09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2026

ਲਾਇਨਜ਼ ਕਲੱਬ ਸੁਨਾਮ ਰਾਇਲਜ਼ ਦਾ ਵਫਦ ਕੈਬਨਿਟ ਮੰਤਰੀ ਅਮਨ ਅਰੋੜਾ ਨੂੰ ਮਿਲਿਆ

ਅਜੀਤ ਡੈਸਕ 20-07-2026
ਸੁਨਾਮ ਊਧਮ ਸਿੰਘ ਵਾਲਾ,19 ਜੁਲਾਈ (ਹਰਚੰਦ ਸਿੰਘ ਭੁੱਲਰ,ਸਰਬਜੀਤ ਸਿੰਘ ਧਾਲੀਵਾਲ)–ਲਾਇਨਜ਼ ਕਲੱਬ ਸੁਨਾਮ ਰਾਇਲਜ਼ ਦਾ ਇਕ ਵਫਦ ਕਲੱਬ ਪ੍ਰਧਾਨ ਲਾਇਨ ਕੁਲਵਿੰਦਰ ਸਿੰਘ ਨਾਮਧਾਰੀ ਦੀ ਅਗਵਾਈ ਵਿਚ ਕੈਬਨਿਟ ਮੰਤਰੀ ਅਮਨ ਅਰੋੜਾ ਨੂੰ ਮਿਲਿਆ। ਇਸ ਸਮੇ 31 ਜੁਲਾਈ ਨੂੰ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ’ਤੇ ਲਗਾਏ ਜਾ ਰਹੇ ਵਿਸ਼ਾਲ ਖੂਨਦਾਨ ਕੈਂਪ ਨੂੰ ਲੈਕੇ ਵਿਚਾਰ-ਵਟਾਂਦਰਾ ਕੀਤਾ ਗਿਆ। ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਲੱਬ ਵਲੋਂ ਕੀਤੇ ਜਾ ਰਹੇ ਸਮਾਜਸੇਵੀ ਕਾਰਜਾਂ ਦੀ ਸ਼ਲਾਘਾ ਕਰਦਿਆਂ ਖੂਨਦਾਨ ਕੈਂਪ ਸਮੇ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਵਿਸਵਾਸ਼ ਦਿਵਾਇਆ। ਇਸ ਮੌਕੇ ਲਾਇਨ ਯਾਦਵਿੰਦਰ ਸਿੰਘ ਨਿਰਮਾਣ, ਡਿਪਟੀ ਡਿਸਟ੍ਰਿਕਟ ਗਵਰਨਰ ਪੀ. ਐਮ. ਜੇ. ਐਫ. ਲਾਇਨ ਸੰਜੀਵ ਮੈਨਨ, ਮੁਕੇਸ਼ ਨਾਗਪਾਲ, ਮੁਨੀਸ਼ ਆਸ਼ੂ, ਗਗਨਦੀਪ ਸਿੰਘ ਲਿੱਲੀ, ਕ੍ਰਿਸ਼ਨ ਢੋਟ, ਪਰਮਿੰਦਰ ਸਿੰਘ ਜਾਰਜ, ਪ੍ਰਵੀਨ ਗਰਗ, ਸੁਮਿਤ ਸਿੰਗਲਾ ਅਤੇ ਰਾਜੇਸ਼ ਸੰਨੀ ਆਦਿ ਮੌਜੂਦ ਸਨ।
ਪਿਛਲੀ ਖ਼ਬਰ ਸਰਬੱਤ ਦਾ ਭਲਾ ਟਰੱਸਟ ਵਲੋਂ ਲੋੜਵੰਦਾਂ ਅਤੇ ਅਪਾਹਜਾਂ ਨੂੰ ਪੈਨਸ਼ਨ ਦੇ ਚੈੱਕ ਵੰਡੇ ਅਗਲੀ ਖ਼ਬਰ 15ਵਾਂ ਵਿਸ਼ਾਲ ਖ਼ੂਨਦਾਨ ਕੈਂਪ ਲਾਇਆ, 31 ਖ਼ੂਨਦਾਨੀਆਂ ਨੇ ਕੀਤਾ ਖ਼ੂਨਦਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।