12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-04-2026

ਹਿਮਾਂਸ਼ੂ ਦਾਨੀਆ ਯਾਦਗਾਰੀ ਸਿਲਾਈ ਸੈਂਟਰ ਦੀਆਂ ਪਾਸ ਹੋਈਆਂ ਵਿਦਿਆਰਥਣਾਂ ਨੂੰ ਸਰਟੀਫਿਕੇਟ ਵੰਡੇ <br/>

ਅਜੀਤ ਡੈਸਕ 19-04-2026
ਬਰਨਾਲਾ, 18 ਅਪ੍ਰੈਲ (ਗੁਰਪ੍ਰੀਤ ਸਿੰਘ ਲਾਡੀ)-ਸੂਰਿਆਵੰਸ਼ੀ ਖੱਤਰੀ ਸਭਾ ਬਰਨਾਲਾ ਵਲੋਂ ਚਲਾਏ ਜਾ ਰਹੇ ਹਿਮਾਂਸ਼ੂ ਦਾਨੀਆ ਯਾਦਗਾਰੀ ਸਿਲਾਈ ਸੈਂਟਰ ਦੇ 19ਵੇਂ ਬੈਚ ਦੀਆਂ ਪਾਸ ਹੋਈਆਂ 21 ਵਿਦਿਆਰਥਣਾਂ ਨੂੰ ਸਰਟੀਫਿਕੇਟ ਵੰਡੇ ਗਏ | ਸਿਲਾਈ ਸੈਂਟਰ ਦੇ ਸੰਚਾਲਕ ਅਤੇ ਸੂਰਿਆਵੰਸੀ ਖੱਤਰੀ ਸਭਾ ਬਰਨਾਲਾ ਦੀ ਮੁੱਖ ਸਰਪ੍ਰਸਤ ਨੀਰਜ ਬਾਲਾ ਦਾਨੀਆ ਨੇ ਕਿਹਾ ਕਿ ਅÏਰਤਾਂ ਦੇ ਸਸ਼ਕਤੀਕਰਨ ਲਈ ਹਿਮਾਂਸ਼ੂ ਦਾਨੀਆ ਸਿਲਾਈ ਸੈਂਟਰ ਲੰਬੇ ਸਮੇਂ ਤੋਂ ਪੂਰੇ ਉਤਸ਼ਾਹ ਨਾਲ ਕੰਮ ਕਰ ਰਿਹਾ ਹੈ | ਜਿੱਥੇ ਕਿਸੇ ਵੀ ਲੜਕੀ ਤੋਂ ਕੋਈ ਫ਼ੀਸ ਜਾਂ ਫ਼ੰਡ ਵਗ਼ੈਰਾ ਨਹੀਂ ਲਿਆ ਜਾਂਦਾ | ਸਿਲਾਈ-ਕਟਾਈ ਦਾ ਇੱਕ ਸਾਲ ਦਾ ਕੋਰਸ ਮੁਫ਼ਤ ਕਰਵਾਇਆ ਜਾਂਦਾ ਹੈ | ਉਨ੍ਹਾਂ ਪਹਿਲਾ ਸਥਾਨ ਹਾਸਲ ਕਰਨ ਵਾਲੀ ਲੜਕੀ ਵੀਰਪਾਲ ਕੌਰ ਅਤੇ ਦੂਸਰੇ ਸਥਾਨ 'ਤੇ ਆਉਣ ਵਾਲੇ ਲੜਕੀ ਅਮਨਦੀਪ ਕੌਰ ਨੂੰ ਨਕਦ ਰਾਸ਼ੀ ਦੇ ਕੇ ਸਨਮਾਨਿਤ ਕੀਤਾ | ਇਸ ਦੌਰਾਨ ਪ੍ਰੋਗਰੈਸਿਵ ਸੀਨੀਅਰ ਸਿਟੀਜ਼ਨ ਅਤੇ ਸਿਵਲ ਸੋਸਾਇਟੀ ਬਰਨਾਲਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਭੰਡਾਰੀ ਨੇ ਕਿਹਾ ਕਿ ਇਸ ਸਿਲਾਈ ਸੈਂਟਰ 'ਚ ਮਾਹਿਰ ਸਿਲਾਈ ਟੀਚਰ ਵਲੋਂ ਲੜਕੀਆਂ ਨੂੰ ਸਿਲਾਈ ਅਤੇ ਕਟਾਈ ਦੀ ਟਰੇਨਿੰਗ ਦਿੱਤੀ ਜਾਂਦੀ ਹੈ | ਸਿਲਾਈ ਸੈਂਟਰ 'ਚੋਂ ਸਿਖਲਾਈ ਲੈ ਕੇ ਅਨੇਕਾਂ ਲੜਕੀਆਂ ਨੇ ਆਪਣੇ ਬੁਟੀਕ ਖੋਲ੍ਹੇ ਹੋਏ ਹਨ | ਇਸ ਮੌਕੇ ਮਹਿੰਦਰ ਪਾਲ ਗਰਗ, ਰਾਜੇਸ਼ ਭੁਟਾਨੀ, ਹਰਮਨਜੀਤ ਸਿੰਘ ਰੁਪਾਲ, ਜਸਪਾਲ ਸ਼ਰਮਾ, ਸੰਦੀਪ ਜੇਠੀ, ਮੋਨਿਕਾ ਗਰਗ, ਕੁਲਦੀਪ ਸਿੰਘ ਸੰਧੂ (ਗੁੱਗ), ਸੁਰਿੰਦਰ ਨੰਦਰਾ, ਕੇਵਲ ਕਿ੍ਸ਼ਨ ਗਰਗ ਆਦਿ ਵੀ ਹਾਜ਼ਰ ਸਨ | ਸਿਲਾਈ ਸੈਂਟਰ ਦੀ ਪਿ੍ੰਸੀਪਲ ਹਰਜਿੰਦਰ ਕੌਰ ਕਾਤਰੋਂ ਨੇ ਸਾਰਿਆਂ ਦਾ ਧੰਨਵਾਦ ਕੀਤਾ |


ਪਿਛਲੀ ਖ਼ਬਰ ਅਣ-ਐਲਾਨੇ ਕੱਟਾਂ ਤੋਂ ਦੁਖੀ ਲੋਕਾਂ ਨੇ ਕੀਤੀ ਬਿਜਲੀ ਗਰਿੱਡ ਮਹਿਲ ਕਲਾਂ ਮੂਹਰੇ ਨਾਅਰੇਬਾਜ਼ੀ ਅਗਲੀ ਖ਼ਬਰ ਸ਼ੈਮਰੌਕ ਇੰਟਰਨੈਸ਼ਨਲ ਪਬਲਿਕ ਸਕੂਲ ਵਿਖੇ ਟਰੈਫ਼ਿਕ ਨਿਯਮਾਂ ਸੰਬੰਧੀ ਜਾਗਰੂਕਤਾ ਪੋਸਟਰ ਮੁਕਾਬਲੇ ਕਰਵਾਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।