ਭਦੌੜ, 23 ਜੂਨ (ਰਜਿੰਦਰ ਬੱਤਾ, ਵਿਨੋਦ ਕਲਸੀ)-ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਟਰੱਕ ਯੂਨੀਅਨ ਭਦੌੜ ਦੇ ਪ੍ਰਧਾਨ ਜਗਦੀਪ ਸਿੰਘ ਜੱਗੀ ਨੂੰ ਅੱਜ ਨਗਰ ਕੌਂਸਲ ਭਦੌੜ ਦੀ ਪ੍ਰਧਾਨਗੀ ਦੀ ਹੋਈ ਚੋਣ ਵਿਚ ਸਰਬਸੰਮਤੀ ਨਾਲ ਪ੍ਰਧਾਨ ਚੁਣ ਲਿਆ ਗਿਆ। ਬਾਅਦ ਦੁਪਹਿਰ ਨਗਰ ਕੌਂਸਲ ਦਫ਼ਤਰ ਭਦੌੜ ਵਿਖੇ ਚੋਣ ਕਨਵੀਨਰ ਐਸ.ਡੀ.ਐਮ. ਤਪਾ ਆਯੂਸ਼ ਗੋਇਲ ਦੀ ਦੇਖ-ਰੇਖ ਹੇਠ ਹੋਈ ਚੋਣ ਪ੍ਰਕਿਰਿਆ ਦੌਰਾਨ ਵਾਰਡ ਨੰਬਰ 6 ਦੇ ਕੌਂਸਲਰ ਭੋਲਾ ਸਿੰਘ ਨੇ ਪ੍ਰਧਾਨਗੀ ਪਦ ਲਈ ਜਗਦੀਪ ਸਿੰਘ ਜੱਗੀ ਦਾ ਨਾਂਅ ਤਜਵੀਜ਼ ਕੀਤਾ ਜਿਸ ਉਪਰ ਵਾਰਡ ਨੰਬਰ 4 ਦੇ ਕੌਂਸਲਰ ਤਰਲੋਚਨ ਸਿੰਘ ਜੱਗਾ ਨੇ ਇਸ ਉਪਰ ਆਪਣੀ ਸਹਿਮਤੀ ਜਤਾਈ ਜਿਸ ਨੂੰ ਹਾਊਸ ਦੇ ਮੈਂਬਰਾਂ ਨੇ ਸਰਬਸੰਮਤੀ ਨਾਲ ਪ੍ਰਵਾਨ ਕੀਤਾ ਅਤੇ ਮੀਤ ਪ੍ਰਧਾਨ ਲਈ ਵਾਰਡ ਨੰਬਰ 12 ਦੇ ਕੌਂਸਲਰ ਗੁਰਪ੍ਰੀਤ ਸਿੰਘ ਗਿੱਲ ਨੇ ਤਰਲੋਚਨ ਸਿੰਘ ਜੱਗਾ ਦੇ ਨਾਂਅ ਪੇਸ਼ ਕੀਤਾ। ਜਿਸ ’ਤੇ ਵਾਰਡ ਨੰਬਰ 13 ਦੇ ਕੌਂਸਲਰ ਕੁਲਵਿੰਦਰ ਸਿੰਘ ਕਿੰਦਾ ਦੀ ਸਹਿਮਤੀ ਸਮੇਤ ਸਾਰੇ ਕੌਂਸਲਰਾਂ ਨੇ ਆਪਣੇ ਸਹਿਮਤੀ ਪ੍ਰਗਟ ਕੀਤਾ ਜਦਕਿ ਇਸ ਚੋਣ ਪ੍ਰਕਿਰਿਆ ਦੌਰਾਨ ਵਾਰਡ ਨੰਬਰ 11 ਦੀ ਕੌਂਸਲਰ ਸ਼ਿਰਾਜ਼ ਗਰਗ ਅਤੇ ਵਾਰਡ ਨੰਬਰ 8 ਦੇ ਕੌਂਸਲਰ ਸੁਖਪਾਲ ਸਿੰਘ ਗੈਰ ਹਾਜ਼ਰ ਰਹੇ। ਇਸ ਮੌਕੇ ਨਵ ਨਿਯੁਕਤ ਪ੍ਰਧਾਨ ਜਗਦੀਪ ਸਿੰਘ ਜੱਗੀ ਨੇ ਕਿਹਾ ਕਿ ਕਸਬੇ ਦੇ ਲੋਕਾਂ ਨੇ ਮੇਰੇ ਉਪਰ ਦੂਜੀ ਵਾਰ ਵੱਡਾ ਭਰੋਸਾ ਕਰ ਕੇ ਵੱਡੀ ਜਿੱਤ ਦਿਵਾਈ ਹੈ ਜਿਸ ਦਾ ਮੁੱਲ ਉਨ੍ਹਾਂ ਦਾ ਹਰ ਇੱਕ ਕੰਮ ਪਹਿਲ ਦੇ ਆਧਾਰ ਕਰ ਕੇ ਉਤਾਰਨ ਦਾ ਯਤਨ ਕੀਤਾ ਜਾਵੇਗਾ। ਇਸ ਪ੍ਰਧਾਨ ਜਗਦੀਪ ਸਿੰਘ ਜੱਗੀ ਨੇ ਪਾਰਟੀ ਆਗੂਆਂ ਸਮੇਤ ਖੁੱਲ੍ਹੀ ਜੀਪ ਵਿਚ ਸਵਾਰ ਹੋ ਕੇ ਕਸਬੇ ਅੰਦਰ ਧੰਨਵਾਦੀ ਦੌਰਾ ਕੱਢਿਆ ਜਿਸ ਦੌਰਾਨ ਲੋਕਾਂ ਨੇ ਵੱਖ-ਵੱਖ ਥਾਵਾਂ ਉਪਰ ਹਾਰ ਅਤੇ ਸਿਰਪਾਉ ਪਾ ਕੇ ਭਰਵਾਂ ਸਵਾਗਤ ਕੀਤਾ। ਇਸ ਸਮੇਂ ਹਲਕਾ ਵਿਧਾਇਕ ਲਾਭ ਸਿੰਘ ਉੱਗੋਕੇ, ਕੌਂਸਲਰ ਨੇਬਲਜੀਤ ਸਿੰਘ, ਕੌਂਸਲਰ ਹਰਮਨਜੀਤ ਕੌਰ, ਕੌਂਸਲਰ ਰੀਤੂ ਸ਼ਰਮਾ, ਕੌਂਸਲਰ ਅਮਨਦੀਪ ਕੌਰ ਅਤੇ ਕੌਂਸਲਰ ਰਮਨਦੀਪ ਕੌਰ, ਕੌਂਸਲਰ ਜਸਵੀਰ ਕੌਰ ਤੋਂ ਇਲਾਵਾ ਇੰਸਪੈਕਟਰ ਹਰਸਿਮਰਨਜੀਤ ਸਿੰਘ, ਪ੍ਰਧਾਨ ਮੈਡਮ ਜਸਵੰਤ ਕੌਰ, ਅਗਰਵਾਲ ਸਭਾ ਦੇ ਪ੍ਰਧਾਨ ਹਰੀਸ਼ ਗਰਗ, ਪ੍ਰਧਾਨ ਅਮਰਜੀਤ ਸਿੰਘ ਮੀਕਾ, ਰਿਸ਼ੂ ਸਿੰਗਲਾ, ਜੀਵਨ ਕੁਮਾਰ ਪੰਜੂ, ਗੁਰਪ੍ਰੀਤ ਸਿੰਘ ਗਿੱਤਾ, ਪੁਨੀਤ ਗਰਗ, ਅਵਤਾਰ ਸਿੰਘ ਤਾਰੀ, ਬਲਵਿੰਦਰ ਸਿੰਘ ਸਿੱਧੂ ਆੜ੍ਹਤੀਆ, ਪ੍ਰਧਾਨ ਜਸਵੰਤ ਸਿੰਘ ਜੈਦ, ਸਤੀਸ਼ ਕੁਮਾਰ ਕਲਸੀ, ਬਲਵਿੰਦਰ ਸਿੰਘ ਕੋਚਾ, ਸਾਬਕਾ ਬਲਾਕ ਪ੍ਰਧਾਨ ਮੋਨੂੂੰ ਸ਼ਰਮਾ, ਗੁਰਦੀਪ ਸਿੰਘ, ਲਵਪ੍ਰੀਤ ਸਿੰਘ ਪੀਤਾ ਸਿੱਧੂ, ਵਿੰਦਰ ਸਿੰਘ ਸਿੱਧੂ, ਵਿੰਦਰੀ ਸ਼ਰਮਾ ਕੈਨੇਡਾ, ਸ਼ਾਮ ਕੁਮਾਰ ਗੁਪਤਾ, ਲਾਲਾ ਸਿੰਘ ਭੁੱਲਰ, ਵਿਨੋਦ ਕੁਮਾਰ ਸਿੰਗਲਾ ਸਮੇਤ ਵੱਡੀ ਗਿਣਤੀ ਵਿਚ ਪ੍ਰਧਾਨ ਜਗਦੀਪ ਸਿੰਘ ਜੱਗੀ ਦੇ ਸਮਰਥਕ ਹਾਜ਼ਰ ਸਨ।
ਨਗਰ ਕੌਂਸਲ ਭਦੌੜ ਦੀ ਪ੍ਰਧਾਨਗੀ ਦਾ ਤਾਜ ਜਗਦੀਪ ਸਿੰਘ ਜੱਗੀ ਸਿਰ ਸਜਿਆ
ਅਜੀਤ ਡੈਸਕ
24-06-2026