03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-07-2026

ਪ੍ਰਿੰਸੀਪਲ ਪ੍ਰਵੀਨ ਮਨਚੰਦਾ ਨੇ ਬੇਨੜਾ ਸਕੂਲ ਦੇ ਪ੍ਰਿੰਸੀਪਲ ਵਜੋਂ ਚਾਰਜ ਸੰਭਾਲਿਆ

ਅਜੀਤ ਡੈਸਕ 03-07-2026
ਸੰਗਰੂਰ 2 ਜੁਲਾਈ (ਧੀਰਜ ਪਸੋਰੀਆ) - ਪ੍ਰਿੰਸੀਪਲ ਪ੍ਰਵੀਨ ਕੁਮਾਰ ਮਨਚੰਦਾ ਨੇ ਸਰਕਾਰੀ ਸੀਨੀਅਰ ਸੈਕਡਰੀ ਸਕੂਲ ਬੇਨੜਾ ਦੇ ਪ੍ਰਿੰਸੀਪਲ ਵਜੋਂ ਚਾਰਜ ਸੰਭਾਲ ਲਿਆ ਹੈ। ਸਕੂਲ ਵਿਖੇ ਪੁੱਜਣ ਤੇ ਹੋਏ ਜ਼ੋਰਦਾਰ ਸਵਾਗਤ ਤੋਂ ਬਾਅਦ ਉਹਨਾਂ ਕਿਹਾ ਕਿ ਇਸ ਸਕੂਲ ਨਾਲ ਉਹਨਾਂ ਦਾ ਪਰਿਵਾਰਕ ਰਿਸ਼ਤਾ ਹੈ। ਉਹਨਾਂ ਦੇ ਸਤਿਕਾਰਯੋਗ ਮਾਤਾ ਜੀ ਅਤੇ ਧਰਮ ਪਤਨੀ ਨੇ ਇਸੇ ਸਕੂਲ ਵਿੱਚ ਕਈ ਸਾਲ ਸੇਵਾਵਾਂ ਨਿਭਾਈਆਂ ਹਨ। ਉਹਨਾਂ ਦੀ ਦਿਲੀ ਇੱਛਾ ਹੈ ਕਿ ਉਹ ਪੂਰੀ ਮਿਹਨਤ ਨਾਲ ਅਤੇ ਸਾਥੀ ਅਧਿਆਪਕਾਂ ਦੇ ਸਹਿਯੋਗ ਨਾਲ ਇਸ ਸਕੂਲ ਨੂੰ ਪੰਜਾਬ ਦਾ ਇੱਕ ਨੰਬਰ ਸਕੂਲ ਬਣਾਉਣਗੇ। ਜਿਕਰਯੋਗ ਹੈ ਕਿ ਪ੍ਰਵੀਨ ਮਨਚੰਦਾ 27 ਫਰਵਰੀ 1996 ਨੂੰ ਫਿਜਿਕਸ ਲੈਕਚਰਾਰ ਵਜੋਂ ਸਿੱਖਿਆ ਵਿਭਾਗ ਵਿੱਚ ਆਏ ਸਨ।ਜਿਲਾ ਬਰਨਾਲਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੈਣੀ ਮਹਿਰਾਜ ਅਤੇ ਸੰਗਰੂਰ ਦੇ ਸਰਕਾਰੀ ਸੀਨੀਅਰ ਸੈਕਡਰੀ ਸਕੂਲ ਥਲੇਸ ਵਿਖੇ ਪ੍ਰਿੰਸੀਪਲ ਵਜੋਂ ਸੇਵਾਵਾਂ ਨਿਭਾਉਣ ਤੋਂ ਬਾਅਦ ਹੁਣ ਉਹਨਾਂ ਨੇ ਇੱਥੇ ਚਾਰਜ ਸੰਭਲਿਆ ਹੈ। ਇਸ ਮੌਕੇ ਲੈਕਚਰਾਰ ਕੁਲਵਿੰਦਰ ਸਿੰਘ, ਜੀਵਨ ਕੁਮਾਰ, ਦੇਵੀ ਦਿਆਲ, ਪ੍ਰਿੰਸ ਸਿੰਗਲਾ, ਜਸਵਿੰਦਰ ਕੁਮਾਰ, ਬਲਵਿੰਦਰ ਸਿੰਘ, ਅਤਿੰਦਰਪਾਲ, ਅਮਰਜੀਤ ਸਿੰਘ, ਮੈਡਮ ਨਰਿੰਦਰ ਕੌਰ, ਆਰਤੀ ਕਾਲੜਾ, ਸਰਿਤਾ ਖੁਰਾਨਾ, ਮੋਨਿਕਾ ਰਾਣੀ , ਰਜਨੀ ਸ਼ਰਮਾ, ਗੁਰਪ੍ਰੀਤ ਕੌਰ, ਹਰਪ੍ਰੀਤ ਕੌਰ, ਤਰਨਜੀਤ ਕੌਰ, ਸਿਮਰਜੀਤ ਕੌਰ ਅਤੇ ਹੋਰ ਮੌਜੂਦ ਸਨ।
ਪਿਛਲੀ ਖ਼ਬਰ ਹਲਕਾ ਅਮਰਗੜ੍ਹ ਨੂੰ ਨਮੂਨੇ ਦਾ ਬਣਾਉਣ ਲਈ ਕੋਈ ਵੀ ਕਸਰ ਬਾਕੀ ਨਹੀਂ ਛੱਡੀ ਜਾਵੇਗੀ-ਚੇਅਰਮੈਨ ਜਾਫ਼ਰ ਅਲੀ ਅਗਲੀ ਖ਼ਬਰ ਜ਼ਿਲ੍ਹੇ ਭਰ ’ਚ ਵੱਖ-ਵੱਖ ਸਕੂਲੀ ਵਾਹਨਾਂ ਦੀ ਅਚਨਚੇਤ ਚੈਕਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।