09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-07-2026

ਸੰਯੁਕਤ ਕਿਸਾਨ ਮੋਰਚੇ ਵਲੋਂ ਵਿਸ਼ਾਲ ਇਕੱਤਰਤਾ, ਟੋਲ ਪਲਾਜ਼ੇ ਕੀਤੇ ਟੋਲ ਫ਼੍ਰੀ

ਅਜੀਤ ਡੈਸਕ 23-07-2026

ਧਨੌਲਾ, 22 ਜੁਲਾਈ (ਜਤਿੰਦਰ ਸਿੰਘ ਧਨੌਲਾ)-ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਸਾਮਰਾਜ ਹਮਲੇ ਨੂੰ ਰੋਕਣ ਵਾਸਤੇ ਜ਼ਿਲ੍ਹਾ ਬਰਨਾਲਾ ਅੰਦਰ ਲੱਗੇ ਦੋ ਟੋਲ ਪਲਾਜ਼ੇ ਬਡਬਰ ਵਿਖੇ ਦੁਪਹਿਰ 12 ਤੋਂ 3 ਵਜੇ ਤੱਕ ਹਜ਼ਾਰਾਂ ਕਿਸਾਨਾਂ, ਮਜ਼ਦੂਰਾਂ ਅਤੇ ਕਿਸਾਨ ਬੀਬੀਆਂ ਨੇ ਟੋਲ ਫ਼ਰੀ ਕੀਤੇ ਗਏ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਅਤੇ ਬੀ.ਕੇ.ਯੂ. ਡਕੌਂਦਾ ਧਨੇਰ ਦੇ ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ ਨੇ ਧਰਨੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਰਤ-ਅਮਰੀਕਾ ਸਮਝੌਤਾ ਲੋਕਾਂ ਦਾ ਜਿਊਣਾ ਦੁੱਭਰ ਕਰੇਗਾ ਤੇ ਕੁੱਲ ਕਾਰੋਬਾਰਾਂ ਦਾ ਉਜਾੜਾ ਕਰੇਗਾ। ਉਨ੍ਹਾਂ ਅੱਗੇ ਕਿਹਾ ਕਿ ਇਜਰਾਈਲ, ਅਮਰੀਕਾ ਵਲੋਂ ਨਿਹੱਕੀ ਥੋਪੀ ਹੋਈ ਜੰਗ ਦੇ ਖ਼ਿਲਾਫ਼ ਅਤੇ ਰਸੋਈ ਗੈਸ, ਖਾਦਾਂ, ਪੈਟਰੋਲ-ਡੀਜ਼ਲ ਦੀਆਂ ਕੀਮਤਾਂ ’ਚ ਕੀਤਾ ਵਾਧਾ ਵਾਪਸ ਲਵੇ। ਬੁਲਾਰਿਆਂ ਨੇ ਕਿਹਾ ਕਿ ਜੇ ਭਾਰਤ-ਅਮਰੀਕਾ ਸਮਝੌਤਾ ਸਿਰੇ ਚੜ ਜਾਂਦਾ ਹੈ ਤਾਂ ਸਾਡੇ ਬੱਚਿਆਂ ਦਾ ਭਵਿੱਖ ਖ਼ਤਰੇ ਵਿਚ ਪੈ ਜਾਵੇਗਾ ਤੇ ਸਾਡੇ ਖੇਤੀ ਖੇਤਰ ਨਾਲ ਜੁੜੇ ਸਹਾਇਕ ਧੰਦੇ ਵੀ ਜਿਸ ਵਿਚ ਦੁੱਧ ਦੇ ਧੰਦੇ ਅਤੇ ਹੋਰ ਸਹਾਇਕ ਧੰਦੇ ਵੀ ਚੌਪਟ ਹੋ ਜਾਣਗੇ। ਕੁੱਲ ਦੁਨੀਆਂ ਦੇ ਵਿਚ ਅਮਰੀਕਾ ਥਾਣੇਦਾਰ ਬਣਿਆ ਹੋਇਆ ਹੈ ਤੇ ਆਪਦੇ ਪੱਖ ਦੇ ਫ਼ੈਸਲੇ ਡਾਂਗ ਦੇ ਜ਼ੋਰ ਨਾਲ ਕਰਵਾ ਰਿਹਾ ਹੈ। ਜਿਹੜੇ ਮੁਲਕ ਨਹੀਂ ਮੰਨ ਰਹੇ ਉਨ੍ਹਾਂ ਮੁਲਕਾਂ ’ਤੇ ਨਿਹੱਕੇ ਹਮਲੇ ਕਰ ਕੇ ਆਪਦੀ ਕਠਪੁਤਲੀਆਂ ਸਰਕਾਰਾਂ ਬਣਾਉਣ ਦਾ ਯਤਨ ਕਰ ਰਿਹਾ ਹੈ। ਇਸ ਮੌਕੇ ਬੀਕੇਯੂ ਕ੍ਰਾਂਤੀਕਾਰੀ ਬੁੱਟਰ ਮਨਜੀਤ ਰਾਜ, ਪਵਿੱਤਰ ਸਿੰਘ ਲਾਲੀ ਬੀਕੇਯੂ ਉਗਰਾਹਾਂ, ਜਰਨੈਲ ਸਿੰਘ ਬਦਰਾ, ਬੁੱਕਣ ਸਿੰਘ ਸੱਦੋਵਾਲ, ਬੀਕੇਯੂ ਏਕਤਾ ਡਕੌਂਦਾ ਧਨੇਰ ਸਤਨਾਮ ਸਿੰਘ ਬਰਨਾਲਾ, ਜਗਤਾਰ ਸਿੰਘ ਦੁੱਗਾਂ, ਬੀਕੇਯੂ ਕਿਰਤੀ ਭੁਪਿੰਦਰ ਸਿੰਘ ਲੌਂਗੋਵਾਲ, ਬੀਕੇਯੂ ਏਕਤਾ ਡਕੌਂਦਾ ਬੂਟਾ ਸਿੰਘ ਬੁਰਜਗਿੱਲ, ਇੰਦਰਪਾਲ ਸਿੰਘ ਬਰਨਾਲਾ, ਸ਼ਿੰਦਰ ਸਿੰਘ ਭੂਰੇ, ਬੀਕੇਯੂ ਕਾਦੀਆਂ ਜਸਮੇਰ ਸਿੰਘ ਕਾਲੇਕੇ, ਬੀਕੇਯੂ ਲੱਖੋਵਾਲ ਰਣਜੀਤ ਸਿੰਘ ਰੂੜੇਕੇ, ਬੀਕੇਯੂ ਕ੍ਰਾਂਤੀਕਾਰੀ ਮੋਹਣ ਸਿੰਘ ਰੂੜੇਕੇ ਬੀਕੇਯੂ, ਬਹਾਦਰ ਸਿੰਘ ਰੂੜੇਕੇ, ਔਰਤ ਆਗੂ ਕਮਲਜੀਤ ਕੌਰ ਬਰਨਾਲਾ, ਲਖਬੀਰ ਕੌਰ ਧਨੌਲਾ, ਅਮਰਜੀਤ ਕੌਰ ਬਡਬਰ, ਸ਼ਿੰਦਰ ਕੌਰ, ਗਗਨਦੀਪ ਕੌਰ ਧੌਲਾ ਆਦਿ ਆਗੂ ਹਾਜ਼ਰ ਸਨ।

ਪਿਛਲੀ ਖ਼ਬਰ ਢਿੱਲਵਾਂ ਫਾਟਕਾਂ ਦੇ ਲੰਮਾ ਸਮਾਂ ਬੰਦ ਰਹਿਣ ਕਾਰਨ ਸਕੂਲਾਂ ਦੇ ਵਿਦਿਆਰਥੀ ਅਤੇ ਰਾਹਗੀਰ ਹੋਏ ਖੱਜਲ ਖ਼ੁਆਰ ਅਗਲੀ ਖ਼ਬਰ ਪ੍ਰਸ਼ਾਸਨ ਵਲੋਂ ਸ਼ਹਿਰ ਬਰਨਾਲਾ ਵਿਚੋਂ ਕੂੜਾ ਚੁੱਕਣ ਸਮੇਂ ਮਾਹੌਲ ਬਣਿਆ ਤਣਾਅਪੂਰਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।