27-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2026

ਮੁੱਖ ਮੰਤਰੀ ਭਗਵੰਤ ਮਾਨ ਨੇ ਗੁਬਾਰੇ ਛੱਡ ਕੇ ਕੀਤਾ ‘ਖੇਡਾਂ ਵਤਨ ਪੰਜਾਬ ਦੀਆਂ’ ਦਾ ਰਸਮੀ ਆਗਾਜ਼

ਬਠਿੰਡਾ, 5 ਸਤੰਬਰ (ਅੰਮਿ੍ਤਪਾਲ ਸਿੰਘ ਵਲਾਣ):- ਮੁੱਖ ਮੰਤਰੀ ਭਗਵੰਤ ਮਾਨ ਨੇ ‘ਖੇਡਾਂ ਵਤਨ ਪੰਜਾਬ ਦੀਆਂ’ ਸੀਜ਼ਨ-4 ਦਾ ਰਸਮੀ ਆਗਾਜ਼ ਦਾ ਐਲਾਨ ਕਰਦਿਆਂ ਰੰਗ-ਬਿਰੰਗੇ ਗੁਬਾਰੇ ਅਸਮਾਨ ਵਿਚ ਛੱਡੇ। ਇਸ ਉਪਰੰਤ ਪੰਜਾਬ...

ਅਜੀਤ ਡੈਸਕ 05-09-2026

ਬਠਿੰਡਾ, 5 ਸਤੰਬਰ (ਅੰਮਿ੍ਤਪਾਲ ਸਿੰਘ ਵਲਾਣ):- ਮੁੱਖ ਮੰਤਰੀ ਭਗਵੰਤ ਮਾਨ ਨੇ ‘ਖੇਡਾਂ ਵਤਨ ਪੰਜਾਬ ਦੀਆਂ’ ਸੀਜ਼ਨ-4 ਦਾ ਰਸਮੀ ਆਗਾਜ਼ ਦਾ ਐਲਾਨ ਕਰਦਿਆਂ ਰੰਗ-ਬਿਰੰਗੇ ਗੁਬਾਰੇ ਅਸਮਾਨ ਵਿਚ ਛੱਡੇ। ਇਸ ਉਪਰੰਤ ਪੰਜਾਬ ਦੇ 23 ਜ਼ਿਲ੍ਹਿਆਂ ਤੋਂ ਪਹੁੰਚੇ ਖਿਡਾਰੀਆਂ ਨੇ ਸ਼ਾਨਦਾਰ ਮਾਰਚ ਪਾਸਟ ਕੀਤਾ। ਇਸ ਦੌਰਾਨ ਖਿਡਾਰੀਆਂ ਨੇ ਸੱਚੀ-ਸੁੱਚੀ ਖੇਡ ਭਾਵਨਾ ਨਾਲ ਖੇਡਣ ਅਤੇ ਖੇਡ ਦੇ ਨਿਯਮਾਂ ਦੀ ਪਾਲਣਾ ਕਰਨ ਦੀ ਸਹੁੰ ਚੁੱਕੀ। ਉਥੇ ਹੀ ਉਲੰਪਿਕ ਖੇਡਾਂ ਵਿਚ ਦੇਸ਼ ਦੀ ਨੁਮਾਇੰਦਗੀ ਕਰ ਚੁੱਕੇ ਉਲੰਪੀਅਨ ਖਿਡਾਰੀ ਖੇਡ ਮਸ਼ਾਲ ਲੈ ਕੇ ਖੇਡ ਮੈਦਾਨ ਵਿਚ ਪੁੱਜੇ, ਜਿਸ ਨਾਲ ਸਮੁੱਚਾ ਮਾਹੌਲ ਖੇਡਮਈ ਜਜ਼ਬੇ ਨਾਲ ਭਰ ਗਿਆ।  ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ, ਅੱਜ ਬਠਿੰਡਾ ਦੇ ਸ਼ਹੀਦ ਭਗਤ ਸਿੰਘ ਸਟੇਡੀਅਮ ਤੋਂ 'ਖੇਡਾਂ ਵਤਨ ਪੰਜਾਬ ਦੀਆਂ-2026' ਦੇ ਚੌਥੇ ਸੀਜ਼ਨ ਦਾ ਸ਼ਾਨਦਾਰ ਆਗਾਜ਼ ਕੀਤਾ... ਇਸ ਸਾਲ 39 ਖੇਡਾਂ 'ਚ ਕਰੀਬ 10 ਲੱਖ ਖਿਡਾਰੀਆਂ ਨੂੰ ਮੈਦਾਨਾਂ ਨਾਲ ਜੋੜਨ ਦਾ ਟੀਚਾ ਹੈ। ਜੇਤੂਆਂ ਲਈ 12.50 ਕਰੋੜ ਰੁਪਏ ਦੇ ਇਨਾਮ ਰੱਖੇ ਗਏ ਹਨ ਅਤੇ ਪਹਿਲੀ ਵਾਰ ਵੈਟਰਨ ਖਿਡਾਰੀਆਂ ਨੂੰ ਵੀ ਨਕਦ ਇਨਾਮ ਦਿੱਤੇ ਜਾਣਗੇ... ਇਸੇ ਮੰਚ ਤੋਂ ਅੱਜ ਕਾਮਨਵੈਲਥ ਗੇਮਜ਼-2026 ਦੇ ਮੈਡਲ ਜੇਤੂ ਖਿਡਾਰੀਆਂ ਹਰਜਿੰਦਰ ਕੌਰ ਅਤੇ ਲਵਪ੍ਰੀਤ ਸਿੰਘ ਨੂੰ 50-50 ਲੱਖ ਰੁਪਏ ਦੀ ਇਨਾਮੀ ਰਾਸ਼ੀ ਨਾਲ ਸਨਮਾਨਿਤ ਕੀਤਾ... ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਤੋਂ ਬਚਾ ਕੇ ਖੇਡਾਂ ਦੇ ਰਾਹ ਤੋਰਨ ਅਤੇ ਸੂਬੇ ਨੂੰ ਖੇਡਾਂ 'ਚ ਮੁੜ ਨੰਬਰ ਇੱਕ ਬਣਾਉਣ ਦੀ ਸਾਡੀ ਮੁਹਿੰਮ ਲਗਾਤਾਰ ਜਾਰੀ ਹੈ... ਇਨਕਲਾਬ ਜ਼ਿੰਦਾਬਾਦ!

ਪਿਛਲੀ ਖ਼ਬਰ ਮਹਿਲਾ ਏਸ਼ੀਆ ਕੱਪ 2026 ਭਾਰਤ-ਪਾਕਿ ਮੁਕਾਬਲਾ - ਪਾਕਿਸਤਾਨ ਨੇ ਗਵਾਈ ਪਹਿਲੀ ਵਿਕਟ, ਮੁਨੀਬਾ ਅਲੀ 13 (15 ਗੇਂਦਾਂ) ਦੌੜਾ... ਅਗਲੀ ਖ਼ਬਰ ਬਠਿੰਡਾ ਮਾਲਵੇ ਦੀ ਰਾਜਧਾਨੀ ਤੇ ਦਿਲ, ਇਸੇ ਕਰਕੇ ਖੇਡਾਂ ਵਤਨ ਪੰਜਾਬ ਦੀਆਂ ਦਾ ਉਦਘਾਟਨ ਇੱਥੇ ਕਰਵਾਇਆ - ਭਗਵੰਤ ਮਾਨ