29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-05-2026

'ਸ਼ੁਕਰਾਨਾ ਯਾਤਰਾ' ਦੌਰਾਨ ਮੁੱਖ ਮੰਤਰੀ ਦਾ ਧਨੌਲਾ ਪੁੱਜਣ 'ਤੇ ਸਮਰਥਕਾਂ ਵਲੋਂ ਫੁੱਲਾਂ ਦੀ ਵਰਖਾ ਕਰ ਕੇ ਭਰਵਾਂ ਸਵਾਗਤ

ਅਜੀਤ ਡੈਸਕ 09-05-2026
ਧਨੌਲਾ, 8 ਮਈ (ਜਤਿੰਦਰ ਸਿੰਘ ਧਨੌਲਾ)-ਬੇਅਦਬੀ ਦਾ ਸਾਹਸ ਕਰਨ ਵਾਲਾ ਰਾਜਨੀਤਿਕ ਜਾਂ ਆਰਥਿਕ ਪੱਖੋਂ ਕਿੰਨਾ ਹੀ ਸ਼ਕਤੀਸ਼ਾਲੀ ਕਿਉਂ ਨਾ ਹੋਵੇ, ਹੁਣ ਰਹਿੰਦੀ ਉਮਰ ਤੱਕ ਉਸ ਨੂੰ ਸਲਾਖ਼ਾਂ ਦੀ ਹਵਾ ਹੀ ਖਾਣੀ ਪਵੇਗੀ | ਇਹ ਪ੍ਰਗਟਾਵਾ ਮੁੱਖ ਮੰਤਰੀ ਸ: ਭਗਵੰਤ ਸਿੰਘ ਮਾਨ ਨੇ ਬੇਅਦਬੀ ਸਬੰਧੀ ਸਖ਼ਤ ਕਾਨੂੰਨ ਬਣਾਉਣ ਤੋਂ ਬਾਅਦ ਕੱਢੀ ਜਾ ਰਹੀ ਸ਼ੁਕਰਾਨਾ ਯਾਤਰਾ ਦੌਰਾਨ ਬੱਸ ਸਟੈਂਡ ਧਨੌਲਾ ਵਿਖੇ ਸੰਬੋਧਨ ਕਰਦਿਆਂ ਕੀਤਾ | ਮੁੱਖ ਮੰਤਰੀ ਮਾਨ ਨੇ ਆਖਿਆ ਕਿ ਭਾਰਤੀ ਜਨਤਾ ਪਾਰਟੀ ਪੱਲੇ ਕਲੇਸ਼ ਤੋਂ ਸਿਵਾਏ ਕੱਖ ਨਹੀਂ | ਕੱਲ੍ਹ ਬੰਗਾਲ ਵਿਚੋਂ ਭਾਰਤੀ ਜਨਤਾ ਪਾਰਟੀ ਚੋਣ ਜਿੱਤ ਕੇ ਹਟੀ ਹੈ, ਅੱਜ ਘਰ-ਘਰ ਅੱਗ ਲੱਗੀ ਦਿਖਾਈ ਦੇ ਰਹੀ ਹੈ | ਉਨ੍ਹਾਂ ਆਖਿਆ ਕਿ ਜੇ ਪੰਜਾਬ ਨਾ ਸੰਭਲਿਆ ਤਾਂ ਭਾਜਪਾ ਵਲੋਂ ਇਹ ਹਸ਼ਰ ਇੱਥੇ ਵੀ ਦੁਹਰਾਇਆ ਜਾਵੇਗਾ | ਆਪਣੇ ਰਵਾਇਤੀ ਲਹਿਜ਼ੇ 'ਚ ਉਨ੍ਹਾਂ ਨੇ ਭਰੀ ਭੀੜ ਨੂੰ ਹੋਕਾ ਦੇ ਦੇ ਪੁੱਛਿਆ ਕਿ ਹਰ ਖੇਤ ਵਿਚ ਦਿਨੇ ਬਿਜਲੀ ਆ ਰਹੀ ਹੈ? ਇਲਾਜ ਲਈ ਕੀ 10-10 ਲੱਖ ਦੇ ਕਾਰਡ ਬਣ ਚੁੱਕੇ ਹਨ? ਤੀਸਰੇ ਤਰਕ ਨੂੰ ਸਰਵੇ ਦਾ ਨਾਂ ਦਿੰਦਿਆਂ ਉਨ੍ਹਾਂ ਭੀੜ ਨੂੰ ਪੁੱਛਿਆ ਕਿ 2027 ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨੀ ਚਾਹੀਦੀ ਹੈ ਤਾਂ ਲੋਕਾਂ ਨੇ ਹੱਥ ਖੜੇ ਕਰ ਕੇ ਹਾਂ ਵਿਚ ਜਵਾਬ ਦਿੱਤਾ | ਮੁੱਖ ਮੰਤਰੀ ਦੇ ਆਉਣ ਸਮੇਂ ਲੋਕਾਂ ਵਲੋਂ ਫੁੱਲਾਂ ਦੀ ਵਰਖਾ ਕਰ ਕੇ ਵੀ ਉਨ੍ਹਾਂ ਦਾ ਸਵਾਗਤ ਕੀਤਾ ਗਿਆ ਅਤੇ ਕੁੱਝ ਲੋਕਾਂ ਵਲੋਂ ਸਤਿਕਾਰ ਵੀ ਭੇਟ ਕੀਤਾ ਗਿਆ | ਇਸ ਮੌਕੇ ਉਨ੍ਹਾਂ ਦੇ ਨਾਲ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ, ਹਲਕਾ ਮਹਿਲ ਕਲਾਂ ਤੋਂ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਅਤੇ ਹਲਕਾ ਭਦੌੜ ਤੋਂ ਵਿਧਾਇਕ ਲਾਭ ਸਿੰਘ ਉਗੋਕੇ ਵੀ ਹਾਜ਼ਰ ਸਨ |
ਮੁੱਖ ਮੰਤਰੀ ਦੇ ਆਉਣ ਤੋਂ ਪਹਿਲਾਂ ਕੁੱਝ ਸ਼ੱਕੀਆਂ ਨੂੰ ਪੁਲਿਸ ਨੇ ਲਿਆ ਹਿਰਾਸਤ 'ਚ
-ਮੁੱਖ ਮੰਤਰੀ ਭਗਵੰਤ ਮਾਨ ਦੇ ਧਨੌਲਾ ਆਉਣ ਤੋਂ ਪਹਿਲਾਂ ਪੁਲਿਸ ਪ੍ਰਸ਼ਾਸਨ ਵਲੋਂ ਤਕਰੀਬਨ 10 ਪੁਰਸ਼ ਅਤੇ ਅÏਰਤਾਂ ਨੂੰ ਸ਼ੱਕ ਦੇ ਆਧਾਰ 'ਤੇ ਚੁੱਕ ਕੇ ਥਾਣੇ ਲਿਜਾਇਆ ਗਿਆ ਜਿਨ੍ਹਾਂ ਨੂੰ ਬਾਅਦ ਵਿਚ ਛੱਡ ਦਿੱਤਾ ਗਿਆ | ਪੁਲਿਸ ਦੇ ਸਖ਼ਤ ਪ੍ਰਬੰਧਾਂ ਹੇਠ ਕੋਈ ਅਣਸੁਖਾਂਵੀ ਘਟਨਾ ਨਹੀਂ ਵਾਪਰੀ | ਉਨ੍ਹਾਂ ਦੇ ਆਉਣ ਤੋਂ ਪਹਿਲਾਂ ਇਕ ਮਹਿਲਾ ਵਰਕਰ ਨੂੰ ਹਿੰਸਾ ਦੇ ਸ਼ੱਕ ਨਾਲ ਵੀ ਇਕੱਠ 'ਚੋਂ ਬਾਹਰ ਭੇਜ ਦਿੱਤਾ ਗਿਆ ਜਿਸ ਨੂੰ ਬਾਅਦ 'ਚ ਤਸਦੀਕ ਕਰ ਕੇ ਅੰਦਰ ਜਾਣ ਦਿੱਤਾ ਗਿਆ |

ਪਿਛਲੀ ਖ਼ਬਰ ਨਰਿੰਦਰ ਸ਼ਰਮਾ ਨੂੰ ਤੁਰਕੂ ਫਿਨਲੈਂਡ ਲਈ ਚੁਣੇ ਜਾਣ 'ਤੇ ਖ਼ੁਸ਼ੀ ਦੀ ਲਹਿਰ <br/> ਅਗਲੀ ਖ਼ਬਰ ਮੰਗਵਾਲ ਦੇ ਮੈਂਬਰ ਪੰਚਾਇਤ ਅਤੇ ਕਈ ਪ੍ਰਮੁੱਖ ਸ਼ਖ਼ਸੀਅਤਾਂ ਸਿੰਗਲਾ ਦੀ ਅਗਵਾਈ ਹੇਠ ਕਾਂਗਰਸ 'ਚ ਸ਼ਾਮਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।