13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-04-2026

ਤਪਾ ਤੋਂ ਪਿੰਡ ਘੁੰਨਸ ਨੂੰ ਜਾਂਦੀ ਸੜਕ ਦੇ ਰਹੀ ਹੈ ਹਾਦਸਿਆਂ ਨੂੰ ਸੱਦਾ

ਅਜੀਤ ਡੈਸਕ 19-04-2026
ਤਪਾ ਮੰਡੀ, 18 ਅਪ੍ਰੈਲ (ਪ੍ਰਵੀਨ ਗਰਗ)-ਤਪਾ ਤੋਂ ਪਿੰਡ ਘੁੰਨਸ ਨੂੰ ਜਾਂਦੀ ਸੜਕ ਰਾਹਗੀਰਾਂ ਲਈ ਜੀਅ ਦਾ ਜੰਜਾਲ ਬਣਦੀ ਜਾ ਰਹੀ ਹੈ, ਕਿਉਂਕਿ ਇਸ ਸੜਕ ਉੱਪਰ ਕੁੱਝ ਮਹੀਨੇ ਪਹਿਲਾਂ ਸਬੰਧਿਤ ਠੇਕੇਦਾਰ ਵਲੋਂ ਪਾਏ ਗਏ ਪੱਥਰ ਇਸ ਕਦਰ ਬਾਹਰ ਆ ਗਏ ਹਨ, ਜੋ ਕਿ ਹਾਦਸਿਆਂ ਨੂੰ ਸੱਦਾ ਦੇ ਰਹੇ ਹਨ, ਜਦ ਕਿ ਠੇਕੇਦਾਰ ਨੇ ਪੱਥਰ ਪਾਉਣ ਤੋਂ ਬਾਅਦ ਇਸ ਸੜਕ ਦੀ ਸਾਰ ਲੈਣਾ ਮੁਨਾਸਬ ਹੀ ਨਹੀਂ ਸਮਝਿਆ | ਜਿਸ ਦਾ ਖ਼ਮਿਆਜ਼ਾ ਹੁਣ ਰਾਹਗੀਰਾਂ ਨੂੰ ਭੋਗਣਾ ਪੈ ਰਿਹਾ ਹੈ | ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਹਗੀਰਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਹੁਣ ਪਿੰਡ ਘੁੰਨਸ ਜਾਣ ਲਈ ਇਸ ਸੜਕ ਤੋਂ ਕਿਨਾਰਾ ਕਰ ਕੇ ਬਰਨਾਲਾ ਬਠਿੰਡਾ ਮੁੱਖ ਮਾਰਗ ਤੋਂ ਹੋ ਕੇ ਜਾਣਾ ਪੈਂਦਾ ਹੈ ਕਿਉਂਕਿ ਸੜਕ ਵਿਚੋਂ ਨਿਕਲੇ ਪੱਥਰਾਂ ਕਾਰਨ ਦੋ ਪਹੀਆ ਵਾਹਨ ਚਾਲਕ ਹਾਦਸਿਆਂ ਦਾ ਸ਼ਿਕਾਰ ਬਣਦੇ ਹੀ ਹਨ | ਪ੍ਰੰਤੂ ਜਦੋਂ ਕੋਈ ਹੈਵੀ ਵਹੀਕਲ ਇਸ ਸੜਕ ਉੱਪਰੋਂ ਗੁਜ਼ਰਦਾ ਹੈ ਤਾਂ ਉਸ ਦੇ ਟਾਇਰਾਂ 'ਚੋਂ ਪੱਥਰ ਬੁੜਕ ਕੇ ਦੂਰ ਤੱਕ ਜਾਂਦੇ ਹਨ, ਜੋ ਕਿਸੇ ਸਮੇਂ ਵੀ ਵੱਡੇ ਹਾਦਸੇ ਦਾ ਕਾਰਨ ਬਣ ਸਕਦੇ ਹਨ | ਪਿਛਲੇ ਦਿਨਾਂ ਦੌਰਾਨ ਪਈ ਬਰਸਾਤ ਕਾਰਨ ਸੜਕ ਉੱਪਰ ਮਿੱਟੀ ਦੀ ਬਜਾਏ ਸਿਰਫ਼ ਪੱਤਰ ਹੀ ਦਿਖਾਈ ਦੇਣ ਲੱਗ ਪਏ ਹਨ | ਪਿੰਡ ਵਾਸੀਆਂ ਨੇ ਕਿਹਾ ਕਿ ਇੱਕ ਪਾਸੇ ਕਣਕ ਦਾ ਸੀਜ਼ਨ ਜ਼ੋਰਾਂ 'ਤੇ ਚੱਲ ਰਿਹਾ ਹੈ, ਦੂਜੇ ਪਾਸੇ ਅਧੂਰੀ ਸੜਕ ਕਾਰਨ ਉਨ੍ਹਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਜਦ ਕਿ ਉਨ੍ਹਾਂ ਨੂੰ ਆਪਣੇ ਪਿੰਡ ਤੋਂ ਤਪਾ ਸ਼ਹਿਰ ਜਾਣ ਲਈ ਮੁੱਖ ਮਾਰਗ ਤੋਂ ਹੋ ਕੇ ਜਾਣ ਲਈ ਮਜਬੂਰ ਹੋਣਾ ਪੈ ਰਿਹਾ ਹੈ | ਹੁਣ ਉਨ੍ਹਾਂ ਨੂੰ ਇਹ ਸੜਕ ਸਿਰਫ਼ ਇੱਕ ਚਿੱਟਾ ਹਾਥੀ ਹੀ ਲੱਗਣ ਲੱਗ ਪਈ ਹੈ, ਜਿਸ ਦੀ ਕੋਈ ਸ਼ਕਲ ਸੂਰਤ ਨਹੀਂ ਹੈ | ਉਨ੍ਹਾਂ ਸੂਬਾ ਸਰਕਾਰ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਤੋਂ ਮੰਗ ਕਰਦਿਆਂ ਕਿਹਾ ਕਿ ਇਸ ਸੜਕ ਦੀ ਸਾਰ
ਪਿਛਲੀ ਖ਼ਬਰ ਸਰਵਹਿੱਤਕਾਰੀ ਵਿੱਦਿਆ ਮੰਦਰ ਵਿਖੇ ਨਵੇਂ ਸੈਸ਼ਨ ਦੀ ਸ਼ੁਰੂਆਤ ਮੌਕੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾਏ <br/> ਅਗਲੀ ਖ਼ਬਰ ਸ਼ੂਟਿੰਗ ਟੂਰਨਾਮੈਂਟ 'ਚ ਵਰਮਾ ਸ਼ੂਟਿੰਗ ਅਕੈਡਮੀ ਤਪਾ ਦਾ ਰਿਹਾ ਸ਼ਾਨਦਾਰ ਪ੍ਰਦਰਸ਼ਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।