14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-06-2026

ਯੂਥ ਕਾਂਗਰਸ ਦੇ ਨਵੇਂ ਬਣੇ ਹਲਕਾ ਪ੍ਰਧਾਨ ਗੁਰਪ੍ਰੀਤ ਸਿੰਘ ਗੁਰੀ ਠੀਕਰੀਵਾਲਾ ਦਾ ਸਨਮਾਨ

ਅਜੀਤ ਡੈਸਕ 27-06-2026
ਮਹਿਲ ਕਲਾਂ, 26 ਜੂਨ (ਅਵਤਾਰ ਸਿੰਘ ਅਣਖੀ)-ਕਾਂਗਰਸ ਪਾਰਟੀ ਵਲੋਂ ਨੌਜਵਾਨਾਂ ’ਚ ਉਤਸ਼ਾਹ ਪੈਦਾ ਕਰਨ ਲਈ ਯੂਥ ਵਿੰਗ ਦੀਆਂ ਚੋਣਾਂ ’ਚ ਨੌਜਵਾਨ ਵਰਗ ਨੇ ਵੱਖ-ਵੱਖ ਹਲਕਿਆਂ ਦੀਆਂ ਚੋਣਾਂ ’ਚ ਵੱਧ ਚੜ੍ਹ ਕੇ ਦਿਲਚਸਪੀ ਦਿਖਾਈ ਸੂਬੇ ਦੀ ਸੀਨੀਅਰ ਲੀਡਰਸ਼ਿਪ ਨੇ ਵੀ ਯੂਥ ਆਗੂਆਂ ਨੂੰ ਜਿਤਾਉਣ ਤੇ ਪੂਰਾ ਜ਼ੋਰ ਲਗਾਇਆ ਇਹ ਪ੍ਰਗਟਾਵਾ ਸੀਨੀਅਰ ਆਗੂ ਐਡਵੋਕੇਟ ਜਸਵੀਰ ਸਿੰਘ ਖੇੜੀ ਨੇ ਕੀਤਾ। ਉਨ੍ਹਾਂ ਕਿਹਾ ਕਿ ਸੀਨੀਅਰ ਕਾਂਗਰਸ ਆਗੂਆਂ ਨੇ ਹਲਕੇ ਦੇ ਪਿੰਡਾਂ ’ਚ ਨੌਜਵਾਨਾਂ ਨਾਲ ਤਾਲਮੇਲ ਕਰ ਕੇ ਸਖ਼ਤ ਮਿਹਨਤ ਕੀਤੀ ਸਮੁੱਚੀ ਟੀਮ ਦੀ ਸਖ਼ਤ ਮਿਹਨਤ ਸਦਕਾ ਗੁਰਪ੍ਰੀਤ ਸਿੰਘ ਗੁਰੀ ਠੀਕਰੀਵਾਲਾ ਹਲਕਾ ਮਹਿਲ ਕਲਾਂ ਯੂਥ ਕਾਂਗਰਸ ਦੇ ਪ੍ਰਧਾਨ ਨਿਯੁਕਤ ਹੋਏ ਹਨ। ਕਾਂਗਰਸ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ, ਬਲਾਕ ਪ੍ਰਧਾਨ ਪਰਮਿੰਦਰ ਸਿੰਘ ਸ਼ੰਮੀ, ਪ੍ਰਧਾਨ ਜਸਮੇਲ ਸਿੰਘ ਬੜੀ, ਡਾ: ਬਲਵੰਤ ਰਾਏ ਸ਼ਰਮਾ, ਅਮਰਜੀਤ ਸਿੰਘ ਮਹਿਲ ਕਲਾਂ, ਦਰਸ਼ਨ ਸਿੰਘ ਚੁਹਾਣਕੇ ਖੁਰਦ, ਰੇਸ਼ਮ ਸਿੰਘ ਦਾਰਾ, ਮਨਪ੍ਰੀਤ ਸਿੰਘ, ਸਤਨਾਮ ਸਿੰਘ ਠੀਕਰੀਵਾਲ, ਭਗਵਾਨ ਸਿੰਘ, ਜਗਤਾਰ ਸਿੰਘ ਪਿੰਦੂ, ਲਖਵਿੰਦਰ ਸਿੰਘ ਚੁਹਾਣਕੇ, ਡਾ: ਗੋਪਾਲ ਸਿੰਘ ਚੰਨਣਵਾਲ ਆਦਿ ਆਗੂਆਂ ਨੇ ਨਵੇਂ ਚੁਣੇ ਹਲਕਾ ਪ੍ਰਧਾਨ ਗੁਰਪ੍ਰੀਤ ਸਿੰਘ ਗੁਰੀ ਠੀਕਰੀਵਾਲ ਨੂੰ ਵਧਾਈ ਦਿੰਦਿਆਂ ਕਿਹਾ ਗੁਰੀ ਦੀ ਗਤੀਸ਼ੀਲ ਅਗਵਾਈ ਹੇਠ ਹਲਕਾ ਮਹਿਲ ਕਲਾਂ ਅੰਦਰ ਯੂਥ ਕਾਂਗਰਸ ਨੂੰ ਹੋਰ ਵਧੇਰੇ ਮਜ਼ਬੂਤੀ ਮਿਲੇਗੀ। ਇਸ ਮੌਕੇ ਵੱਖ-ਵੱਖ ਆਗੂਆਂ ਦੀ ਅਗਵਾਈ ਹੇਠ ਨਵੇਂ ਚੁਣੇ ਹਲਕਾ ਪ੍ਰਧਾਨ ਗੁਰਪ੍ਰੀਤ ਗੁਰੀ ਠੀਕਰੀਵਾਲ ਨੂੰ ਸਨਮਾਨਿਤ ਕੀਤਾ ਗਿਆ।
ਪਿਛਲੀ ਖ਼ਬਰ ਪਿੰਡ ਆਲੀਕੇ-ਜੈਮਲ ਸਿੰਘ ਵਾਲਾ ਵਿਖੇ ਸੰਤ ਚਿਤਾ ਨੰਦ ਜੀ ਦੀ 24ਵੀਂ ਬਰਸੀ 2 ਨੂੰ ਅਗਲੀ ਖ਼ਬਰ ਵਿਜੈਇੰਦਰ ਸਿੰਗਲਾ ਵਲੋਂ ਵਿਸ਼ਾਲ ਸਿੰਗਲਾ ਸਮੇਤ ਜੇਤੂਆਂ ਦਾ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।