04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-08-2026

ਪਿੰਡ ਜਗਜੀਤਪੁਰਾ ਵਿਖੇ 100 ਦੇ ਕਰੀਬ ਮੋਟਰਾਂ ਤੋਂ ਕੇਬਲ ਤਾਰਾਂ ਚੋਰੀ

ਸ਼ਹਿਣਾ, 3 ਅਗਸਤ (ਸੁਰੇਸ਼ ਗੋਗੀ)-ਪਿੰਡ ਜਗਜੀਤਪੁਰਾ ਵਿਖੇ ਬੀਤੀ ਰਾਤ 100 ਦੇ ਕਰੀਬ ਕਿਸਾਨਾਂ ਦੀਆਂ ਮੋਟਰਾਂ ਤੋਂ ਚੋਰ ਗਰੋਹ ਨੇ ਕੇਬਲ ਤਾਰਾਂ ਵੱਢ ਲਈਆਂ। ਇਕੱਤਰ ਹੋਏ ਕਿਸਾਨਾਂ ਨੇ ਦੱਸਿਆ ਕਿ ਤਾਰ ਚੋਰ ਗਰੋਹ ਵਲੋਂ ਉਸ ਸਰਕਲ ਨੂੰ ਚੁਣਿਆ ਗਿਆ, ਜਿਸ ਸਰਕਲ ’ਤੇ ਬਿਜਲੀ ਸਪਲਾਈ ਸਵੇਰ ਦੇ 4 ਵਜੇ ਆਉਣੀ ਸੀ ਅਤੇ ਰਾਤ ਸਮੇਂ ਉਸ ਸਰਕਲ ’ਤੇ ਬਿਜਲੀ ਸਪਲਾਈ ਬੰਦ ਸੀ।

ਅਜੀਤ ਡੈਸਕ 04-08-2026
ਸ਼ਹਿਣਾ, 3 ਅਗਸਤ (ਸੁਰੇਸ਼ ਗੋਗੀ)-ਪਿੰਡ ਜਗਜੀਤਪੁਰਾ ਵਿਖੇ ਬੀਤੀ ਰਾਤ 100 ਦੇ ਕਰੀਬ ਕਿਸਾਨਾਂ ਦੀਆਂ ਮੋਟਰਾਂ ਤੋਂ ਚੋਰ ਗਰੋਹ ਨੇ ਕੇਬਲ ਤਾਰਾਂ ਵੱਢ ਲਈਆਂ। ਇਕੱਤਰ ਹੋਏ ਕਿਸਾਨਾਂ ਨੇ ਦੱਸਿਆ ਕਿ ਤਾਰ ਚੋਰ ਗਰੋਹ ਵਲੋਂ ਉਸ ਸਰਕਲ ਨੂੰ ਚੁਣਿਆ ਗਿਆ, ਜਿਸ ਸਰਕਲ ’ਤੇ ਬਿਜਲੀ ਸਪਲਾਈ ਸਵੇਰ ਦੇ 4 ਵਜੇ ਆਉਣੀ ਸੀ ਅਤੇ ਰਾਤ ਸਮੇਂ ਉਸ ਸਰਕਲ ’ਤੇ ਬਿਜਲੀ ਸਪਲਾਈ ਬੰਦ ਸੀ। ਕਿਸਾਨਾਂ ਨੇ ਕਿਹਾ ਕਿ ਪਿੰਡ ਜਗਜੀਤਪੁਰਾ ਵਿਖੇ ਹੀ ਇਸ ਸੀਜ਼ਨ ਦੌਰਾਨ ਤੀਜੀ ਵਾਰ ਮੋਟਰਾਂ ਤੋਂ ਕੇਬਲ ਤਾਰਾਂ ਵੱਢੀਆਂ ਗਈਆਂ ਹਨ ਅਤੇ ਹਰ ਵਾਰ ਕੇਬਲ ਤਾਰ ਚੋਰ ਗਰੋਹ ਬਚ ਕੇ ਨਿਕਲ ਜਾਂਦਾ ਹੈ। ਉਨ੍ਹਾਂ ਕਿਹਾ ਕਿ ਰਾਤ ਸਮੇਂ ਇਕੱਲੇ ਇਕਹਿਰੇ ਕਿਸਾਨ ਵੀ ਖੇਤਾਂ ਵਿਚ ਜਾਣ ਤੋਂ ਕੰਨੀ ਕਤਰਾਉਂਦੇ ਹਨ। ਕਿਸਾਨਾਂ ਨੇ ਕਿਹਾ ਕਿ 8 ਹਜ਼ਾਰ ਦੇ ਕਰੀਬ ਕਿਸਾਨਾਂ ਨੂੰ ਕੇਬਲ ਤਾਰ ਪੈਂਦੀ ਅਤੇ ਕੇਬਲ ਤਾਰ ਪਾਉਣ ਲਈ ਮਿਸਤਰੀ ਨੂੰ ਲਗਪਗ ਦੋ ਦਿਨ ਇੰਨੀਆਂ ਤਾਰਾਂ ਪਾਉਣ ’ਤੇ ਲੱਗ ਜਾਂਦੇ ਹਨ ਅਤੇ ਕਿਸਾਨਾਂ ਦੀ ਪਾਣੀ ਦੀ ਵਾਰੀ ਵੀ ਮਰ ਜਾਂਦੀ ਹੈ। ਇਸ ਸਮੇਂ ਕਿਸਾਨਾਂ ਨੇ ਚੋਰ ਗਰੋਹ ਨੂੰ ਨਾ ਫੜਨ ਦੇ ਰੋਸ ਵਿਚ ਰੋਸ ਪ੍ਰਦਰਸ਼ਨ ਕੀਤਾ ਅਤੇ ਕਿਹਾ ਕਿ ਜੇਕਰ ਛੇਤੀ ਤਾਰ ਚੋਰ ਗਰੋਹ ਨਾ ਫੜਿਆ ਗਿਆ ਤਾਂ ਉਹ ਸੜਕ ’ਤੇ ਜਾਮ ਲਾਉਣਗੇ। ਕਿਸਾਨਾਂ ਵਲੋਂ ਪੁਲਿਸ ਨੂੰ ਵੀ ਸੂਚਿਤ ਕੀਤਾ ਗਿਆ। ਜਿਸ ’ਤੇ ਥਾਣਾ ਸ਼ਹਿਣਾ ਦੀ ਪੁਲਿਸ ਪਾਰਟੀ ਮੌਕਾ ਦੇਖਣ ਲਈ ਪਹੁੰਚੀ। ਇਸ ਸਮੇਂ ਮਨਜਿੰਦਰ ਸਿੰਘ, ਹਰਦੀਪ ਸਿੰਘ, ਜੰਗੀਰ ਸਿੰਘ, ਗੁਰਚਰਨ ਸਿੰਘ, ਬੂਟਾ ਸਿੰਘ, ਮਨਜੀਤ ਸਿੰਘ, ਹੈਪੀ ਸਿੰਘ, ਗੁਰਦੀਪ ਸਿੰਘ, ਸੁਖਵਿੰਦਰ ਸਿੰਘ, ਚੰਦ ਸਿੰਘ, ਅਜੈਬ ਸਿੰਘ, ਸੁਖਜੀਤ ਸਿੰਘ, ਅਰਵਿੰਦਰ ਸਿੰਘ, ਬਸੰਤ ਸਿੰਘ ਤੇ ਸ਼ਿੰਗਾਰਾ ਸਿੰਘ ਵੀ ਹਾਜ਼ਰ ਸਨ।
ਪਿਛਲੀ ਖ਼ਬਰ ਔਰਤਾਂ ਅਤੇ ਬੱਚਿਆਂ ਨੂੰ ਨਾਜਾਇਜ਼ ਹਿਰਾਸਤ ’ਚ ਰੱਖਣ ਦੇ ਰੋਸ ਵਜੋਂ ਪਰਿਵਾਰਕ ਮੈਂਬਰਾਂ ਵਲੋਂ ਥਾਣਾ ਠੁੱਲੀਵਾਲ ਅੱਗੇ ਰੋਸ ਪ... ਅਗਲੀ ਖ਼ਬਰ ਗੋਦਾਮ ’ਚੋਂ ਕਣਕ ਦੇ 35 ਗੱਟੇ ਚੋਰੀ ਕਰਨ ਵਾਲੇ ਤਿੰਨ ਜਣਿਆਂ ਖ਼ਿਲਾਫ਼ ਮਾਮਲਾ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।