09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-07-2026

ਸੜਕ ਹਾਦਸੇ ਵਿੱਚ ਇੱਕ ਦੀ ਮੌਤ

ਅਜੀਤ ਡੈਸਕ 04-07-2026
ਸੰਗਰੂਰ, 3 ਜੁਲਾਈ (ਅਮਨਦੀਪ ਸਿੰਘ ਬਿੱਟਾ, ਦਮਨਜੀਤ ਸਿੰਘ)–ਸੰਗਰੂਰ ਚੰਡੀਗੜ੍ਹ ਮਾਰਗ ਉੱਤੇ ਸੰਗਰੂਰ ਤੋਂ ਕੁਝ ਕੁ ਕਿੱਲੋਮੀਟਰ ਦੀ ਦੂਰੀ ਉੱਤੇ ਸਥਿਤ ਪਿੰਡ ਭਿੰਡਰਾ ਨਜਦੀਕ ਇੱਕ ਸੜਕ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਰਾਤੀ ਤਕਰੀਬਨ 1 ਵਜੇ ਤੋਂ ਬਾਅਦ ਵਾਪਰੇ ਇਸ ਹਾਦਸੇ ਸਬੰਧੀ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਸੰਗਰੂਰ ਤੋਂ ਪਟਿਆਲੇ ਵੱਲ ਜਾਦਿਆ ਇੱਕ ਟਰੈਕਟਰ ਟਰਾਲੀ ਸਵਾਰ ਆਪਣੇ ਦੂਜੇ ਸਾਥੀ ਦੇ ਆਉਣ ਦਾ ਇੰਤਜਾਰ ਕਰ ਰਿਹਾ ਸੀ ਕਿ ਇਸ ਦੌਰਾਨ ਕਿਸੇ ਫੌਜੀ ਜਵਾਨ ਦੀ ਨਿੱਜੀ ਗੱਡੀ ਜੋ ਛੁੱਟੀ ਦੇ ਸਿਲਸਿਲੇ ਵਿੱਚ ਜਾ ਰਹੇ ਸਨ ਦੀ ਗੱਡੀ ਅਚਾਨਕ ਪੰਕਚਰ ਹੋ ਗਈ। ਗੱਡੀ ਦਾ ਪੰਕਚਰ ਜਾ ਟਾਇਰ ਬਦਲਣ ਦੀ ਮਨਰੋਥ ਤਹਿਤ ਫੌਜੀ ਜਵਾਨਾਂ ਨੇ ਟਰਾਲੀ ਚਾਲਕ ਤੋਂ ਚਾਬੀ ਪਾਣੇ ਦੀ ਮੰਗ ਕੀਤੀ ਇਸ ਦੌਰਾਨ ਪਿੱਛੋਂ ਆਉਦਾ ਟਰਾਲਾ ਜਿਸ ਨੇ ਟਰਾਲੀ ਵਿੱਚ ਫੇਟ ਮਾਰ ਦਿੱਤੀ ਅਤੇ ਬਾਅਦ ਵਿੱਚ ਟਰਾਲਾ ਫੌਜੀ ਜਵਾਨਾ ਦੀ ਗ਼ੱਡੀ ਨੂੰ ਵੀ ਆਪਣੀ ਲਪੇਟ ਵਿੱਚ ਲੈ ਗਿਆ। ਇਸ ਟੱਕਰ ਦੌਰਾਨ ਟਰੈਕਟਰ – ਟਰਾਲੀ ਚਾਲਕ ਜਿਸ ਦਾ ਨਾਮ ਜਸਪ੍ਰੀਤ ਸਿੰਘ ਵਾਸੀ ਬਰਨਾਲਾ ਦੱਸਿਆ ਜਾ ਰਿਹਾ ਹੈ ਦੀ ਮੌਤ ਹੋ ਗਈ। ਥਾਣਾ ਸਦਰ ਸੰਗਰੂਰ ਦੇ ਮੁੱਖੀ ਇੰਸਪੈਕਟਰ ਜਸਵਿੰਦਰ ਕੌਰ ਅਨੁਸਾਰ ਇਸ ਮਾਮਲੇ ਦੀ ਤਫਤੀਸ਼ ਸਬ ਇੰਸਪੈਕਟਰ ਜਸਪ੍ਰੀਤ ਸਿੰਘ ਕਰ ਰਹੇ ਹਨ। ਹਾਦਸੇ ਦੌਰਾਨ ਟਰਾਲਾ ਚਾਲਕ ਮੌਕੇ ਤੋਂ ਫਰਾਰ ਦੱਸਿਆ ਜਾ ਰਿਹਾ ਹੈ। ਪੁਲਿਸ ਅਧਿਕਾਰੀ ਅਨੁਸਾਰ ਇਸ ਮਾਮਲੇ ਵਿੱਚ ਜੋ ਵੀ ਬਣਦੀ ਕਾਰਵਾਈ ਹੋਵੇਗੀ ਕੀਤੀ ਜਾ ਰਹੀ ਹੈ।
ਪਿਛਲੀ ਖ਼ਬਰ ਅਮਰਨਾਥ ਯਾਤਰਾ ਦੌਰਾਨ ਬਰਨਾਲਾ ਦੇ ਵਿਅਕਤੀ ਦੀ ਭੇਦਭਰੇ ਹਾਲਾਤ ਵਿਚ ਮੌਤ, ਸ਼ਹਿਰ ਵਿਚ ਸੋਗ ਦੀ ਲਹਿਰ ਅਗਲੀ ਖ਼ਬਰ 264 ਬੋਤਲਾਂ ਸ਼ਰਾਬ ਸਮੇਤ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।