28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-06-2026

ਸੰਤ ਬਲਬੀਰ ਸਿੰਘ ਘੁੰਨਸ ਵਲੋਂ ਐਡਵੋਕੇਟ ਗੁਰਪ੍ਰੀਤ ਕੌਰ ਦਾ ਸਨਮਾਨ

ਅਜੀਤ ਡੈਸਕ 26-06-2026
ਤਪਾ ਮੰਡੀ, 25 ਜੂਨ (ਪ੍ਰਵੀਨ ਗਰਗ)-ਗੁਰਦੁਆਰਾ ਸਾਹਿਬ ਤਪ ਅਸਥਾਨ ਸੰਤ ਬਾਬਾ ਅਤਰ ਸਿੰਘ ਘੁੰਨਸ ਵਿਖੇ ਹਰ ਮਹੀਨੇ ਦੀ ਤਰ੍ਹਾਂ ਦਸਵੀਂ ਦਾ ਪਵਿੱਤਰ ਦਿਹਾੜਾ ਮਨਾਉਂਦਿਆਂ ਰਖਵਾਏ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਦੀ ਸੰਪੂਰਨਤਾ ਸ਼ਰਧਾ ਪੂਰਵਕ ਸੰਪੰਨ ਹੋਈ । ਉਪਰੰਤ ਪਿੰਡ ਘੁੰਨਸ ਤੋਂ ਕੁਲਦੀਪ ਸਿੰਘ ਫ਼ੌਜੀ ਦੀ ਸਪੁੱਤਰੀ ਜੋ ਮਿਹਨਤ ਸਦਕਾ ਐਡਵੋਕੇਟ ਦੀ ਡਿਗਰੀ ਪ੍ਰਾਪਤ ਕਰ ਕੇ ਵਕੀਲ ਬਣਨ ਦਾ ਸੁਪਨਾ ਪੂਰਾ ਕਰਦਿਆਂ ਆਪਣੇ ਮਾਤਾ ਪਿਤਾ ਦਾ ਨਾਂਅ ਰੌਸ਼ਨ ਕੀਤਾ ਤੇ ਉਸ ਹੋਣਹਾਰ ਲੜਕੀ ਐਡਵੋਕੇਟ ਗੁਰਪ੍ਰੀਤ ਕੌਰ ਨੂੰ ਸੰਤ ਬਾਬਾ ਬਲਵੀਰ ਸਿੰਘ ਘੁੰਨਸ ਸਾਬਕਾ ਮੁੱਖ ਸੰਸਦੀ ਸਕੱਤਰ ਪੰਜਾਬ, ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਅਤੇ ਸਮੁੱਚੀ ਪੰਚਾਇਤ ਤੇ ਨਗਰ ਨਿਵਾਸੀਆਂ ਵਲੋਂ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਰਪੰਚ ਬੇਅੰਤ ਸਿੰਘ ਬੰਤੀ, ਬਾਬਾ ਸ਼ਿੰਦਰ ਸਿੰਘ ਗ੍ਰੰਥੀ, ਲਖਵਿੰਦਰ ਸਿੰਘ ਲੱਖਾ, ਜਗਸੀਰ ਸਿੰਘ ਮੈਂਬਰ, ਮਨਪ੍ਰੀਤ ਸਿੰਘ ਭੁੱਲਰ ਮੈਂਬਰ, ਚਮਕੌਰ ਸਿੰਘ ਮੈਂਬਰ, ਗੁਰਜੰਟ ਸਿੰਘ ਜੰਟਾ, ਮੈਂਬਰ ਚਮਕੌਰ ਸਿੰਘ, ਸਾਬਕਾ ਸਰਪੰਚ ਜਗਤਾਰ ਸਿੰਘ, ਡਾਕਟਰ ਬਲਵੀਰ ਸਿੰਘ ਜੋਗਾ ਤੇ ਸਮੂਹ ਨਗਰ ਨਿਵਾਸੀ ਹਾਜ਼ਰ ਸਨ।
ਪਿਛਲੀ ਖ਼ਬਰ ਭੂਮੀਗਤ ਜਲ ਸੰਭਾਲ ਅਤੇ ਪ੍ਰਬੰਧਨ ਸੰਬੰਧੀ ਟੀਅਰ-3 ਸਿਖਲਾਈ ਪ੍ਰੋਗਰਾਮ ਅਗਲੀ ਖ਼ਬਰ ਪਿੰਡ ਮੂੰਮ ਵਿਖੇ ਸੰਤ ਬਾਬਾ ਪ੍ਰਕਾਸ਼ ਮੁਨੀ ਦੀ ਯਾਦ ’ਚ ਧਾਰਮਿਕ ਸਮਾਗਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।