04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-08-2026

ਸਰਕਾਰੀ ਬੱਸਾਂ ਦੀ ਹੜਤਾਲ ਕਾਰਨ ਖੱਜਲ-ਖੁਆਰ ਹੋਏ ਲੋਕ

ਸੁਨਾਮ ਊਧਮ ਸਿੰਘ ਵਾਲਾ, 3 ਅਗਸਤ (ਹਰਚੰਦ ਸਿੰਘ ਭੁੱਲਰ, ਸਰਬਜੀਤ ਸਿੰਘ ਧਾਲੀਵਾਲ)–ਪੀ. ਆਰ.

ਅਜੀਤ ਡੈਸਕ 04-08-2026
ਸੁਨਾਮ ਊਧਮ ਸਿੰਘ ਵਾਲਾ, 3 ਅਗਸਤ (ਹਰਚੰਦ ਸਿੰਘ ਭੁੱਲਰ, ਸਰਬਜੀਤ ਸਿੰਘ ਧਾਲੀਵਾਲ)–ਪੀ.ਆਰ.ਟੀ.ਸੀ. ਅਤੇ ਪੰਜਾਬ ਰੋਡਵੇਜ ਕੰਟਰੈਕਟਰ ਵਰਕਰਜ ਯੂਨੀਅਨ ਦੀ ਮੁਲਾਜ਼ਮਾਂ ਨੂੰ ਪੱਕੇ ਕਰਨ ਅਤੇ ਬਰਾਬਰ ਕੰਮ ਬਰਾਬਰ ਤਨਖਾਹ ਦੀ ਮੰਗ ਨੂੰ ਲੈਕੇ 3 ਤੋਂ 5 ਅਗਸਤ ਤੱਕ ਤਿੰਨ ਦੀ ਹੜ੍ਹਤਾਲ ਦੇ ਪਹਿਲੇ ਦਿਨ ਸੁਨਾਮ ਊਧਮ ਸਿੰਘ ਵਾਲਾ ਬੱਸ ਅੱਡੇ ਵਿਚ ਸਵਾਰੀਆਂ ਸਾਰਾ ਦਿਨ ਖੱਜਲ-ਖੁਵਾਰ ਹੁੰਦੀਆਂ ਰਹੀਆਂ।ਭਾਵੇਂ ਰੈਗੂਲਰ ਡਰਾਇਵਰ ਅਤੇ ਕੰਡਕਟਰ ਡਿਊਟੀ ਤੇ ਹੋਣ ਕਾਰਨ ਇੱਕਾ-ਦੁੱਕਾ ਪੀ ਆਰ ਟੀ ਸੀ ਦੀਆਂ ਬੱਸਾਂ ਕੁਝ ਰੂਟਾਂ ਤੇ ਆਈਆਂ ਗਈਆਂ ਵੀ ਪਰ ਜਿਆਦਾਤਰ ਨਿਜੀ ਕੰਪਨੀਆਂ ਦੀਆਂ ਬੱਸਾਂ ਹੀ ਚੱਲਦੀਆਂ ਰਹੀਆਂ।ਸਰਕਾਰੀ ਬੱਸਾਂ ਦੀ ਹੜ੍ਹਤਾਲ ਕਾਰਨ ਜਿੱਥੇ ਅੱਤ ਦੀ ਗਰਮੀ ਵਿਚ ਸਥਾਨਕ ਬੱਸ ਅੱਡੇ ਵਿਚ ਸਾਰਾ ਦਿਨ ਨਿੱਕੇ-ਨਿੱਕੇ ਬੱਚੇ ਅਤੇ ਬਜੁਰਗ ਪ੍ਰੇਸ਼ਾਨ ਹੁੰਦੇ ਰਹੇ ਉੱਥੇ ਹੀ ਨਿਜੀ ਕੰਪਨੀਆਂ ਦੀਆਂ ਬੱਸਾਂ ਵਿਚ ਵੀ ਨਿਸ਼ਚਿਤ ਤੋਂ ਵੱਧ ਸਵਾਰੀਆਂ ਭਰੀਆਂ ਹੋਣ ਕਾਰਨ ਭੀੜ ਭੜੱਕਾ ਹੀ ਰਿਹਾ।ਜਿਸ ਕਾਰਨ ਅੱਜ ਆਮ ਲੋਕਾਂ ਨੂੰ ਭਾਰੀ ਮੁਸ਼ਕਿਲ ਦਾ ਸਾਹਮਣਾ ਕਰਨਾ ਪਿਆ।
ਪਿਛਲੀ ਖ਼ਬਰ ਸੇਫ ਸਕੂਲ ਵਾਹਨ ਪਾਲਿਸੀ ਤਹਿਤ ਸਕੂਲ ਬੱਸਾਂ ਦੀ ਚੈਕਿੰਗ; ਨਿਯਮਾਂ ਦੀ ਉਲੰਘਣਾ ਕਰਨ ’ਤੇ 2 ਚਲਾਨ ਅਗਲੀ ਖ਼ਬਰ ਕਾਂਗਰਸ ਤੋਂ ਬਾਅਦ ਹੁਣ ਭਾਜਪਾ ’ਚ ਵੀ ਖੜ੍ਹਾ ਹੋਇਆ ਅੰਦਰੂਨੀ ਕਲੇਸ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।