06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-05-2026

ਸਾਂਝੀ ਸੰਘਰਸ਼ ਕਮੇਟੀ ਪਾਵਰਕਾਮ ਸਰਕਲ ਬਰਨਾਲਾ ਦੀ ਮੀਟਿੰਗ ਹੋਈ <br/>

ਅਜੀਤ ਡੈਸਕ 24-05-2026
ਬਰਨਾਲਾ, 23 ਮਈ (ਅਸ਼ੋਕ ਭਾਰਤੀ)-ਸਾਂਝੀ ਸੰਘਰਸ਼ ਕਮੇਟੀ ਪਾਵਰਕਾਮ ਸਰਕਲ ਬਰਨਾਲਾ ਦੀ ਮੀਟਿੰਗ ਕਨਵੀਨਰ ਇੰਜ: ਗੁਰਲਾਭ ਸਿੰਘ ਮੌੜ ਦੀ ਪ੍ਰਧਾਨਗੀ ਹੇਠ ਕੀਤੀ ਗਈ | ਮੀਟਿੰਗ ਵਿਚ ਪਾਵਰਕਾਮ ਨਾਲ ਚੱਲ ਰਹੇ ਸੰਘਰਸ਼ ਸਬੰਧੀ ਵਿਚਾਰ ਚਰਚਾ ਕੀਤੀ | ਕਨਵੀਨਰ ਗੁਰਲਾਭ ਸਿੰਘ ਮੌੜ ਨੇ ਦੱਸਿਆ ਕਿ ਪਾਵਰਕਾਮ ਅਤੇ ਪੰਜਾਬ ਸਰਕਾਰ ਵਲੋਂ ਮੁਲਾਜ਼ਮ ਦੀਆਂ ਮੰਗਾਂ ਨੂੰ ਹੱਲ ਕਰਨ ਲਈ 28 ਮਈ ਦੀ ਮੀਟਿੰਗ ਦਿੱਤੀ ਹੈ, ਜੇਕਰ ਮੀਟਿੰਗ ਵਿਚ ਮੁਲਾਜ਼ਮਾਂ ਦੀਆਂ ਮੰਗਾਂ ਦਾ ਹੱਲ ਨਾ ਕੀਤਾ ਗਿਆ ਤਾਂ 7 ਜੂਨ ਨੂੰ ਮੁੱਖ ਮੰਤਰੀ ਦੀ ਰਿਹਾਇਸ਼ ਸੰਗਰੂਰ ਵਿਖੇ ਬਿਜਲੀ ਕਾਮੇ ਲਾਮਿਸਾਲ ਧਰਨਾ ਦੇਣ ਲਈ ਮਜਬੂਰ ਹੋਣਗੇ | 17-18 ਜੂਨ ਨੂੰ ਦੋ ਰੋਜ਼ਾ ਹੜਤਾਲ ਕਰ ਕੇ ਸੰਘਰਸ਼ ਨੂੰ ਹੋਰ ਤੇਜ਼ ਕਰਨਗੇ | ਮੀਟਿੰਗ ਵਿਚ ਸਰਬਸੰਮਤੀ ਨਾਲ ਫ਼ੈਸਲਾ ਕੀਤਾ ਗਿਆ ਕਿ ਵਰਕ ਟੂ ਰੂਲ ਨੂੰ ਬਰਨਾਲਾ ਸਰਕਲ ਵਿਚ ਪੂਰੀ ਤਨਦੇਹੀ ਨਾਲ ਲਾਗੂ ਕੀਤਾ ਜਾਵੇਗਾ | ਕਿਸੇ ਵੀ ਮਸਲੇ ਨਾਲ ਨਜਿੱਠਣ ਲਈ ਸਾਂਝੀ ਸੰਘਰਸ਼ ਕਮੇਟੀ ਬਰਨਾਲਾ ਹਰ ਸਮੇਂ ਤਿਆਰ ਰਹੇਗੀ | ਇਸ ਮੌਕੇ ਇੰਜ: ਰਾਜੇਸ਼ ਕੁਮਾਰ ਬੰਟੀ, ਇੰਜ: ਕੀਰਤੀ ਜਿੰਦਲ, ਕੁਲਵੀਰ ਸਿੰਘ ਅÏਲਖ, ਜਸਵਿੰਦਰ ਸਿੰਘ ਜੱਸੀ, ਗੌਰਵ ਕੁਮਾਰ ਭਦੌੜ, ਗਗਨਦੀਪ ਜਿੰਦਲ ਬਰਨਾਲਾ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਨਗਰ ਕੌਂਸਲ ਚੋਣਾਂ ਦੇ ਮੱਦੇਨਜ਼ਰ ਪੁਲਿਸ ਵਲੋਂ ਵਾਹਨਾਂ ਦੀ ਚੈਕਿੰਗ ਅਗਲੀ ਖ਼ਬਰ ਹਰਦੀਪ ਕੌਰ ਦੀ ਚੋਣ ਮੁਹਿੰਮ ਨੂੰ ਮਿਲ ਰਿਹਾ ਭਰਵਾਂ ਹੁੰਗਾਰਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।