04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-06-2026

-ਮਾਮਲਾ ਪਿੰਡ ਚੀਮਾ ਤੋਂ ਨਾਈਵਾਲਾ ਸੜਕ ਨੂੰ ਅੱਧਵਾਟੇ ਛੱਡਣ ਦਾ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਵਲੋਂ ਸੱਤਾਧਾਰੀ ਪਾਰਟੀ ਦੇ ਲੀਡਰਾਂ ਦੇ ਵਿਰੋਧ ਦਾ ਐਲਾਨ

ਅਜੀਤ ਡੈਸਕ 13-06-2026
ਟੱਲੇਵਾਲ, 12 ਜੂਨ (ਸੋਨੀ ਚੀਮਾ)-ਪਿੰਡ ਚੀਮਾ ਦੇ ਸ਼ਿਵ ਮਦਰ ਵਿਖੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੀ ਮੀਟਿੰਗ ਇਕਾਈ ਪ੍ਰਧਾਨ ਗੋਗੀ ਚੀਮਾ ਦੀ ਅਗਵਾਈ ਵਿਚ ਹੋਈ | ਇਸ ਮੀਟਿੰਗ ਦੌਰਾਨ ਜਿੱਥੇ ਕਿਸਾਨਾਂ ਨੂੰ ਆ ਰਹੀਆਂ ਸਮੱਸਿਆਵਾਂ ਸਬੰਧੀ ਵਿਚਾਰ ਚਰਚਾ ਕੀਤੀ ਗਈ, ੳੱੁਥੇ ਪਿੰਡ ਚੀਮਾ ਤੋਂ ਨਾਈਵਾਲਾ ਨੰੂ 8 ਮਹੀਨੇ ਦੇ ਵੱਧ ਸਮੇਂ ਤੋਂ ਪੱੁਟ ਕੇ ਸੁੱਟੀ ਸੜਕ ਕਾਰਨ ਜੱਥੇਬੰਦੀ ਦੇ ਆਗੂਆਂ ਨੇ ਜਿੱਥੇ ਪ੍ਰਸ਼ਾਸਨ ਖ਼ਿਲਾਫ਼ ਰੋਸ ਜ਼ਾਹਰ ਕੀਤਾ, ੳੱੁਥੇ ਐਲਾਨ ਕੀਤਾ ਕਿ ਜਿਨ੍ਹਾਂ ਸਮਾਂ ਉਕਤ ਸੜਕ ਨਹੀਂ ਬਣਾਈ ਜਾਂਦੀ, ਤਦ ਤੱਕ ਪਿੰਡ ਚੀਮਾ ਵਿਖੇ ਆਮ ਆਦਮੀ ਪਾਰਟੀ ਦੇ ਆਉਣ ਵਾਲੇ ਹਰ ਲੀਡਰ ਦਾ ਜੱਥੇਬੰਦੀ ਵਲੋਂ ਵਿਰੋਧ ਕੀਤਾ ਜਾਵੇਗਾ | ਇਸ ਮੌਕੇ ਬਲਵੰਤ ਸਿੰਘ ਚੀਮਾ ਜ਼ਿਲ੍ਹਾ ਮੀਤ ਪ੍ਰਧਾਨ , ਰਾਜਿੰਦਰ ਸਿੰਘ ਭੰਗੂ ਜਨਰਲ ਸਕੱਤਰ ਆਦਿ ਨੇ ਕਿਹਾ ਕਿ ਪਿੰਡ ਚੀਮਾ ਤੋਂ ਨਾਈਵਾਲਾ ਨੰੂ ਜਾਣ ਵਾਲੀ ਲਿੰਕ ਸੜਕ ਪਿਛਲੇ 8 ਮਹੀਨੇ ਤੋਂ ਅੱਧ-ਵਿਚਾਲੇ ਛੱਡ ਦੇਣ ਕਾਰਨ ਅਤੇ ਲੁੱਕ ਨਾ ਪੈਣ ਕਾਰਨ ਖਿੱਲਰੀ ਹੋਈ ਬਜਰੀ ਉੱਪਰੋਂ ਵਾਹਨਾਂ ਦੇ ਟਾਇਰ ਫਿਸਲਣ ਨਾਲ ਰੋਜ਼ਾਨਾ ਹਾਦਸੇ ਵਾਪਰ ਰਹੇ ਹਨ | ਇਸ ਦੇ ਨਾਲ ਹੀ ਉੱਡਦੀ ਮਿੱਟੀ ਅਤੇ ਰੇਤ ਕਾਰਨ ਲੋਕਾਂ ਦਾ ਸਾਹ ਲੈਣਾ ਵੀ ਅÏਖਾ ਹੋ ਗਿਆ ਹੈ ਅਤੇ ਨਾਲ ਲੱਗਦੇ ਖੇਤ ਬੱਟਿਆ ਨਾਲ ਭਰੇ ਪਏ ਹਨ | ਜਿਸ ਕਾਰਨ ਇਹ ਸੜਕ ਪਿਛਲੇ 8 ਮਹੀਨੇ ਤੋਂ ਲੋਕਾਂ ਲਈ ਵੱਡੀ ਮੁਸੀਬਤ ਬਣੀ ਹੋਈ ਹੈ | ਉਨ੍ਹਾਂ ਦੋਸ਼ ਲਾਇਆ ਕਿ ਸਰਕਾਰੀ ਅਧਿਕਾਰੀਆਂ ਨੂੰ ਵਾਰ-ਵਾਰ ਮਿਲਣ ਦੇ ਬਾਵਜੂਦ ਟਾਲ ਮਟੋਲ ਦੀ ਨੀਤੀ ਅਪਣਾਈ ਜਾ ਰਹੀ ਹੈ | ਜਿਸ ਦੇ ਚੱਲਦਿਆਂ ਜੱਥੇਬੰਦੀ ਨੇ ਲੋਕ ਹਿਤ ਵਿਚ ਫ਼ੈਸਲਾ ਲਿਆ ਹੈ, ਕਿ ਜਿਨ੍ਹਾਂ ਸਮਾਂ ਉਕਤ ਸੜਕ ਦਾ ਕਾਰਜ ਪੂਰਾ ਨਹੀਂ ਕੀਤਾ ਜਾਂਦਾ ਤਦ ਤੱਕ ਆਮ ਆਦਮੀ ਪਾਰਟੀ ਦੇ ਆਗੂਆਂ ਦਾ ਪਿੰਡ ਵਿਚ ਆਉਣ 'ਤੇ ਵਿਰੋਧ ਕੀਤਾ ਜਾਵੇਗਾ | ਇਸ ਮੌਕੇ ਹਰਬੰਸ ਸਿੰਘ ਚੀਮਾ, ਹਰਦੇਵ ਸਿੰਘ ਨੰਬਰਦਾਰ, ਬਹਾਦਰ ਸਿੰਘ ਖ਼ਜ਼ਾਨਚੀ, ਜਸਵਿੰਦਰ ਸਿੰਘ ਸੋਨੀ ਪੈ੍ਰਸ ਸਕੱਤਰ, ਬਲਵਿੰਦਰ ਸਿੰਘ ਭੋਲਾ, ਦਰਸ਼ਨ ਸਿੰਘ ਦਰਸੀ, ਹਾਕਮ ਸਿੰਘ ਭੰਗੂ, ਕਾਕਾ ਸਿੰਘ ਆਹਲੂਵਾਲੀਆਂ, ਬਘੇਰਾ ਸਿੰਘ, ਬਾਰਾ ਸਿੰਘ, ਰੂਲਦੂ ਸਿੰਘ, ਚਮਕ ਸਿੰਘ ਜਾਗਲ, ਗੁਰਪ੍ਰੇਮ ਸਿੰਘ ਮੋਨਾ, ਬਹਾਦਰ ਸਿੰਘ, ਰੂਪ ਸਿੰਘ ਚੀਮਾ ਆਦਿ ਤੋਂ ਇਲਾਵਾ ਹੋਰ ਵੀ ਆਗੂ ਹਾਜ਼ਰ ਸਨ | ਇਸ ਸਬੰਧੀ ਜਦ ਸਬੰਧਿਤ ਵਿਭਾਗ ਦੇ ਐਕਸੀਅਨ ਹਰਸ਼ ਗੋਇਲ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਕਤ ਮਾਮਲੇ ਸਬੰਧੀ ਠੇਕੇਦਾਰ ਨੂੰ ਹਦਾਇਤਾਂ ਕੀਤੀਆਂ ਹੋਈਆਂ ਹਨ ਅਤੇ
ਪਿਛਲੀ ਖ਼ਬਰ ਹਸਨਪ੍ਰੀਤ ਭਾਰਦਵਾਜ ਦੇ ਮੇਅਰ ਬਣਨ 'ਤੇ ਵਾਰਡ ਨੰਬਰ 44 ਵਾਸੀਆਂ 'ਚ ਖ਼ੁਸ਼ੀ ਦੀ ਲਹਿਰ ਅਗਲੀ ਖ਼ਬਰ ਪਿਛਲੇ 14 ਸਾਲਾਂ ਤੋਂ ਚਾਹ ਤੇ ਪੈਕਟ ਪਾਣੀ ਦੀ ਵਿਕਰੀ ਦਰਾਂ ਵਿਚ ਵਾਧੇ ਦਾ ਇੰਤਜ਼ਾਰ ਕਰ ਰਹੇ ਹਾਂ-ਰਵਿੰਦਰ ਗੁਪਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।