05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-06-2026

ਪੰਜਾਬ ਪੁਲਿਸ ਦੇ ਮੁਲਾਜ਼ਮ ਦੀ ਦਿਲ ਦੇ ਦੌਰੇ ਕਾਰਨ ਮੌਤ <br/>

ਅਜੀਤ ਡੈਸਕ 16-06-2026
ਸ਼ਹਿਣਾ, 15 ਜੂਨ (ਸੁਰੇਸ਼ ਗੋਗੀ)-ਪਿੰਡ ਜੋਧਪੁਰ ਦੇ ਸਾਬਕਾ ਫ਼ੌਜੀ ਅਤੇ ਮੌਜੂਦਾ ਪੰਜਾਬ ਪੁਲਿਸ ਵਿਚ ਮੁਲਾਜ਼ਮ ਸੁਖਦੇਵ ਸਿੰਘ ਦੀ ਦਿਲ ਦੀ ਦੌਰੇ ਨਾਲ ਮੌਤ ਹੋ ਜਾਣ ਉਪਰੰਤ ਅੱਜ ਪਿੰਡ ਜੋਧਪੁਰ ਵਿਖੇ ਉਨ੍ਹਾਂ ਦਾ ਅੰਤਿਮ ਸਸਕਾਰ ਕੀਤਾ ਗਿਆ | ਇਸ ਮੌਕੇ ਥਾਣੇਦਾਰ ਰਣਧੀਰ ਸਿੰਘ ਦੀ ਅਗਵਾਈ ਵਿਚ ਪੁਲਿਸ ਦੀ ਗਾਰਦ ਨੇ ਸਲਾਮੀ ਦਿੱਤੀ | ਇਸ ਮੌਕੇ ਸਰਪੰਚ ਵੀਰਪਾਲ ਸਿੰਘ ਠੇਕੇਦਾਰ, ਥਾਣੇਦਾਰ ਸਤਨਾਮ ਸਿੰਘ, ਹਰਦੇਵ ਸਿੰਘ ਸੇਵਾ ਮੁਕਤ ਥਾਣੇਦਾਰ, ਪਰਮਜੀਤ ਕੌਰ ਜੋਧਪੁਰੀ, ਤਰਲੋਚਨ ਸਿੰਘ, ਕੈਪਟਨ ਜਗਤਾਰ ਸਿੰਘ, ਤਰਸੇਮ ਸਿੰਘ ਸੇਮਾ, ਡਾ: ਸ਼ਿੰਦਰਪਾਲ, ਸੁਖਦੇਵ ਸਿੰਘ ਲਾਲੀ, ਚਮਕੌਰ ਸਿੰਘ ਬਾਬੇ ਕੇ, ਹਰਭਗਵਾਨ ਦਾਸ ਭੋਲਾ, ਗੁਰਮੀਤ ਸਿੰਘ ਆਦਿ ਵੀ ਹਾਜ਼ਰ ਸਨ |

ਪਿਛਲੀ ਖ਼ਬਰ ਘਰ ਦੇ ਬਾਹਰੋਂ ਮੋਟਰਸਾਈਕਲ ਚੋਰੀ <br/> ਅਗਲੀ ਖ਼ਬਰ ਅਣਪਛਾਤਿਆਂ ਨੇ ਨੌਜਵਾਨ ਦੀ ਬੇਰਹਿਮੀ ਨਾਲ ਕੀਤੀ ਕੁੱਟਮਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।