14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਸੰਤ ਬਾਬਾ ਸੋਹਨ ਦਾਸ ਮਹਾਨ ਤਪੱਸਵੀਆਂ 'ਚੋਂ ਇਕ ਸਨ- ਕਾਲਾ ਢਿੱਲੋਂ <br/>

ਅਜੀਤ ਡੈਸਕ 17-05-2026
ਧਨੌਲਾ, 16 ਮਈ (ਜਤਿੰਦਰ ਸਿੰਘ ਧਨੌਲਾ)- ਮਹਾਨ ਤਪੱਸਵੀ ਸੰਤ ਬਾਬਾ ਸੋਹਨ ਦਾਸ ਦੀ 36ਵੀਂ ਬਰਸੀ ਤਪ ਅਸਥਾਨ ਬਾੜੀ ਬਾਬਾ ਸੋਹਣ ਦਾਸ ਵਿਖੇ ਮਨਾਈ ਗਈ | ਸਮਾਗਮ ਦੌਰਾਨ ਸੈਂਕੜੇ ਦੀ ਗਿਣਤੀ ਵਿਚ ਸ਼ਰਧਾਲੂਆਂ ਨੇ ਪੰਜਾਬ ਦੇ ਕੋਨੇ-ਕੋਨੇ ਤੋਂ ਪੁੱਜ ਕੇ ਸ਼ਮੂਲੀਅਤ ਕੀਤੀ | ਇਸ ਮੌਕੇ ਸੰਤ ਬਾਬਾ ਸੋਹਣ ਦਾਸ ਦੇ ਪਰਿਵਾਰਿਕ ਮੈਂਬਰ ਵੀ ਵੱਡੀ ਗਿਣਤੀ ਵਿਚ ਉਚੇਚੇ ਤੌਰ 'ਤੇ ਸ਼ਾਮਿਲ ਹੋਏ | ਸਮਾਗਮ ਦੌਰਾਨ 100 ਤੋਂ ਵੱਧ ਗਊਸ਼ਾਲਾਵਾਂ ਦੀ ਦੇਖਭਾਲ ਕਰਨ ਵਾਲੇ ਦੁਗਾਲ ਪਿੰਡ ਦੇ ਸੰਤ ਮਹਾਂਪੁਰਸ਼ ਨਰਾਇਣ ਮੁਨੀ ਵੀ ਉਚੇਚੇ ਤੌਰ 'ਤੇ ਪੁੱਜੇ ਅਤੇ ਸੰਗਤਾਂ ਨੂੰ ਆਸ਼ੀਰਵਾਦ ਦਿੱਤਾ | ਸਮਾਗਮ ਦੇ ਆਖ਼ਰੀ ਦਿਨ ਉਚੇਚੇ ਤੌਰ 'ਤੇ ਪੁੱਜੇ ਹਲਕਾ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ ਨੇ ਆਖਿਆ ਕਿ ਸੰਤ ਮਹਾਂਪੁਰਖਾਂ ਦੀ ਸਾਧਨਾ ਸਦਕਾ ਹੀ ਅਸੀਂ ਅੱਜ ਖ਼ੁਸ਼ਹਾਲੀ ਭਰਿਆ ਜੀਵਨ ਮਾਣ ਰਹੇ ਹਾਂ | ਉਨ੍ਹਾਂ ਪੱਤੀ ਬੰਗੇਹਰ ਜੱਟਾਂ ਦੇ ਪ੍ਰਬੰਧਕਾਂ ਦੀ ਉਚੇਚੇ ਤੌਰ 'ਤੇ ਸ਼ਲਾਘਾ ਕਰਦਿਆਂ ਆਖਿਆ ਕਿ ਅਗਵਾੜ ਵਿਚ ਬਹੁਤ ਮਤਭੇਦ ਹੋਣਗੇ ਪ੍ਰੰਤੂ ਅੱਜ ਦੇ ਇਸ ਦਿਹਾੜੇ 'ਤੇ ਲੋਕ ਵੱਡੀ ਗਿਣਤੀ ਵਿਚ ਇਕੱਠਿਆਂ ਬੈਠ ਕੇ ਵਾਹਿਗੁਰੂ ਦਾ ਓਟ ਆਸਰਾ ਲੈਂਦੇ ਹਨ | ਇਸ ਲਈ ਫਗਵਾੜਾ ਨਿਵਾਸੀ ਵਧਾਈ ਦੇ ਪਾਤਰ ਹਨ | ਸਮਾਗਮ ਦੌਰਾਨ ਭਾਈ ਸਰਵਣ ਸਿੰਘ ਵੱਡਾ ਲਾਣਾ, ਭਾਈ ਬਿੱਕਰ ਸਿੰਘ ਬੰਗੇਹਰ, ਦਰਸ਼ਨ ਸਿੰਘ ਢਿੱਲੋਂ ਸਾਬਕਾ ਪ੍ਰਧਾਨ, ਨਿਰਭੈ ਸਿੰਘ ਡੇਅਰੀ ਵਾਲੇ, ਰਾਮ ਸਿੰਘ, ਨਾਹਰ ਸਿੰਘ, ਨਛੱਤਰ ਸਿੰਘ, ਗੁਰਜੰਟ ਸਿੰਘ, ਮਿਸਤਰੀ ਬੂਟਾ ਸਿੰਘ ਢਿੱਲੋਂ ਨੇ ਪੁੱਜੇ ਪਤਵੰਤਿਆਂ ਨੂੰ ਸਿਰੋਪਾਉ ਦੇ ਕੇ ਸਨਮਾਨਿਤ ਵੀ ਕੀਤਾ |

ਪਿਛਲੀ ਖ਼ਬਰ 320 ਗ੍ਰਾਮ ਚਰਸ ਸਮੇਤ ਔਰਤ ਕਾਬੂ <br/> ਅਗਲੀ ਖ਼ਬਰ 40 ਗ੍ਰਾਮ ਨਸ਼ੀਲੇ ਪਦਾਰਥ ਸਮੇਤ ਇਕ ਔਰਤ ਕਾਬੂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।