09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-07-2026

ਸੰਤ ਜਸਵੀਰ ਸਿੰਘ ਖਾਲਸਾ ਕਾਲਾਮਾਲਾ ਵਾਲਿਆਂ ਦੀ ਬਰਸੀ ਭਲਕੇ

ਅਜੀਤ ਡੈਸਕ 04-07-2026
ਕੁੱਪ ਕਲਾਂ , 3 ਜੁਲਾਈ (ਸੁਖਜਿੰਦਰ ਸਿੰਘ ਝੱਲ) - ਡਾ. ਬਾਬਾ ਤੇਜਾ ਸਿੰਘ ਬਰੱਕਤ ਦੀ ਪ੍ਰੇਰਨਾ ਸਦਕਾ ਸੰਤ ਜਸਵੀਰ ਸਿੰਘ ਖਾਲਸਾ ਕਾਲਾਮਾਲਾ ਸਾਹਿਬ ਛੋਂਕਰਾਂ ਵਾਲਿਆਂ ਦੀ ਬਰਸੀ ਗੁਰਦੁਆਰਾ ਸੰਗਤਸਰ ਸਾਹਿਬ ਪਿੰਡ ਬਧੇਸ਼ੇ ਮਾਲੇਰਕੋਟਲਾ ਵਿਖੇ 5 ਜੁਲਾਈ ਦਿਨ ਐਤਵਾਰ ਨੂੰ ਮਨਾਈ ਜਾਵੇਗੀ , ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁੱਖ ਸੇਵਾਦਾਰ ਆਗਿਆਪਾਲ ਸਿੰਘ ਬਾਜਵਾ ਨੇ ਦੱਸਿਆ ਕਿ ਪਿੰਡ ਵਾਸੀਆਂ ਅਤੇ ਇਲਾਕੇ ਦੀ ਸੰਗਤ ਦੇ ਸਹਿਯੋਗ ਸਦਕਾ ਮਨਾਈ ਜਾ ਰਹੀ ਇਸ ਬਰਸੀ ਸਬੰਧੀ 3 ਜੁਲਾਈ ਨੂੰ ਆਰੰਭ ਹੋਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ 5 ਜੁਲਾਈ ਨੂੰ ਸਵੇਰੇ 9 ਵਜੇ ਤੋਂ 10:30 ਵਜੇ ਤੱਕ ਭਾਈ ਗਗਨਦੀਪ ਸਿੰਘ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਕੀਰਤਨ ਕਰਨਗੇ ਅਤੇ ਇਸ ਉਪਰੰਤ ਅਮਰਜੀਤ ਸਿੰਘ ਮੁੱਖ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਡੇ 11:30 ਵਜੇ ਤੱਕ ਕਥਾ ਵਿਚਾਰ ਕਰਨਗੇ।
ਪਿਛਲੀ ਖ਼ਬਰ ਲੋਕ ਮੁੱਦਿਆਂ ਨੂੰ ਪ੍ਰਮੁੱਖਤਾ ਨਾਲ ਉਠਾਉਣ ਕਾਰਨ ਡਾ. ਕਰਨਵੀਰ ਸਿੰਘ ਬਣੇ ਚਰਚਾ ਦਾ ਕੇਂਦਰ ਅਗਲੀ ਖ਼ਬਰ ਆਰੀਆਭੱਟ ਕਾਲਜ ਦੀ ਵਿਦਿਆਰਥਣ ਪੂਜਾ ਰਾਣੀ ਦੀ ਐਕਸਿਸ ਬੈਂਕ ਮਾਨਸਾ ਵਿਖੇ ਸਹਾਇਕ ਮੈਨੇਜਰ ਵਜੋਂ ਹੋਈ ਨਿਯੁਕਤੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।