21-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਮਹਿਲ ਕਲਾਂ ਦੀ ਨੂੰਹ ਡਾ. ਪ੍ਰਵੀਨ ਕੌਰ ਟਿਵਾਣਾ ਨੇ ਪੀ.ਐੱਚ.ਡੀ. ਦੀ ਡਿਗਰੀ ਹਾਸਿਲ ਕਰ ਕੇ ਰਚਿਆ ਇਤਿਹਾਸ <br/>

ਅਜੀਤ ਡੈਸਕ 18-04-2026
ਮਹਿਲ ਕਲਾਂ, 17 ਅਪ੍ਰੈਲ (ਅਵਤਾਰ ਸਿੰਘ ਅਣਖੀ)-ਕਸਬਾ ਮਹਿਲ ਕਲਾਂ ਦੇ ਜੰਮਪਲ ਅਤੇ ਨਾਮਵਰ ਗੀਤਕਾਰ ਮਨਪ੍ਰੀਤ ਟਿਵਾਣਾ ਦੀ ਧਰਮ-ਪਤਨੀ ਪ੍ਰਵੀਨ ਕੌਰ ਟਿਵਾਣਾ ਨੇ ਪੰਜਾਬੀ ਵਿਸ਼ੇ ਵਿਚ ਡਾਕਟਰੇਟ (ਪੀ.ਐੱਚ.ਡੀ.) ਦੀ ਡਿਗਰੀ ਹਾਸਲ ਕਰ ਕੇ ਨਾਂਅ ਰੌਸ਼ਨ ਕੀਤਾ ਹੈ | ਜ਼ਿਕਰਯੋਗ ਹੈ ਕਿ ਡਾ: ਪ੍ਰਵੀਨ ਕੌਰ ਟਿਵਾਣਾ ਮਹਿਲ ਕਲਾਂ ਦੇ ਇਤਿਹਾਸ 'ਚ ਪਹਿਲੀ ਅਜਿਹੀ ਅÏਰਤ ਬਣ ਗਏ ਹਨ, ਜਿਨ੍ਹਾਂ ਨੇ ਵਿੱਦਿਆ ਦੇ ਖੇਤਰ ਵਿਚ ਇਸ ਸਰਵਉੱਚ ਮੁਕਾਮ ਨੂੰ ਹਾਸਲ ਕੀਤਾ ਹੈ | ਉਨ੍ਹਾਂ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ 'ਸਾਹਿਤ ਅਕਾਦਮੀ ਪੁਰਸਕਿ੍ਤ ਪੰਜਾਬੀ ਨਾਰੀ-ਕਾਵਿ ਦਾ ਚਿਹਨ-ਵਿਗਿਆਨਕ ਅਧਿਐਨ' ਵਿਸ਼ੇ 'ਤੇ ਆਪਣਾ ਖੋਜ ਕਾਰਜ ਨਿਗਰਾਨ ਡਾ: ਸਤਪ੍ਰੀਤ ਸਿੰਘ ਜੱਸਲ ਦੀ ਰਹਿਨੁਮਾਈ ਹੇਠ ਮੁਕੰਮਲ ਕੀਤਾ, ਜਿਸ ਵਿਚ ਡਾ: ਸਤਨਾਮ ਸਿੰਘ ਜੱਸਲ, ਡਾ: ਗੁਰਸੇਵਕ ਲੰਬੀ ਅਤੇ ਕਈ ਹੋਰ ਸ਼ਖ਼ਸੀਅਤਾਂ ਦਾ ਵੀ ਅਹਿਮ ਸਹਿਯੋਗ ਰਿਹਾ | ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਆਯੋਜਿਤ ਵਿਸ਼ੇਸ਼ ਸਮਾਗਮ ਦੌਰਾਨ ਉਨ੍ਹਾਂ ਨੂੰ ਇਹ ਡਿਗਰੀ ਪੰਜਾਬ ਦੇ ਮਾਨਯੋਗ ਰਾਜਪਾਲ ਅਤੇ ਚਾਂਸਲਰ ਗੁਲਾਬ ਚੰਦ ਕਟਾਰੀਆ ਅਤੇ ਵਾਈਸ ਚਾਂਸਲਰ ਡਾ: ਜਗਦੀਪ ਸਿੰਘ ਵਲੋਂ ਪ੍ਰਦਾਨ ਕੀਤੀ ਗਈ | ਆਪਣੀ ਇਸ ਸਫਲਤਾ ਬਾਰੇ ਗੱਲ ਕਰਦਿਆਂ ਡਾ: ਪ੍ਰਵੀਨ ਕੌਰ ਟਿਵਾਣਾ ਨੇ ਦੱਸਿਆ ਕਿ ਵਿੱਦਿਆ ਦੇ ਇਸ ਉੱਚੇ ਮੁਕਾਮ ਨੂੰ ਹਾਸਲ ਕਰਨ ਵਿਚ ਉਨ੍ਹਾਂ ਦੇ ਸਮੁੱਚੇ ਸਹੁਰੇ ਪਰਿਵਾਰ ਦਾ ਵਿਸ਼ੇਸ਼ ਅਤੇ ਨਿਰੰਤਰ ਸਹਿਯੋਗ ਰਿਹਾ ਹੈ, ਜਿਨ੍ਹਾਂ ਦੀ ਪ੍ਰੇਰਨਾ ਸਦਕਾ ਹੀ ਉਹ ਆਪਣੀ ਪੜ੍ਹਾਈ ਨੂੰ ਜਾਰੀ ਰੱਖ ਸਕੇ | ਡਾ: ਪ੍ਰਵੀਨ ਕੌਰ ਟਿਵਾਣਾ ਨੇ ਇਸ ਤੋਂ ਪਹਿਲਾਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹਤੋਂ ਐਮ.ਫਿੱਲ ਕੀਤੀ ਅਤੇ ਯੂ.ਜੀ.ਸੀ. ਨੈੱਟ ਸਮੇਤ ਟੀ.ਈ.ਟੀ. ਦੀਆਂ ਪ੍ਰੀਖਿਆਵਾਂ ਪਾਸ ਕਰ ਕੇ ਆਪਣੀ ਕਾਬਲੀਅਤ ਦਾ ਲੋਹਾ ਮਨਵਾਇਆ | ਵਰਤਮਾਨ 'ਚ ਉਹ ਆਪਣੇ ਪਰਿਵਾਰ ਸਮੇਤ ਬਠਿੰਡਾ ਵਿਖੇ ਰਹਿ ਰਹੇ ਹਨ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜੈ ਸਿੰਘ ਵਾਲਾ (ਬਠਿੰਡਾ) ਵਿਖੇ ਬਤੌਰ ਪੰਜਾਬੀ ਮਿਸਟੈੱ੍ਰਸ ਆਪਣੀਆਂ ਸ਼ਾਨਦਾਰ ਸੇਵਾਵਾਂ ਨਿਭਾਅ ਰਹੇ ਹਨ | ਸਾਹਿਤ ਪੜ੍ਹਨ ਦੇ ਵਿਸ਼ੇਸ਼ ਲਗਾਅ ਸਦਕਾ ਅਤੇ ਪਤੀ ਮਨਪ੍ਰੀਤ ਟਿਵਾਣਾ ਦੇ ਪ੍ਰਸਿੱਧ ਗੀਤਕਾਰ ਹੋਣ ਕਾਰਨ ਘਰ ਵਿਚ ਮਿਲੇ ਸਾਹਿਤਕ ਮਾਹੌਲ ਨੇ ਉਨ੍ਹਾਂ ਨੂੰ ਇਸ ਮੰਜ਼ਿਲ ਤੱਕ ਪਹੁੰਚਣ ਵਿਚ ਵੱਡੀ ਮਦਦ ਕੀਤੀ ਹੈ | ਇਸ ਮਾਣਮੱਤੀ ਪ੍ਰਾਪਤੀ 'ਤੇ ਹਲਕਾ ਵਿਧਾਇਕ ਕੁਲਵੰਤ ਸਿੰਘ ਪੰਡੋਰੀ, ਪੰਜਾਬੀ ਸਾਹਿਤ ਸਭਾ ਮਹਿਲ ਕਲਾਂ ਦੇ ਗੁਰਪ੍ਰੀਤ ਅਣਖੀ, ਗੁਰਦੀਪ ਸਿੰਘ ਟਿਵਾਣਾ, ਮਾ: ਰਵਿੰਦਰ ਰਵੀ ਨੇ ਖ਼ੁਸ਼ੀ ਦਾ ਪ੍ਰਗਟਾਵਾ ਕਰਦਿਆਂ ਸਮੂਹ ਟਿਵਾਣਾ ਪਰਿਵਾਰ ਨੂੰ ਮੁਬਾਰਕਬਾਦ ਦਿਤੀ ਹੈ |

ਪਿਛਲੀ ਖ਼ਬਰ ਪਿੰਡ ਪੱਖੋਕੇ ਵਿਖੇ 'ਮਿੱਟੀ' ਫਾੳਾੂਡੇਸ਼ਨ ਨੇ ਔਰਤਾਂ ਨੂੰ ਸੈਨੇਟਰੀ ਪੈਡ ਸਮੇਤ ਕਿੱਟ ਵੰਡੀ <br/> ਅਗਲੀ ਖ਼ਬਰ ਤਪਾ ਸਟੇਸ਼ਨ 'ਤੇ ਰੇਲ ਗੱਡੀਆਂ ਦਾ ਠਹਿਰਾਓ ਕਰਵਾਉਣ ਲਈ ਕੈਪਟਨ ਸਿੱਧੂ ਨੇ ਰੇਲ ਰਾਜ ਮੰਤਰੀ ਬਿੱਟੂ ਨੂੰ ਦਿੱਤਾ ਮੰਗ-ਪੱਤ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।