09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-07-2026

ਹਿਮਾਚਲ, ਹਰਿਆਣਾ ਅਤੇ ਚੰਡੀਗੜ੍ਹ ਦੀ ਤਰਜ਼ ’ਤੇ ਪੰਜਾਬ ਸਰਕਾਰ ਵੀ ਚਾਰ ਸਾਲ ਪੂਰੇ ਕਰ ਚੁੱਕੇ ਅਗਨੀਵੀਰਾਂ ਲਈ 20 ਫ਼ੀਸਦੀ ਰਾਖਵਾਂਕਰਨ ਯਕੀਨੀ ਬਣਾਵੇ-ਕੈਪਟਨ ਸਿੱਧੂ

ਅਜੀਤ ਡੈਸਕ 04-07-2026
ਬਰਨਾਲਾ, 3 ਜੁਲਾਈ (ਗੁਰਪ੍ਰੀਤ ਸਿੰਘ ਲਾਡੀ)-ਇਸ ਸਾਲ ਦੇ ਆਖੀਰ ਵਿਚ ਅਗਨੀਵੀਰ ਸਕੀਮ ਰਾਹੀਂ ਫ਼ੌਜ ਵਿਚ ਭਰਤੀ ਹੋਏ ਨੌਜਵਾਨਾਂ ਦਾ ਪਹਿਲਾ ਬੈਚ ਚਾਰ ਸਾਲ ਪੂਰਾ ਕਰ ਲਵੇਗਾ। ਜਿਸ ਵਿਚੋਂ 25 ਫ਼ੀਸਦੀ ਬੱਚੇ ਰੈਗੂਲਰ ਆਰਮੀ ਵਿਚ ਰੱਖ ਲਏ ਜਾਣਗੇ ਅਤੇ ਬਾਕੀ ਸ਼ਰਤਾਂ ਮੁਤਾਬਿਕ ਆਪੋ-ਆਪਣੇ ਘਰਾਂ ਨੂੰ ਆ ਜਾਣਗੇ। ਪ੍ਰੰਤੂ ਕੁੱਝ ਸੂਬਾ ਸਰਕਾਰਾਂ ਜਿਵੇਂਕਿ ਉੱਤਰ ਪ੍ਰਦੇਸ਼, ਹਰਿਆਣਾ, ਹਿਮਾਚਲ ਅਤੇ ਚੰਡੀਗੜ੍ਹ ਯੂ.ਟੀ. ਨੇ ਅਗਨੀਵੀਰ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਵਿਚ 20 ਫ਼ੀਸਦੀ ਕੋਟਾ ਨਿਰਧਾਰਤ ਕੀਤਾ ਹੈ ਅਤੇ ਇਸੇ ਤਰਜ਼ ’ਤੇ ਪੰਜਾਬ ਸਰਕਾਰ ਨੂੰ ਵੀ 20 ਫ਼ੀਸਦੀ ਕੋਟਾ ਚਾਰ ਸਾਲ ਪੂਰੇ ਕਰ ਚੁੱਕੇ ਅਗਨੀਵੀਰਾਂ ਲਈ ਨਿਰਧਾਰਤ ਕਰਨਾ ਚਾਹੀਦਾ ਹੈ। ਇਹ ਸਬੰਧੀ ਗੱਲਬਾਤ ਕਰਦਿਆਂ ਭਾਜਪਾ ਦੇ ਸੀਨੀਅਰ ਆਗੂ ਕੈਪਟਨ ਗੁਰਜਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਉੱਤਰ ਪ੍ਰਦੇਸ਼ ਦੇ ਮੁਕਾਬਲੇ ਪੰਜਾਬ ਬਹੁਤ ਛੋਟਾ ਸੂਬਾ ਹੈ। ਫਿਰ ਵੀ ਫ਼ੌਜ ਵਿਚ ਭਰਤੀ ਹੋਣ ਲਈ ਵੱਡੀ ਪੱਧਰ ’ਤੇ ਨੌਜਵਾਨ ਪੰਜਾਬ ਤੋਂ ਇੱਥੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਲਈ ਪੰਜਾਬ ਦੇ ਲੋਕਾਂ ਦਾ ਵੱਡਾ ਯੋਗਦਾਨ ਹੈ। ਪੰਜਾਬ ਸਰਕਾਰ ਨੇ ਸਿਰਫ਼ ਸਕਿਉਰਿਟੀ ਵਿਚ ਹੀ 20 ਫ਼ੀਸਦੀ ਕੋਟਾ ਨਿਰਧਾਰਤ ਕੀਤਾ ਹੈ ਪ੍ਰੰਤੂ ਬਾਕੀ ਮਹਿਕਮਿਆਂ ਜਿਵੇਂਕਿ ਪੰਜਾਬ ਪੁਲਿਸ, ਜੰਗਲਾਤ ਮਹਿਕਮਾ ਆਦਿ ਵਿਚ ਦਸ ਫ਼ੀਸਦੀ ਹੀ ਕੋਟਾ ਰੱਖਿਆ ਹੈ, ਜਿਹੜਾ ਕਿ ਬਹੁਤ ਹੀ ਨਿੰਦਣਯੋਗ ਹੈ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਇਨ੍ਹਾਂ ਬੱਚਿਆਂ ਸਾਹਮਣੇ ਪਹਾੜ ਜਿੱਡੀ ਜ਼ਿੰਦਗੀ ਪਈ ਹੈ, ਇਸ ਲਈ ਇਨ੍ਹਾਂ ਵਾਸਤੇ ਬਾਕੀ ਸੂਬਿਆਂ ਦੀ ਤਰਜ਼ ’ਤੇ ਵੱਖ-ਵੱਖ ਮਹਿਕਮਿਆਂ ਵਿਚ 20 ਪ੍ਰਤੀਸ਼ਤ ਕੋਟਾ ਨਿਰਧਾਰਤ ਕੀਤਾ ਜਾਵੇ।
ਕੈਪਟਨ ਗੁਰਜਿੰਦਰ ਸਿੰਘ ਸਿੱਧੂ
ਪਿਛਲੀ ਖ਼ਬਰ 264 ਬੋਤਲਾਂ ਸ਼ਰਾਬ ਸਮੇਤ ਕਾਬੂ ਅਗਲੀ ਖ਼ਬਰ ਪੰਛੀਆਂ ਦੇ ਰਹਿਣ ਵਸੇਬੇ ਲਈ ਆਲ੍ਹਣੇ ਲਗਾਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।