ਹੰਡਿਆਇਆ, 3 ਜੂਨ (ਪੱਤਰ ਪ੍ਰੇਰਕ)-ਪ੍ਰੈੱਸ ਕਲੱਬ ਹੰਡਿਆਇਆ ਦੇ ਅਹੁਦੇਦਾਰਾਂ ਵਲੋਂ ਸਟੈਂਡਰਡ ਚੌਕ 'ਚ ਟਰੈਫ਼ਿਕ ਦੀ ਸਮੱਸਿਆ ਨੂੰ ਦੂਰ ਕਰਨ ਸਬੰਧੀ ਡਿਪਟੀ ਕਮਿਸ਼ਨਰ ਤੇ ਜ਼ਿਲ੍ਹਾ ਪੁਲਿਸ ਮੁਖੀ ਬਰਨਾਲਾ ਨੂੰ ਮੰਗ-ਪੱਤਰ ਦਿੱਤਾ ਗਿਆ | ਇਸ ਸਬੰਧੀ ਪ੍ਰੈਸ ਕਲੱਬ ਦੇ ਅਹੁਦੇਦਾਰ ਬੰਧਨਤੋੜ ਸਿੰਘ, ਚੇਅਰਮੈਨ ਗੁਰਜੀਤ ਸਿੰਘ ਖੱੁਡੀ, ਲਿਆਕਤ ਅਲੀ, ਕਰਨ ਬਾਵਾ ਤੇ ਕੁਲਦੀਪ ਸਿੰਘ ਰਾਮਗੜ੍ਹੀਆ ਨੇ ਦੱਸਿਆ ਕਿ ਸਟੈਂਡਰਡ ਚੌਕ ਦੇ ਓਵਰਬਿ੍ਜ ਦੇ ਹੇਠਾਂ ਬੀਤੇ ਦਿਨੀਂ ਇਕ ਔਰਤ ਦੀ ਮੌਤ ਤੇ ਇਕ ਜ਼ਖ਼ਮੀ ਹੋ ਗਈ ਸੀ | ਇਸ ਤੋਂ ਪਹਿਲਾਂ ਵੀ ਇਸ ਚੌਕ ਵਿਚ ਕਈ ਹਾਦਸੇ ਵਾਪਰ ਚੱੁਕੇ ਹਨ, ਕਿਉਂਕਿ ਓਵਰਬਿ੍ਜ ਨੂੰ ਦੁਬਾਰਾ ਬਣਾਉਣ ਸਬੰਧੀ ਕੰਮ ਚੱਲ ਰਿਹਾ ਹੈ | ਇਸ ਕਰ ਕੇ ਉਪਰਲੀ ਸਾਰੀ ਟਰੈਫ਼ਿਕ ਹੇਠਾਂ ਦੀ ਆਉਣ ਕਾਰਨ ਭਾਰੀ ਜਾਮ ਲੱਗ ਜਾਂਦੇ ਹਨ | ਜਿਸ ਕਾਰਨ ਹਾਦਸੇ ਵਾਪਰ ਜਾਂਦੇ ਹਨ | ਉਨ੍ਹਾਂ ਡਿਪਟੀ ਕਮਿਸ਼ਨਰ ਬਰਨਾਲਾ ਤੇ ਜ਼ਿਲ੍ਹਾ ਪੁਲਿਸ ਮੁਖੀ ਤੋਂ ਮੰਗ ਕੀਤੀ ਕਿ ਬਰਨਾਲਾ ਤੋਂ ਸੰਗਰੂਰ ਸਾਈਡ, ਸੰਗਰੂਰ ਤੋਂ ਬਠਿੰਡਾ ਸਾਈਡ ਸਪੀਡ ਬਰੈਕਰ, ਲਾਈਟਾਂ ਤੇ ਟਰੈਫ਼ਿਕ ਦੇ ਪ੍ਰਬੰਧ ਕੀਤੇ ਜਾਣ |