08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2026

ਹੰਡਿਆਇਆ ਵਿਖੇ ਸਫ਼ਾਈ ਸੇਵਕਾਂ ਦੀ ਹੜਤਾਲ ਕਾਰਨ ਗਲੀਆਂ ਗੰਦੇ ਪਾਣੀ ਨਾਲ ਭਰੀਆਂ

ਅਜੀਤ ਡੈਸਕ 20-07-2026

ਹੰਡਿਆਇਆ, 19 ਜੁਲਾਈ (ਗੁਰਜੀਤ ਸਿੰਘ ਖੁੱਡੀ)-ਸਫ਼ਾਈ ਸੇਵਕ ਯੂਨੀਅਨ ਪੰਜਾਬ ਦੇ ਸੱਦੇ ’ਤੇ ਕਸਬਾ ਹੰਡਿਆਇਆ ਵਿਖੇ ਸਫ਼ਾਈ ਸੇਵਕਾਂ ਦੀ ਹੜਤਾਲ 12ਵੇਂ ਦਿਨ ਵਿਚ ਸ਼ਾਮਿਲ ਹੋ ਗਈ ਹੈ। ਹੜਤਾਲ ਕਾਰਨ ਸਫ਼ਾਈ ਨਾ ਹੋਣ ਕਰ ਕੇ ਜਨਤਕ ਥਾਵਾਂ ’ਤੇ ਗੰਦਗੀ ਕੂੜੇ ਕਰਕਟ ਦੇ ਢੇਰ ਲੱਗੇ ਪਏ ਹਨ ਨਿਕਾਸੀ ਨਾਲਿਆਂ ਤੇ ਨਾਲੀਆਂ ਦਾ ਪਾਣੀ ਗਲੀਆਂ ਵਿਚ ਫਿਰ ਰਿਹਾ ਹੈ ਜਿੱਥੋਂ ਰਾਹਗੀਰਾਂ ਨੂੰ ਲੰਘਣਾ ਮੁਸ਼ਕਿਲ ਹੋਇਆ ਪਿਆ। ਇਸ ਸਬੰਧੀ ਕਸਬਾ ਨਿਵਾਸੀ ਮਨਦੀਪ ਕੁਮਾਰ, ਡਾਕਟਰ ਜਸਵੀਰ ਸਿੰਘ, ਸੁਰਜੀਤ ਸਿੰਘ, ਬਲਵਿੰਦਰ ਸਿੰਘ, ਅਵੀਜੀਤ ਸਿੰਘ, ਡਾਕਟਰ ਕੁਲਦੀਪ ਸਿੰਘ, ਅਵਤਾਰ ਸਿੰਘ, ਤਾਰਾ, ਹੈਪੀ ਖ਼ਾਨ, ਹਰੀਸ਼ ਖ਼ਾਨ, ਭਗਤੂ ਨੇ ਕਿਹਾ ਕਿ ਨਾਲੀਆਂ ਦਾ ਗੰਦਾ ਪਾਣੀ ਪਿਛਲੇ ਇੱਕ ਹਫ਼ਤੇ ਤੋਂ ਗਲੀਆਂ ਵਿਚ ਫਿਰ ਰਿਹਾ ਹੈ। ਕੂੜੇ ਕਰਕਟ ਦੇ ਥਾਂ-ਥਾਂ ’ਤੇ ਢੇਰ ਲੱਗੇ ਪਏ ਹਨ। ਉਨ੍ਹਾਂ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਕਿਹਾ ਕਿ ਕਸਬੇ ਦੀ ਬਾਜ਼ਾਰਾਂ ਵਿਚ ਜਿਵੇਂ ਟੈਲੀਫ਼ੋਨ ਐਕਸਚੇਂਜ ਨੇੜੇ, ਆਮ ਆਦਮੀ ਕਲੀਨਿਕ ਦੇ ਗੇਟ ਅੱਗੇ, ਬਾਬਾ ਜੀਵਨ ਸਿੰਘ ਨਗਰ ਧਾਰਮਿਕ ਸਥਾਨਾਂ ਅਤੇ ਹੋਰ ਜਨਤਕ ਥਾਵਾਂ ’ਤੇ ਬਾਹਰ ਕੂੜੇ ਦੇ ਵੱਡੇ-ਵੱਡੇ ਢੇਰ ਲੱਗੇ ਹੋਣ ਕਰ ਕੇ ਗੰਦਗੀ ਦੀ ਬਦਬੂ ਕਾਰਨ ਬਿਮਾਰੀਆਂ ਫੈਲਣ ਦਾ ਖ਼ਦਸ਼ਾ ਬਣਿਆ ਹੋਇਆ ਹੈ। ਨਗਰ ਪੰਚਾਇਤ ਦੇ ਕਾਰਜ ਸਾਧਕ ਅਫ਼ਸਰ ਵਲੋਂ ਕੋਈ ਬਦਲਵੇਂ ਪ੍ਰਬੰਧ ਵੀ ਨਹੀਂ ਕੀਤੇ ਜਾ ਰਹੇ। ਇਸ ਸਬੰਧੀ ਸਫ਼ਾਈ ਸੇਵਕ ਯੂਨੀਅਨ ਹੰਡਿਆਇਆ ਦੇ ਪ੍ਰਧਾਨ ਵਿਜੇ ਕੁਮਾਰ ਖੁੱਡੀ, ਮੀਤ ਪ੍ਰਧਾਨ ਰਾਣੀ ਕੌਰ ਹੰਡਿਆਇਆ, ਸਕੱਤਰ ਪੰਕਜ ਕੁਮਾਰ ਤੇ ਨਿਖਿਲ ਕੁਮਾਰ ਨੇ ਕਿਹਾ ਕਿ ਸਫ਼ਾਈ ਸੇਵਕ ਯੂਨੀਅਨ ਪੰਜਾਬ ਦੇ ਸੱਦੇ ’ਤੇ ਪਹਿਲਾਂ 6 ਮਈ ਤੋਂ 21 ਮਈ ਤੱਕ ਸੂਬੇ ਭਰ ’ਚ ਹੜਤਾਲ ਕੀਤੀ ਸੀ। ਵਿੱਤ ਮੰਤਰੀ ਪੰਜਾਬ ਸ: ਹਰਪਾਲ ਸਿੰਘ ਚੀਮਾ ਨੇ ਮਿੳਂੂਸੀਪਲ ਚੋਣਾਂ ਦੇ ਕਾਰਨ 1 ਮਹੀਨੇ ਵਿਚ ਮੰਗਾਂ ਦਾ ਹੱਲ ਕਰਨ ਦਾ ਭਰੋਸਾ ਦੇ ਕੇ ਹੜਤਾਲ ਖ਼ਤਮ ਕਰਵਾਈ ਸੀ। ਫਿਰ 20 ਜੂਨ ਨੂੰ ਮੀਟਿੰਗ ਬੁਲਾਈ ਸਹਿਮਤੀ ਨਾਲ ਬਣੀ ਤੇ ਮੀਟਿੰਗ ਬੇਸਿੱਟਾ ਰਹੀ। ਜਿਸ ਕਾਰਨ 24 ਜੂਨ ਨੂੰ ਖਰੜ ਵਿਖੇ ਮਹਾਂ ਰੈਲੀ ਕੀਤੀ ਗਈ ਵਿੱਤ ਮੰਤਰੀ ਪੰਜਾਬ ਵਲੋਂ 2 ਜੁਲਾਈ ਦੀ ਮੀਟਿੰਗ ਕਰਨ ਲਈ ਸਮਾਂ ਦਿੱਤਾ ਸੀ। ਉਹ ਵੀ ਮੀਟਿੰਗ ਬੇਸਿੱਟਾ ਰਹੀ ਜਿਸ ਕਾਰਨ 8 ਜੁਲਾਈ ਤੋਂ ਸੂਬੇ ਭਰ ਚ ਐਕਸ਼ਨ ਕਮੇਟੀ ਦੇ ਸੱਦੇ ’ਤੇ ਹੜਤਾਲ ਸ਼ੁਰੂ ਕੀਤੀ ਹੋਈ ਹੈ। ਸਰਕਾਰ ਵਾਰ-ਵਾਰ ਸਮਾਂ ਦੇ ਕੇ ਮਸਲੇ ਦਾ ਹੱਲ ਨਹੀਂ ਕਰ ਰਹੀ ਉਹਨਾਂ ਕਿਹਾ ਕਿ ਮੰਗਾਂ ਮੰਨਣ ਤੱਕ ਹੜਤਾਲ ਜਾਰੀ ਹੈ।

ਪਿਛਲੀ ਖ਼ਬਰ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦਾ ਲਾਭ ਹਰ ਲੋੜਵੰਦ ਤੱਕ ਪਹੁੰਚਾਉਣ ਲਈ ਡਾਕਟਰ ਅਹਿਮ ਭੂਮਿਕਾ ਨਿਭਾਉਣ-ਵਿਧਾਇਕ ਲਾਭ ਸਿੰ... ਅਗਲੀ ਖ਼ਬਰ ਗੰਦੀ ਬਦਬੂ ਤੇ ਮੱਖੀਆਂ ਤੋਂ ਦੁਖੀ ਢਾਬੇ ਤੇ ਦੁਕਾਨਦਾਰਾਂ ਨੇ ਕਾਰਵਾਈ ਦੀ ਕੀਤੀ ਮੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।