29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-06-2026

ਪਿੰਡ ਚੀਮਾ ਦੀ ਇਕ ਮਹੀਨੇ ਤੋਂ ਲਾਪਤਾ ਨਾਬਾਲਗ ਲੜਕੀ ਪੁਲਿਸ ਨੇ ਕੀਤੀ ਬਰਾਮਦ

ਅਜੀਤ ਡੈਸਕ 26-06-2026
ਟੱਲੇਵਾਲ, 25 ਜੂਨ (ਸੋਨੀ ਚੀਮਾ)- ਪੁਲਿਸ ਚੌਂਕੀ ਪੱਖੋ ਕੈਂਚੀਆਂ ਅਧੀਨ ਆਉਂਦੇ ਪਿੰਡ ਚੀਮਾ ਤੋਂ ਇਕ ਨਾਬਾਲਗ ਲੜਕੀ, ਜਿਸ ਨੂੰ ਇਕ ਮਹੀਨਾ ਪਹਿਲਾਂ ਇਕ ਅਣਪਛਾਤਾ ਨੌਜਵਾਨ ਵਰਗ਼ਲਾ ਕੇ ਲੈ ਗਿਆ ਸੀ, ਪੁਲਿਸ ਨੇ ਇਕ ਮਹੀਨੇ ਦੇ ਵਖਵੇ ਉਪਰੰਤ ਟੈਕਨੀਕਲੀ ਅਤੇ ਮੁਖ਼ਬਰੀ ਦੇ ਆਧਾਰ ’ਤੇ ਬਰਾਮਦ ਕਰਨ ’ਚ ਸਫਲਤਾ ਪ੍ਰਾਪਤ ਕੀਤੀ ਹੈ । ਜ਼ਿਕਰਯੋਗ ਹੈ ਕਿ ਪਿੰਡ ਚੀਮਾ ਨਾਲ ਸੰਬੰਧਿਤ ਇਕ ਵਿਅਕਤੀ ਵਲੋਂ ਮਈ ਮਹੀਨੇ ਆਪਣੀ 14 ਸਾਲਾ ਨਾਬਾਲਗ ਲੜਕੀ ਸੰਬੰਧੀ ਸ਼ਿਕਾਇਤ ਦਰਜ ਕਰਵਾਈ ਸੀ, ਕਿ ਇਕ ਅਣਪਛਾਤਾ ਨੌਜਵਾਨ ਉਸ ਨੂੰ ਵਰਗ਼ਲਾ ਕੇ ਆਪਣੇ ਨਾਲ ਲੈ ਗਿਆ। ਜਿਸ ਉਪਰੰਤ ਪੁਲਿਸ ਵਲੋਂ ਉਕਤ ਬਿਆਨਾਂ ਉਪਰੰਤ ਇਕ ਅਣਪਛਾਤੇ ਨੌਜਵਾਨ ’ਤੇ ਧਾਰਾ 137, 87 ਬੀ.ਐਨ.ਐਸ ਤਹਿਤ ਪਰਚਾ ਦਰਜ ਕੀਤਾ ਗਿਆ ਸੀ, ਪਰ ਇਕ ਮਹੀਨਾ ਬੀਤ ਜਾਣ ਦੇ ਬਾਵਜੂਦ ਜਿੱਥੇ ਵੱਖ-ਵੱਖ ਜਥੇਬੰਦੀਆਂ ਅਤੇ ਪਿੰਡ ਦੇ ਲੋਕਾਂ ਨੇ ਪੁਲਿਸ ਚੌਂਕੀ ਇੰਚਾਰਜ ਬਲਜਿੰਦਰ ਸਿੰਘ, ਸੀ.ਆਈ.ਏ ਇੰਚਾਰਜ ਬਲਜੀਤ ਸਿੰਘ ਚੀਮਾ ਅਤੇ ਐਸ.ਐਸ.ਪੀ ਬਰਨਾਲਾ ਤੋਂ ਇਲਾਵਾ ਡਿਪਟੀ ਕਮਿਸ਼ਨਰ ਬਰਨਾਲਾ ਨੂੰ ਮਿਲ ਕੇ ਉਕਤ ਨਾਬਾਲਗ ਲੜਕੀ ਅਤੇ ਲੜਕੇ ਦਾ ਖੁਰਾ ਖੋਜ ਲਗਾਉਣ ਲਈ ਚਾਰਾਜੋਈ ਕੀਤੀ । ਜਿਸ ਉਪਰੰਤ ਪੁਲਿਸ ਚੌਂਕੀ ਪੱਖੋ ਕੈਂਚੀਆਂ ਦੇ ਇੰਚਾਰਜ ਬਲਜਿੰਦਰ ਸਿੰਘ ਦੀ ਅਗਵਾਈ ’ਚ ਹੌਲਦਾਰ ਨਵਦੀਪ ਕੌਰ ਅਤੇ ਹੋਰ ਪੁਲਿਸ ਪਾਰਟੀ ਨੇ ਮਿਹਨਤ ਕਰਦਿਆਂ ਜਿੱਥੇ ਰੇਡ ਅਤੇ ਹੋਰ ਟੈਕਨੀਕਲ ਐਂਗਲਾਂ ਤੋਂ ਜਾਂਚ ਕੀਤੀ, ਉੱਥੇ ਮੁਖ਼ਬਰੀ ਦੇ ਆਧਾਰ ’ਤੇ ਨਾਬਾਲਗ ਲੜਕੀ ਨੂੰ ਬਠਿੰਡਾ ਦੇ ਪਿੰਡ ਭੁੱਚੋ ਤੋਂ ਬਰਾਮਦ ਕੀਤਾ ਗਿਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਚੌਂਕੀ ਇੰਚਾਰਜ ਬਲਜਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਆਪਣੀ ਮੁਢਲੀ ਕਾਰਵਾਈ ਕਰ ਰਹੀ ਹੈ ਅਤੇ ਮੈਡੀਕਲ ਰਿਪੋਰਟ ਦੇ ਆਧਾਰ ’ਤੇ ਅਗਲੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ ।
ਪਿਛਲੀ ਖ਼ਬਰ ਵਿਸ਼ੇਸ਼ ਗਹਿਰੀ ਸੁਧਾਈ ਤਹਿਤ ਘਰ-ਘਰ ਸਰਵੇ ਸ਼ੁਰੂ ਅਗਲੀ ਖ਼ਬਰ ਯੂਥ ਕਾਂਗਰਸ ਦੇ ਆਗੂ ਸਰਕਾਰ ਬਣਾਉਣ ਲਈ ਅਹਿਮ ਭੂਮਿਕਾ ਅਦਾ ਕਰਨਗੇ-ਬੰਨੀ ਖਹਿਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।