05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-05-2026

ਪਿੰਡ ਗਹਿਲ ਵਿਖੇ ਭਾਕਿਯੂ ਉਗਰਾਹਾਂ ਤੇ ਰੋਡ ਸੰਘਰਸ਼ ਕਮੇਟੀ ਦੀ ਮੀਟਿੰਗ <br/>

ਅਜੀਤ ਡੈਸਕ 23-05-2026
ਟੱਲੇਵਾਲ, 22 ਮਈ (ਸੋਨੀ ਚੀਮਾ)-ਇਤਿਹਾਸਕ ਪਿੰਡ ਗਹਿਲ ਦੇ ਗੁਰਦੁਆਰਾ ਭਾਈ ਭਗਤੂਆਣਾ ਸਾਹਿਬ ਵਿਖੇ ਰੋਡ ਸੰਘਰਸ਼ ਕਮੇਟੀ ਤੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਆਗੂਆਂ ਦੀ ਸਾਂਝੀ ਮੀਟਿੰਗ ਹੋਈ | ਮੀਟਿੰਗ ਦੌਰਾਨ ਚਮਕੌਰ ਸਿੰਘ ਨੈਣੇਵਾਲ ਜ਼ਿਲ੍ਹਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਰੋਡ ਸੰਘਰਸ਼ ਕਮੇਟੀ ਦੀ ਹਮਾਇਤ 'ਤੇ ਡਟਣ ਦਾ ਐਲਾਨ ਕੀਤਾ | ਇਸ ਦੌਰਾਨ ਪ੍ਰਧਾਨ ਚਮਕੌਰ ਸਿੰਘ ਨੈਣੇਵਾਲ ਨੇ ਕਿਹਾ ਕਿ ਭਾਰਤ ਮਾਲਾ ਪ੍ਰੋਜੈਕਟ ਦੇ ਅਧਿਕਾਰੀ ਕਿਸਾਨਾਂ ਨੂੰ ਉਨ੍ਹਾਂ ਦੀਆਂ ਫ਼ਸਲਾਂ ਜ਼ਮੀਨਾਂ ਦੇ ਬਣਦੇ ਪੂਰੇ ਮੁੱਲ ਦੇਣ ਨਹੀਂ ਤਾਂ ਰੋਡ ਸੰਘਰਸ਼ ਕਮੇਟੀ ਮੁੜ ਭਾਰਤ ਮਾਲਾ ਪ੍ਰਾਜੈਕਟ ਦੇ ਕੰਮਾਂ ਨੂੰ ਮੁਕੰਮਲ ਤੋਰ 'ਤੇ ਬੰਦ ਕਰਵਾ ਕੇ ਵੱਡਾ ਸੰਘਰਸ਼ ਕਰੇਗੀ | ਪ੍ਰਧਾਨ ਨੈਣੇਵਾਲ ਨੇ ਕਿਹਾ ਕਿ ਸਾਡੀ ਜਥੇਬੰਦੀ ਪੀੜਤ ਕਿਸਾਨਾਂ ਦੇ ਸੰਘਰਸ਼ ਵਿਚ ਡਟ ਕੇ ਸਾਥ ਦੇਵੇਗੀ | ਮੀਟਿੰਗ ਦੌਰਾਨ ਰੋਡ ਸੰਘਰਸ਼ ਕਮੇਟੀ ਦੇ ਆਗੂਆਂ ਨੇ ਐਲਾਨ ਕੀਤਾ ਕਿ ਭਾਰਤੀ ਉਗਰਾਹਾਂ ਯੂਨੀਅਨ ਦੇ ਸਹਿਯੋਗ ਨਾਲ 23 ਮਈ ਨੂੰ ਪਿੰਡ ਰਾਮਗੜ੍ਹ ਦੀ ਅਨਾਜ ਮੰਡੀ ਵਿਚ ਵੱਡਾ ਇਕੱਠ ਕਰ ਕੇ ਅਗਲੇ ਸੰਘਰਸ਼ ਦੀ ਰੂਪ ਰੇਖਾ ਤਿਆਰ ਕਰੇਗੀ | ਇਸ ਮੌਕੇ ਰੋਡ ਸੰਘਰਸ਼ ਕਮੇਟੀ ਦੇ ਆਗੂਆਂ ਨੇ ਕਿਹਾ ਕਿ ਜਿੰਨਾਂ ਸਮਾਂ ਭਾਰਤ ਮਾਲਾ ਸੜਕ ਦੇ ਅਧਿਕਾਰੀ ਸਾਨੂੰ ਲੁਧਿਆਣਾ ਜ਼ਿਲੇ੍ਹ ਵਾਲਾਂ ਰੇਟ ਨਹੀਂ ਦਿੰਦੇ | ਉਨ੍ਹਾਂ ਸਮਾਂ ਰੋਡ ਸੰਘਰਸ਼ ਕਮੇਟੀ ਜ਼ਿਲ੍ਹਾ ਬਰਨਾਲਾ ਇਹ ਲੜਾਈ ਲੜੇਗੀ ਤੇ ਕਿਸਾਨਾਂ ਨੇ ਬਾਂਹਾਂ ਖੜ੍ਹੀਆਂ ਕਰ ਕੇ ਮਤੇ ਪਾਸ ਨੂੰ ਪ੍ਰਵਾਨਗੀ ਦਿੱਤੀ ਤੇ ਇਸ ਸੰਘਰਸ਼ ਨੂੰ ਵੱਡੇ ਪੱਧਰ 'ਤੇ ਲੜਨ ਲਈ ਹਾਮੀ ਭਰੀ | ਇਸ ਮੌਕੇ ਜੱਜ ਸਿੰਘ ਗਹਿਲ, ਭਗਵੰਤ ਸਿੰਘ ਕੋਠੇ ਝਾਹਿਆ ਵਾਲੇ, ਗੁਰਪ੍ਰੀਤ ਸਿੰਘ ਗਿੱਲ ਇਕਾਈ ਪ੍ਰਧਾਨ, ਬਲਵੀਰ ਸਿੰਘ ਬੀਰਾ, ਨਰਜੰਣ ਸਿੰਘ ਸ਼ਹਿਣਾ, ਨਿੱਕਾ ਸਿੰਘ ਸੰਧੂ ਕਲਾਂ, ਰਣਜੀਤ ਸਿੰਘ ਰੰਧਾਵਾ, ਚਰਨਜੀਤ ਸਿੰਘ ਰਹਿਲ, ਜੀਤੀ ਮੋਟਰਾਂ ਵਾਲਾ, ਕੁਲਵੰਤ ਸਿੰਘ ਗਹਿਲ, ਜਸਵਿੰਦਰ ਸਿੰਘ ਜੱਸਾ, ਊਧਮ ਸਿੰਘ ਗਹਿਲ, ਪਾਲ ਸਿੰਘ ਸੰਧੂ ਕਲਾਂ, ਮੇਲਾ ਸਿੰਘ ਰਾਮਗੜ੍ਹ, ਧਰਮਿੰਦਰ ਸਿੰਘ, ਸੇਵਕ ਸਿੰਘ ਪ੍ਰਧਾਨ ਉਗਰਾਹਾਂ, ਗੋਰਾ ਸਿੰਘ ਪ੍ਰਧਾਨ ਡਕੌਂਦਾ, ਮੇਵਾ ਸਿੰਘ ਨੀਲੋਂ ਕੋਠੇ, ਜਗਸੀਰ ਸਿੰਘ, ਗੁਰਜਿੰਦਰ ਸਿੰਘ ਮੂੰਮ, ਪਰਮਜੀਤ ਸਿੰਘ, ਚਰਨ ਸਿੰਘ, ਸੂਬਾ ਸਿੰਘ ਮੂੰਮ, ਰਾਜੂ ਸਿੰਘ ਵਿਧਾਤਾ, ਗੋਗੀ ਨੈਣੇਵਾਲ ਤੇ ਕਿਸਾਨ ਹਾਜ਼ਰ ਸਨ |

ਪਿਛਲੀ ਖ਼ਬਰ ਮਾਤਾ ਸਾਹਿਬ ਕੌਰ ਕਾਲਜ ਵਿਖੇ ਨਿਊਜ਼ੀਲੈਂਡ ਏਅਰਫੋਰਸ ਵਿਚ ਸੇਵਾਵਾਂ ਨਿਭਾ ਰਹੀ ਸੰਸਥਾ ਦੀ ਸਾਬਕਾ ਵਿਦਿਆਰਥਣ ਦੀ ਮਾਤਾ ਦਾ... ਅਗਲੀ ਖ਼ਬਰ ਐਸ. ਜੀ. ਐਨ. ਇੰਟਰਨੈਸ਼ਨਲ ਸਕੂਲ ਵਿਖੇ ਦਿੱਤੀ ਅੱਗ ਬੁਝਾਉਣ ਸੰਬੰਧੀ ਜਾਣਕਾਰੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।