ਡਿਆਇਆ, 23 ਜੂਨ (ਗੁਰਜੀਤ ਸਿੰਘ ਖੁੱਡੀ)-ਹੰਡਿਆਇਆ ਵਿਖੇ ਇੱਕ ਨਸ਼ਾ ਤਸਕਰ ਦਾ ਪੁਲਿਸ ਜ਼ਿਲ੍ਹਾ ਬਰਨਾਲਾ ਦੇ ਐਸ.ਪੀ (ਐਚ.) ਸੋਹਣ ਲਾਲ ਸੋਨੀ ਦੀ ਅਗਵਾਈ ਵਿਚ ਪੁਲਿਸ ਪਾਰਟੀ ਵਲੋਂ ਘਰ ਦੀਆਂ ਮੁੱਖ ਕੰਧਾਂ ਢਾਹ ਦਿੱਤੀ ਗਈਆਂ। ਇਸ ਮੌਕੇ ਗੱਲਬਾਤ ਕਰਦਿਆਂ ਐਸ.ਪੀ (ਐਚ) ਸੋਹਣ ਲਾਲ ਸੋਨੀ ਨੇ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਰਾਣੋ ਪਤਨੀ ਗੁਲਜ਼ਾਰ ਸਿੰਘ ’ਤੇ 17 ਪਰਚੇ ਨਸ਼ਾ ਵੇਚਣ ਅਤੇ ਲੁੱਟ ਖੋਹ ਦੇ ਦਰਜ ਹਨ । ਰਿੰਕੂ ਪੁੱਤਰ ਗੁਲਜ਼ਾਰ ਸਿੰਘ ’ਤੇ ਨਸ਼ਾ ਵੇਚਣ ਦੇ 12 ਪਰਚੇ ਦਰਜ ਹਨ ਅਤੇ ਭਗੌੜਾ ਹੋਇਆ ਹੈ। ਮੀਨਾ ਪਤਨੀ ਰਿੰਕੂ ਉੱਪਰ 4 ਪਰਚੇ ਦਰਜ ਹਨ । ਇਸ ਦੇ ਚੱਲਦੇ ਇਸ ਪਰਿਵਾਰ ਵਲੋਂ ਘਰ ਬਿਨਾਂ ਨਕਸ਼ਾ ਪਾਸ ਕਰਵਾਏ ਬਣਾਇਆ ਹੋਇਆ ਸੀ ਜੋ ਗੈਰ ਕਾਨੂੰਨੀ ਹੈ। ਇਸ ਕਰ ਕੇ ਇਨ੍ਹਾਂ ਦੇ ਘਰ ਦੀ ਚੌਕੜੀ ਅਤੇ ਮੁੱਖ ਕੰਧਾਂ ਅੱਜ ਢਾਹ ਦਿੱਤੀਆਂ ਗਈਆਂ ਹਨ। ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਕਿਸੇ ਵੀ ਨਸ਼ਾ ਤਸਕਰ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਇਨ੍ਹਾਂ ਘਰਾਂ ਦੇ ਵਾਸੀਆਂ ਨੇ ਲੋਕਾਂ ਦੇ ਪੁੱਤਾਂ ਨੂੰ ਨਸ਼ੇ ’ਤੇ ਲਾ ਕੇ ਮਾਰ ਦੇਣ ਨਾਲ ਪੈਸੇ ਇਕੱਠੇ ਕਰ ਕੇ ਘਰ ਬਣਾਏ ਗਏ ਹਨ । ਇਸ ਲਈ ਨਸ਼ਾ ਤਸਕਰਾਂ ਨੂੰ ਕੋਈ ਛੋਟ ਨਹੀਂ ਮਿਲੇਗੀ। ਇਸ ਮੌਕੇ ਰਜਿੰਦਰਪਾਲ ਸਿੰਘ ਡੀ.ਐਸ.ਪੀ., ਕਮਲਜੀਤ ਸਿੰਘ ਡੀ.ਐਸ.ਪੀ (ਐਨ.ਡੀ), ਐਸ.ਐਚ.ਓ. (ਸਦਰ) ਬਰਨਾਲਾ ਜਗਜੀਤ ਸਿੰਘ, ਸੀ.ਆਈ.ਏ. ਸਟਾਫ਼ ਬਰਨਾਲਾ ਦੇ ਇੰਚਾਰਜ ਬਲਜੀਤ ਸਿੰਘ, ਪੁਲਿਸ ਚੌਕੀ ਹੰਡਿਆਇਆ ਦੇ ਇੰਚਾਰਜ ਤਰਸੇਮ ਸਿੰਘ, ਐਸ.ਆਈ ਬਲਵਿੰਦਰ ਸਿੰਘ, ਨਗਰ ਪੰਚਾਇਤ ਹੰਡਿਆਇਆ ਦੇ ਕਲਰਕ ਵਰਿੰਦਰਜੀਤ ਸਿੰਘ, ਨਾਇਬ ਸਿੰਘ, ਗੁਰਦੀਪ ਸਿੰਘ ਨੇ ਦੱਸਿਆ ਕਿ ਉਕਤ ਪਰਿਵਾਰ ਨੇ ਕਈ ਵਾਰ ਨੋਟਿਸ ਦੇਣ ਉਪਰੰਤ ਵੀ ਆਪਣੇ ਘਰ ਦੇ ਮਾਲਕੀ ਕਾਗ਼ਜ਼ ਨਹੀਂ ਦਿਖਾਏ। ਇਸ ਲਈ ਇਸ ’ਤੇ ਨਗਰ ਪੰਚਾਇਤ ਹੰਡਿਆਇਆ ਵਲੋਂ ਕਾਰਵਾਈ ਕੀਤੀ ਹੈ। ਇਸ ਮੌਕੇ ਵੱਡੀ ਗਿਣਤੀ ਵਿਚ ਪੁਲਿਸ ਤੇ ਮਹਿਲਾ ਪੁਲਿਸ ਪਾਰਟੀ ਹਾਜ਼ਰ ਸੀ।
ਹੰਡਿਆਇਆ ਵਿਖੇ ਪੁਲਿਸ ਨੇ ਨਸ਼ਾ ਤਸਕਰ ਦਾ ਘਰ ਢਾਹਿਆ
24-06-2026