13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-04-2026

ਸੱਤਾਧਾਰੀ ਧਿਰ ਧਾਰਮਿਕ ਮਾਮਲੇ ਦੀ ਆੜ 'ਚ ਜਾਣਬੁੱਝ ਕੇ ਵਿਰੋਧੀਆਂ ਨੂੰ ਨਿਸ਼ਾਨੇ ਉੱਪਰ ਲੈ ਰਹੀ ਹੈ-ਐਡਵੋਕੇਟ ਰਾਹੀ <br/>

ਅਜੀਤ ਡੈਸਕ 19-04-2026
ਭਦੌੜ, 18 ਅਪ੍ਰੈਲ (ਰਜਿੰਦਰ ਬੱਤਾ, ਵਿਨੋਦ ਕਲਸੀ)-ਪਿੰਡ ਨੈਣੇਵਾਲ ਦੇ ਇਕ ਡੇਰੇ ਦਾ ਚੱਲਿਆ ਆ ਰਿਹਾ ਵਿਵਾਦ ਇਕ ਵਾਰ ਮੁੜ ਭਖਣ ਅਤੇ ਹੋਈ ਮਾਮੂਲੀ ਤਕਰਾਰ ਵਿਚ ਪੁਲਿਸ ਵਲੋਂ ਨਾਮਜ਼ਦ ਕੀਤੇ ਵਿਅਕਤੀਆਂ ਵਿਚੋਂ ਗੁਰਤੇਜ ਸਿੰਘ ਨੈਣੇਵਾਲ ਨੂੰ ਗਿ੍ਫ਼ਤਾਰ ਕਰਨ ਕਰ ਕੇ ਬੀਤੀ ਰਾਤ ਅਤੇ ਅੱਜ ਸਾਰਾ ਦਿਨ ਇਹ ਮਾਮਲਾ ਭਖਿਆ ਰਿਹਾ | ਥਾਣਾ ਭਦੌੜ ਵਿਖੇ ਪੁੱਜੇ ਸ਼ੋ੍ਰਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਐਡਵੋਕੇਟ ਸਤਨਾਮ ਸਿੰਘ ਰਾਹੀ ਨੇ ਗੱਲਬਾਤ ਕਰਦਿਆਂ ਕਿਹਾ ਕਿ ਪਿੰਡ ਨੈਣੇਵਾਲ ਦੇ ਡੇਰੇ ਦਾ ਚੱਲ ਰਿਹਾ ਵਿਵਾਦ ਇਕ ਧਰਮ ਆਸਥਾ ਨਾਲ ਜੁੜਿਆ ਹੋਇਆ ਮਸਲਾ ਹੈ | ਜਿਸ ਦੀ ਆੜ ਹੇਠ ਸੱਤਾਧਾਰੀ ਧਿਰ ਜਾਣਬੱੁਝ ਵਿਰੋਧੀ ਪਾਰਟੀਆਂ ਦੇ ਆਗੂਆਂ ਨੂੰ ਆਪਣੇ ਨਿਸ਼ਾਨੇ ਉੱਪਰ ਲੈ ਰਹੀ ਹੈ ਅਤੇ ਇਕ ਮਾਮੂਲੀ ਗਰਮਾ ਸਰਦੀ ਵਿਚ ਸੱਤਾਧਾਰੀ ਧਿਰ ਆਗੂ ਪੁਲਿਸ ਪ੍ਰਸ਼ਾਸਨ ਦੇ ਦਬਾਅ ਬਣਾ ਕੇ ਸਖ਼ਤ ਧਰਾਵਾਂ ਨਾਲ ਸ਼ੋ੍ਰਮਣੀ ਅਕਾਲੀ ਦਲ ਅਤੇ ਕਾਂਗਰਸ ਪਾਰਟੀਆਂ ਦੇ ਆਗੂਆਂ ਜੋ ਪਰਚੇ ਦਰਜ ਕੀਤੇ ਹਨ ਉਨ੍ਹਾਂ ਨੂੰ ਕਿਸੇ ਹਾਲਤ ਵਿਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਤੇ ਅਜਿਹਾ ਹੋਣ ਨਾਲ ਪਿੰਡ ਦਾ ਆਪਸੀ ਮਾਹੌਲ ਵੀ ਖ਼ਰਾਬ ਹੁੰਦਾ ਹੈ | ਅਸੀਂ ਐਸ.ਐਸ.ਪੀ ਬਰਨਾਲਾ ਨੂੰ ਅਪੀਲ ਕਰਦੇ ਹਾਂ ਕਿ ਇਸ ਮਾਮਲੇ ਦੀਆਂ ਦੋਹਾਂ ਪਾਰਟੀ ਅੰਦਰ ਕੋਈ ਲੜਾਈ ਨਹੀਂ ਹੋਈ ਜਿਸ ਨੂੰ ਝੂਠੀ ਰੰਗਤ ਦੇ ਕੇ ਸਰਕਾਰ ਦੀ ਸਹਿ ਉੱਪਰ ਪਿੰਡ ਦੇ ਵਿਅਕਤੀਆਂ ਨੂੰ ਫਸਾਉਣ ਦੇ ਯਤਨ ਕੀਤੇ ਗਏ ਹਨ | ਜਿਸ ਕਰ ਕੇ ਇਸ ਧਾਰਮਿਕ ਮਾਮਲੇ ਨੂੰ ਅੱਗੇ ਵਧਾਉਣ ਦੀ ਬਜਾਏ ਪੁਲਿਸ ਨੂੰ ਇਸ ਮਾਮਲੇ ਨੂੰ ਸੁਲਝਾਉਣ ਦੇ ਯਤਨ ਕਰਨ ਚਾਹੀਦੇ ਹਨ | ਇਸ ਸਮੇਂ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਜਸਵੀਰ ਸਿੰਘ ਧੰਮੀ, ਪ੍ਰਧਾਨ ਅਮਨਿੰਦਰ ਸਿੰਘ ਗੋਲਡੀ ਭੁੱਲਰ, ਸਰਪੰਚ ਗਗਨਦੀਪ ਸਿੰਘ ਗਗਨਾ, ਸੀਨੀ. ਆਗੂ ਸੁਖਦੇਵ ਸਿੰਘ ਜੈਦ, ਜਗਸੀਰ ਸਿੰਘ ਬੁੱਟਰ, ਜਸਪਾਲ ਸਿੰਘ ਜੱਸੂ, ਜਗਸੀਰ ਸਿੰਘ ਨੈਣੇਵਾਲ, ਗੁਰਸੇਵਕ ਸਿੰਘ ਨੈਣੇਵਾਲ, ਉਕਾਂਰ ਸਿੰਘ ਓਮੀ ਸਮੇਂ ਹੋਰ ਵੀ ਆਗੂ ਹਾਜ਼ਰ ਸਨ |

ਪਿਛਲੀ ਖ਼ਬਰ ਸ਼ੂਟਿੰਗ ਟੂਰਨਾਮੈਂਟ 'ਚ ਵਰਮਾ ਸ਼ੂਟਿੰਗ ਅਕੈਡਮੀ ਤਪਾ ਦਾ ਰਿਹਾ ਸ਼ਾਨਦਾਰ ਪ੍ਰਦਰਸ਼ਨ <br/> ਅਗਲੀ ਖ਼ਬਰ ਕਾਂਗਰਸ ਦੇ ਬਲਾਕ ਪ੍ਰਧਾਨ 'ਤੇ ਝੂਠੇ ਮੁਕੱਦਮੇ ਦੀ ਨਿਰਪੱਖ ਜਾਂਚ ਕਰਾਵਾਂਗੇ - ਵਿਧਾਇਕ ਢਿੱਲੋਂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।