ਗੋਦਾਮ ’ਚੋਂ ਕਣਕ ਦੇ 35 ਗੱਟੇ ਚੋਰੀ ਕਰਨ ਵਾਲੇ ਤਿੰਨ ਜਣਿਆਂ ਖ਼ਿਲਾਫ਼ ਮਾਮਲਾ ਦਰਜ
ਬਰਨਾਲਾ, 3 ਅਗਸਤ (ਰਾਜ ਪਨੇਸਰ)-ਕੋਠੇ ਸਰਾਂ ਲਿੰਕ ਰੋਡ ਨਜ਼ਦੀਕ ਇੱਕ ਰਾਈਸ ਐਂਡ ਜਨਰਲ ਮਿੱਲ ਦੇ ਪਨਗ੍ਰੇਨ ਗੋਦਾਮ ’ਚੋਂ 35 ਗੱਟੇ ਕਣਕ ਦੇ ਚੋਰੀ ਕਰਨ ਵਾਲੇ ਤਿੰਨ ਜਣਿਆਂ ਖ਼ਿਲਾਫ਼ ਥਾਣਾ ਸਦਰ ਬਰਨਾਲਾ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ। ਜਾਣਕਾਰੀ ਦਿੰਦਿਆਂ ਸਹਾਇਕ ਥਾਣੇਦਾਰ ਗੁਰਮੇਲ ਸਿੰਘ ਨੇ ਦੱਸਿਆ ਕਿ ਮੁਦੱਈ ਪ੍ਰੀਤਮਹਿੰਦਰ ਸਿੰਘ ਪੁੱਤਰ ਬਿਕਰਮਜੀਤ ਸਿੰਘ ਵਾਸੀ ਸ਼ਕਤੀ ਨਗਰ ਬਰਨਾਲਾ ਨੇ ਪੁਲਿਸ ਕੋਲ ਬਿਆਨ ਲਿਖਵਾਏ ਕਿ ਉਹ ਪਨਗ੍ਰੇਨ ਬਰਨਾਲਾ ਵਿਖੇ ਬਤੌਰ ਇੰਸਪੈਕਟਰ ਤਾਇਨਾਤ ਹੈ।
ਅਜੀਤ ਡੈਸਕ
04-08-2026