08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-07-2026

ਢਿੱਲਵਾਂ ਫਾਟਕਾਂ ਦੇ ਲੰਮਾ ਸਮਾਂ ਬੰਦ ਰਹਿਣ ਕਾਰਨ ਸਕੂਲਾਂ ਦੇ ਵਿਦਿਆਰਥੀ ਅਤੇ ਰਾਹਗੀਰ ਹੋਏ ਖੱਜਲ ਖ਼ੁਆਰ

ਅਜੀਤ ਡੈਸਕ 23-07-2026

ਤਪਾ ਮੰਡੀ, 22 ਜੁਲਾਈ (ਵਿਜੇ ਸ਼ਰਮਾ)-ਸਥਾਨਕ ਢਿੱਲਵਾਂ ਫਾਟਕਾਂ ਦੇ ਲੰਮਾ ਸਮਾਂ ਬੰਦ ਰਹਿਣ ਕਾਰਨ ਦੋਵਾਂ ਪਾਸਿਆਂ ਤੇ ਫੱਸੀਆ ਸਕੂਲਾਂ ਦੀਆਂ ਬੱਸਾਂ, ਰਾਹਗੀਰ ਅਤੇ ਬੱਚਿਆਂ ਦੇ ਮਾਪੇ ਕਾਫ਼ੀ ਪ੍ਰੇਸ਼ਾਨ ਹੋਏ। ਇਸ ਸਬੰਧੀ ਫਾਟਕਾਂ ’ਤੇ ਖੜੇ ਬੱਚਿਆਂ ਦੇ ਮਾਪਿਆਂ ਅਤੇ ਰਾਹਗੀਰਾਂ ਨੇ ਦੱਸਿਆ ਕਿ ਰੇਲਵੇ ਵਿਭਾਗ ਵਲੋਂ ਰੇਲਵੇ ਲਾਈਨ ਤੇ ਕੋਈ ਪੱਥਰ ਦਾ ਕੰਮ ਚੱਲ ਰਿਹਾ ਸੀ ਜਿਸ ਕਾਰਨ ਦੋਵੇਂ ਪਾਸਿਆਂ ਤੇ ਫਾਟਕ ਬੰਦ ਹੋਣ ਕਾਰਨ ਲੋਕਾਂ ਦਾ ਹਜੂਮ ਖੜ੍ਹਾ ਹੋ ਗਿਆ। ਉਨ੍ਹਾਂ ਦੇ ਵਾਰ-ਵਾਰ ਕਿਹਾ ਗਿਆ ਕਿ ਸਕੂਲਾਂ ਵਿਚੋਂ ਬੱਚਿਆਂ ਨੂੰ ਲੈ ਕੇ ਆਉਣਾ ਹੈ ਜਿਸ ਲਈ ਕੁੱਝ ਸਮੇਂ ਲਈ ਫਾਟਕਾਂ ਨੂੰ ਖ਼ੋਲ ਦਿੱਤਾ ਜਾਵੇ ਪਰ ਕੰਮ ਕਰ ਰਹੇ ਰੇਲਵੇ ਵਿਭਾਗ ਦੇ ਟਸ ਤੋਂ ਮਸ ਨਹੀਂ ਹੋਏ, ਰਾਹਗੀਰਾਂ ਨੇ ਦੱਸਿਆ ਕਿ ਰੇਲਵੇ ਵਿਭਾਗ ਵਲੋਂ ਕੰਮ ਕਰਨ ਲਈ ਕੋਈ ਵੀ ਨੋਟਿਸ ਬੋਰਡ ਨਹੀਂ ਲਗਾਇਆ ਗਿਆ ਅਤੇ ਨਾ ਹੀ ਕੋਈ ਅਨਾਉਂਸਮੈਂਟ ਕਰਾਈ ਗਈ ਕਿ ਢਿੱਲਵਾਂ ਫਾਟਕ ਕਿੰਨੇ ਸਮੇਂ ਲਈ ਬੰਦ ਰਹੇਗਾ ਕੁੱਝ ਸਮੇਂ ਬਾਅਦ ਇਕ ਮਾਲ ਗੱਡੀ ਬੜੀ ਹੀ ਧੀਮੀ ਰਫ਼ਤਾਰ ਨਾਲ ਗੁਜ਼ਰਨ ਤੋਂ ਬਾਅਦ ਰੇਲਵੇ ਵਿਭਾਗ ਦੇ ਮੁਲਾਜ਼ਮਾਂ ਵਲੋਂ ਫਾਟਕਾਂ ਨੂੰ ਫਿਰ ਵੀ ਨਾ ਖੋਲਿ੍ਹਆ ਗਿਆ। ਜਿਸ ਕਾਰਨ ਬੱਸਾਂ ’ਚ ਬੈਠੇ ਬੱਚੇ ਅਤੇ ਅੱਤ ਦੀ ਗਰਮੀ ਵਿਚ ਵੱਖ-ਵੱਖ ਵਾਹਨਾਂ ’ਤੇ ਖੜੇ ਲੋਕ ਕਾਫ਼ੀ ਪ੍ਰੇਸ਼ਾਨ ਹੁੰਦੇ ਵੇਖੇ ਗਏ, ਜਦ ਕਾਫ਼ੀ ਸਮਾਂ ਫਾਟਕ ਨਾ ਖੋਲਿ੍ਹਆ ਗਿਆ ਤਾਂ ਫਾਟਕਾਂ ਕੋਲ ਖੜੇ ਕੁੱਝ ਜਣਿਆਂ ਨੇ ਉਨ੍ਹਾਂ ਨੂੰ ਫਾਟਕ ਖੋਲ੍ਹਣ ਲਈ ਕਿਹਾ ਤਾਂ ਕਾਫ਼ੀ ਸਮੇਂ ਬਾਅਦ ਫਾਟਕ ਖੋਲਿ੍ਹਆ ਗਿਆ ਜਿਸ ਕਰ ਕੇ ਲੋਕ ਆਪਣੇ ਬੱਚਿਆਂ ਨੂੰ ਸਕੂਲਾਂ ਅਤੇ ਸਕੂਲਾਂ ਤੋਂ ਘਰੇ ਲੈ ਕੇ ਗਏ। ਉੱਥੇ ਖੜੇ ਕੁੱਝ ਰਾਹਗੀਰਾਂ ਨੇ ਦੱਸਿਆ ਕਿ ਰੇਲ ਗੱਡੀ ਕਾਫ਼ੀ ਸਮੇਂ ਬਾਅਦ ਆਉਂਦੀ ਹੈ ਪਰ ਰੇਲਵੇ ਵਿਭਾਗ ਵਲੋਂ ਲੋਕਾਂ ਨੂੰ ਕਾਫ਼ੀ ਸਮਾਂ ਪਹਿਲਾਂ ਹੀ ਫਾਟਕ ਬੰਦ ਕਰ ਕੇ ਖੱਜਲ ਖ਼ੁਆਰ ਕੀਤਾ ਜਾਂਦਾ ਹੈ ਜੋ ਕਿ ਸਾਰਾ ਸਾਰਾ ਲੋਕਾਂ ਨਾਲ ਬੇਇਨਸਾਫ਼ੀ ਹੈ ਕਿਉਂਕਿ ਜਾਮ ਵਿਚ ਬਜ਼ੁਰਗ ਵੀ ਖੜ੍ਹੇ ਸਨ। ਜੋ ਕਿ ਹਸਪਤਾਲ ਅੰਦਰੋਂ ਦਵਾਈ ਲੈ ਕੇ ਘਰ ਨੂੰ ਜਾਣ ਲਈ ਪ੍ਰੇਸ਼ਾਨ ਹੋ ਰਹੇ ਸਨ। ਇਸ ਸਬੰਧੀ ਜਦੋਂ ਰੇਲਵੇ ਵਿਭਾਗ ਦੇ ਅਧਿਕਾਰੀ ਨਾਲ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਨੇ ਫ਼ੋਨ ਨਹੀਂ ਚੁੱਕਿਆ।

ਪਿਛਲੀ ਖ਼ਬਰ ਜੱਸੀ ਮੰਨਵੀ ਵਲੋਂ ਲੋਕਾਂ ਨੂੰ ਅਕਾਲੀ ਦਲ ਨਾਲ ਜੋੜਨ ਲਈ ਅਮਰਗੜ੍ਹ ਹਲਕੇ ’ਚ ਮੁਹਿੰਮ ਤੇਜ਼ ਅਗਲੀ ਖ਼ਬਰ ਸੰਯੁਕਤ ਕਿਸਾਨ ਮੋਰਚੇ ਵਲੋਂ ਵਿਸ਼ਾਲ ਇਕੱਤਰਤਾ, ਟੋਲ ਪਲਾਜ਼ੇ ਕੀਤੇ ਟੋਲ ਫ਼੍ਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।