05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-06-2026

ਪਿੰਡ ਗਹਿਲ ਵਿਖੇ ਲਾਭਪਾਤਰੀਆਂ ਨੂੰ ਫੂਡ ਕਿੱਟਾਂ ਦੀ ਕੀਤੀ ਵੰਡ

ਅਜੀਤ ਡੈਸਕ 24-06-2026


ਟੱਲੇਵਾਲ, 23 ਜੂਨ (ਸੋਨੀ ਚੀਮਾ)-ਪੰਜਾਬ ਸਰਕਾਰ ਵਲੋਂ ਸੂਬੇ ਦੇ ਲੋਕਾਂ ਲਈ ‘ਮੇਰੀ ਰਸੋਈ ਯੋਜਨਾ’ ਦੀ ਸ਼ੁਰੂਆਤ ਕੀਤੀ ਗਈ ਹੈ। ਜਿਸ ਦੇ ਚੱਲਦਿਆਂ ਪਿੰਡ ਗਹਿਲ ਵਿਖੇ ਆਮ ਆਦਮੀ ਪਾਰਟੀ ਦੇ ਆਗੂਆਂ ਤੋਂ ਇਲਾਵਾ ਗ੍ਰਾਮ ਪੰਚਾਇਤ ਵਲੋਂ ਉਕਤ ਸਕੀਮ ਦੀ ਸ਼ੁਰੂਆਤ ਕਰਨ ਉਪਰੰਤ ਇਕ ਵਾਰ ਫਿਰ ਲੋੜਵੰਦ ਪਰਿਵਾਰਾਂ ਨੂੰ ਫੂਡ ਕਿੱਟਾਂ ਦੀ ਵੰਡ ਕੀਤੀ ਗਈ। ਇਸ ਮੌਕੇ ਪੁਨੀਤ ਮਾਨ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਅਤੇ ਜ਼ਿਲ੍ਹਾ ਸਕੱਤਰ ਆਮ ਆਦਮੀ ਪਾਰਟੀ ਤੇ ਸਰਪੰਚ ਬਲਵੀਰ ਸਿੰਘ ਮਾਨ ਆੜ੍ਹਤੀਆ ਨੇ ਕਿਹਾ ਕਿ ਇਸ ਮੁਹਿੰਮ ਦਾ ਮੁੱਖ ਉਦੇਸ਼ ਸੂਬੇ ਦੇ ਹਰ ਨਾਗਰਿਕ ਤੱਕ ਪੌਸ਼ਟਿਕ ਅਤੇ ਸਿਹਤਮੰਦ ਭੋਜਨ ਦੀ ਉਪਲਬਧਤਾ ਯਕੀਨੀ ਬਣਾਉਣਾ ਹੈ ਅਤੇ ਇਹ ਕਿੱਟਾਂ ਹਰ ਤਿੰਨ ਮਹੀਨਿਆਂ ਦੇ ਵਕਫ਼ੇ ਤੋਂ ਬਾਅਦ ਯੋਗ ਪਰਿਵਾਰਾਂ ਨੂੰ ਇਹ ਪੈਕੇਟ ਨਿਰਧਾਰਤ ਡੀਪੂਆਂ ਰਾਹੀਂ ਮੁਹੱਈਆ ਕਰਵਾਏ ਜਾਣਗੇ। ਇਸ ਮੌਕੇ ਸਰਪੰਚ ਬਲਵੀਰ ਸਿੰਘ ਮਾਨ, ਕਰਮਜੀਤ ਸਿੰਘ ਸਿੱਧੂ ਪੰਚ, ਅੰਮ੍ਰਿਤਪਾਲ ਦੇਮ ਗੋਲਡੀ ਪੰਚ, ਸੁਖਵਿੰਦਰ ਸਿੰਘ ਧਾਲੀਵਾਲ ਪੰਚ, ਜਗਰੂਪ ਸਿੰਘ ਸਿੱਧੂ ਪੰਚ, ਚਮਕੌਰ ਸਿੰਘ ਪੰਚ, ਸਰਬਜੀਤ ਕੌਰ ਮਾਨ ਪੰਚ, ਮਨਜਿੰਦਰ ਕੌਰ ਪੰਚ, ਮਨਜੀਤ ਕੌਰ ਧਾਲੀਵਾਲ ਪੰਚ, ਬਲਜੀਤ ਕੌਰ ਡੋਡ ਪੰਚ, ਲਖਵਿੰਦਰਪਾਲ ਲੱਖੀ ਡੀਪੂ ਵਾਲਾ, ਸ਼ਮਸ਼ੀਰ ਖ਼ਾਨ ਸੀਰੀ ਡੀਪੂ ਵਾਲਾ, ਫ਼ਿਰੋਜ਼ ਖ਼ਾਨ, ਬਹਾਦਰ ਅਲੀ, ਕਰਨੈਲ ਕੌਰ ਆਦਿ ਵੀ ਹਾਜ਼ਰ ਸਨ।

ਪਿਛਲੀ ਖ਼ਬਰ ਕਾਂਗਰਸ ਮਹਿਲਾ ਵਿੰਗ ਸਰਕਾਰ ਬਣਾਉਣ ’ਚ ਅਹਿਮ ਭੂਮਿਕਾ ਅਦਾ ਕਰੇਗਾ- ਬੀਬੀ ਕੁਠਾਲਾ ਅਗਲੀ ਖ਼ਬਰ ਧਨੌਲਾ ਮੰਡੀ ਦੇ ਅਹਿਮ ਮਸਲੇ ਪ੍ਰਮੁੱਖਤਾ ਨਾਲ ਹੱਲ ਕਰਨ ਦੀ ਮੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।