13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-04-2026

ਚੀਮਾ ਵਿਖੇ ਟਰਾਂਸਫ਼ਾਰਮਰ ਤੋਂ ਨਿਕਲੀ ਚੰਗਿਆੜੀ ਨੇ 5 ਏਕੜ ਕਣਕ ਤੇ ਕਈ ਏਕੜ ਨਾੜ ਕੀਤੀ ਰਾਖ <br/>

ਅਜੀਤ ਡੈਸਕ 19-04-2026
ਟੱਲੇਵਾਲ, 18 ਅਪੈ੍ਰਲ (ਸੋਨੀ ਚੀਮਾ)-ਪਿੰਡ ਚੀਮਾ ਵਿਖੇ ਬੀਤੀ ਦੇਰ ਸਾਮ ਖੇਤ ਵਿਚ ਲੱਗੇ ਟਰਾਂਸਫ਼ਾਰਮਰ ਤੋਂ ਨਿਕਲੀ ਚੰਗਿਆੜੀ ਨੇ ਤਿੰਨ ਕਿਸਾਨਾਂ ਦਾ ਭਾਰੀ ਆਰਥਿਕ ਨੁਕਸਾਨ ਕਰ ਦਿੱਤਾ | ਇਸ ਸਬੰਧੀ ਜਾਣਕਾਰੀ ਦਿੰਦਿਆਂ ਬਲਵਿੰਦਰ ਸਿੰਘ ਥਿੰਦ ਸਾਬਕਾ ਸਰਪੰਚ ਨੇ ਦੱਸਿਆ ਕਿ ਬੀਤੇ ਸ਼ਾਮ 6 ਵਜੇ ਦੇ ਕਰੀਬ ਜਦ 24 ਘੰਟੇ ਸ਼ਹਿਰੀ ਸਪਲਾਈ ਸਬੰਧੀ ਲਾਈਟ ਦੀ ਸਪਲਾਈ ਆਈ ਤਾਂ ਖੇਤ ਵਿਚ ਲੱਗੇ ਟਰਾਂਸਫ਼ਾਰਮਰ ਤੋਂ ਸਪਾਰਕ ਹੋ ਗਿਆ ਅਤੇ ਟਰਾਂਸਫ਼ਾਰਮਰ ਨਜ਼ਦੀਕ ਜਸਵਿੰਦਰ ਸਿੰਘ ਪੱੁਤਰ ਮੁਖਤਿਆਰ ਸਿੰਘ ਦੀ ਪੰਜ ਏਕੜ ਕਣਕ ਤੋਂ ਇਲਾਵਾ ਭਿੰਦਰ ਸਿੰਘ ਥਿੰਦ ਅਤੇ ਸਿਕੰਦਰ ਸਿੰਘ ਨੰਬਰਦਾਰ ਸਮੇਤ ਕਿਸਾਨਾਂ ਦਾ 5 ਏਕੜ ਤੋਂ ਵੱਧ ਕਣਕ ਦੀ ਨਾੜ ਅੱਗ ਨਾਲ ਰਾਖ ਬਣ ਗਈ | ਬਲਵਿੰਦਰ ਸਿੰਘ ਥਿੰਦ ਨੇ ਦੱਸਿਆ ਕਿ ਪਿੰਡ ਚੀਮਾ, ਨਾਈਵਾਲਾ ਅਤੇ ਕੈਰੇ ਵਾਸੀਆਂ ਵਲੋਂ ਆ ਕੇ ਜਿੱਥੇ ਅੱਗ ਤੇ ਕਾਬੂ ਪਾਉਣ ਵਿਚ ਮਦਦ ਕੀਤੀ, ੳੱੁਥੇ ਬਰਨਾਲਾ ਫਾਇਰ ਬਿ੍ਗੇਡ ਦੀ ਗੱਡੀ ਆਉਣ ਕਾਰਨ ਵੱਡੀ ਪੱਧਰ 'ਤੇ ਕਣਕ ਦਾ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ |

ਪਿਛਲੀ ਖ਼ਬਰ ਕਾਂਗਰਸ ਦੇ ਬਲਾਕ ਪ੍ਰਧਾਨ 'ਤੇ ਝੂਠੇ ਮੁਕੱਦਮੇ ਦੀ ਨਿਰਪੱਖ ਜਾਂਚ ਕਰਾਵਾਂਗੇ - ਵਿਧਾਇਕ ਢਿੱਲੋਂ <br/> ਅਗਲੀ ਖ਼ਬਰ ਫ਼ਤਿਹ ਕਾਲਜ ਰਾਮਪੁਰਾ ਦੇ ਬੀ. ਐਡ. ਦਾ ਨਤੀਜਾ ਸ਼ਾਨਦਾਰ ਰਿਹਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।