21-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਪਿੰਡ ਖੁੱਡੀ ਕਲਾਂ ਵਿਖੇ ਬਿਜਲੀ ਸਪਲਾਈ ਨਾ ਆਉਣ ਕਾਰਨ ਪਿੰਡ ਵਾਸੀਆਂ ਨੇ ਬਠਿੰਡਾ-ਚੰਡੀਗੜ੍ਹ ਰੋਡ ਕੀਤਾ ਜਾਮ <br/>

ਅਜੀਤ ਡੈਸਕ 18-04-2026
ਹੰਡਿਆਇਆ, 17 ਅਪ੍ਰੈਲ (ਗੁਰਜੀਤ ਸਿੰਘ ਖੁੱਡੀ)-ਪਿੰਡ ਖੁੱਡੀ ਕਲਾਂ ਵਿਖੇ ਬਿਜਲੀ ਸਪਲਾਈ ਨਾ ਆਉਣ ਕਾਰਨ ਪਿੰਡ ਵਾਸੀਆਂ ਨੇ ਕੌਮੀ ਮਾਰਗ ਨੰ: 7 'ਤੇ ਧਰਨਾ ਲਾਇਆ ਗਿਆ | ਇਸ ਸਬੰਧੀ ਪਿੰਡ ਖੁੱਡੀ ਕਲਾਂ ਦੇ ਸਰਪੰਚ ਸਿਮਰਜੀਤ ਸਿੰਘ ਸਿੰਮੀ, ਹਰਮੇਲ ਸਿੰਘ, ਜਸਕਰਨ ਸਿੰਘ, ਤਰਸੇਮ ਸਿੰਘ, ਭੋਲਾ ਸਿੰਘ, ਹਰਦਿਆਲ ਸਿੰਘ, ਰਿੰਕੂ ਸਿੰਘ, ਗੁਰਪ੍ਰੀਤ ਸਿੰਘ, ਹਰਜਿੰਦਰ ਸਿੰਘ, ਕਮਲਦੀਪ ਸਿੰਘ, ਗੁਰਬਚਨ ਸਿੰਘ ਤੇ ਪਿੰਡ ਵਾਸੀਆਂ ਵਲੋਂ ਰਲ ਕੇ ਹੰਡਿਆਇਆ ਵਿਖੇ ਕੌਮੀ ਮਾਰਗ ਨੰ: 7 ਚੰਡੀਗੜ੍ਹ ਬਠਿੰਡਾ ਨੂੰ ਧਰਨਾ ਦੇ ਕੇ ਜਾਮ ਕਰ ਦਿੱਤਾ | ਉਨ੍ਹਾਂ ਕਿਹਾ ਕਿ ਪਿਛਲੇ ਕਈ ਦਿਨਾਂ ਤੋਂ ਬਿਜਲੀ ਸਪਲਾਈ ਸਵੇਰੇ 6 ਵਜੇ ਕੱਟ ਲਈ ਜਾਂਦੀ ਹੈ ਅਤੇ ਰਾਤ ਨੂੰ 12 ਸਾਢੇ 12 ਵਜੇ ਆਉਂਦੀ ਹੈ | ਜਦੋਂ ਗਰਿੱਡ ਹੰਡਿਆਇਆ ਦੇ ਮੁਲਾਜ਼ਮਾਂ ਅਤੇ ਐੱਸ.ਡੀ.ਓ. ਦਿਹਾਤੀ ਬਰਨਾਲਾ ਨੂੰ ਪੁੱਛਿਆ ਜਾਂਦਾ ਹੈ ਤਾਂ ਉਹ ਕਹਿ ਦਿੰਦੇ ਹਨ ਕਿ ਪਾਵਰ ਕੱਟ ਹੈ | ਪਿੰਡ ਵਾਸੀ ਬਿਜਲੀ ਸਪਲਾਈ ਨਾ ਹੋਣ ਕਾਰਨ ਪ੍ਰੇਸ਼ਾਨ ਹਨ | ਜਦੋਂ ਇਸ ਧਰਨੇ ਦਾ ਪਤਾ ਲੱਗਿਆ ਤਾਂ ਥਾਣਾ ਸਿਟੀ-2 ਦੇ ਐੱਸ.ਆਈ. ਬਲਵਿੰਦਰ ਸਿੰਘ ਅਤੇ ਪੁਲਿਸ ਚੌਕੀ ਹੰਡਿਆਇਆ ਦੇ ਇੰਚਾਰਜ ਤਰਸੇਮ ਸਿੰਘ ਨੇ ਧਰਨਾਕਾਰੀਆਂ ਨਾਲ ਗੱਲਬਾਤ ਕੀਤੀ ਅਤੇ ਧਰਨਾ ਸਮਾਪਤ ਕਰਵਾਇਆ ਗਿਆ | ਜਦੋਂ ਇਸ ਸਬੰਧੀ ਐੱਸ.ਡੀ.ਓ. ਦਿਹਾਤੀ ਬਰਨਾਲਾ ਸ੍ਰੀ ਰੋਹਿਤ ਬਾਂਸਲ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਥਰਮਲ ਪਲਾਂਟ ਵਿਚ ਤਕਨੀਕੀ ਨੁਕਸ ਪੈਣ ਕਰ ਕੇ ਬਿਜਲੀ ਸਪਲਾਈ ਪ੍ਰਭਾਵਿਤ ਹੋ ਰਹੀ ਹੈ ਜਿਸ ਨੂੰ ਜਲਦੀ ਹੀ ਠੀਕ ਕਰ ਲਿਆ ਜਾਵੇਗਾ |

ਪਿਛਲੀ ਖ਼ਬਰ ਤਪਾ ਸਟੇਸ਼ਨ 'ਤੇ ਰੇਲ ਗੱਡੀਆਂ ਦਾ ਠਹਿਰਾਓ ਕਰਵਾਉਣ ਲਈ ਕੈਪਟਨ ਸਿੱਧੂ ਨੇ ਰੇਲ ਰਾਜ ਮੰਤਰੀ ਬਿੱਟੂ ਨੂੰ ਦਿੱਤਾ ਮੰਗ-ਪੱਤ... ਅਗਲੀ ਖ਼ਬਰ ਸੇਂਟ ਬਚਨਪੁਰੀ ਇੰਟਰਨੈਸ਼ਨਲ ਸਕੂਲ ਪੱਖੋ ਕਲਾਂ ਵਿਖੇ ਬੂਟਾ ਸਿੰਘ ਚੌਹਾਨ ਦੀ ਪੁਸਤਕ ਰਿਲੀਜ਼ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।