02-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

ਮੁਲਾਜ਼ਮ ਯੂਨਾਈਟਿਡ ਆਰਗੇਨਾਈਜੇਸ਼ਨ ਵਲੋਂ ਮੰਗਾਂ ਨੂੰ ਲੈ ਕੇ ਮੀਟਿੰਗ

ਅਜੀਤ ਡੈਸਕ 11-04-2026
ਤਪਾ ਮੰਡੀ, 10 ਅਪ੍ਰੈਲ (ਵਿਜੇ ਸ਼ਰਮਾ)-ਸਥਾਨਕ ਸ਼ਹਿਰ 66 ਕੇ.ਵੀ. ਗਰਿੱਡ ਵਿਖੇ ਮੁਲਾਜ਼ਮ ਯੂਨਾਈਟਿਡ ਅÏਰਗੇਨਾਈਜੇਸ਼ਨ ਦੀ ਮੀਟਿੰਗ ਕੀਤੀ ਗਈ | ਜਿਸ ਵਿਚ ਵਿਚਾਰ ਵਟਾਂਦਰਾ ਕਰਦਿਆਂ ਹੋਇਆਂ ਕਿਹਾ ਕਿ ਭਰਤੀ ਹੋਏ ਸਹਾਇਕ ਲਾਈਨਮੈਨਾਂ ਨੂੰ ਸੈਂਟਰ ਦਾ ਸੱਤਵਾਂ ਪੇਅ ਕਮਿਸ਼ਨ ਲੈ ਰਹੇ ਸਾਥੀਆਂ ਨੂੰ ਜਲਦੀ ਤੋਂ ਜਲਦੀ ਪੰਜਾਬ ਸਰਕਾਰ ਵਾਲਾ 6ਵਾਂ ਪੇਅ ਕਮਿਸ਼ਨ ਲਾਗੂ ਕੀਤਾ ਜਾਵੇ, ਮੰਡੀ ਸੀਜ਼ਨ ਦੌਰਾਨ ਪਰਾਲੀ ਸਾੜਨ ਸਮੇਂ ਟੈਕਨੀਕਲ ਕਾਮਿਆਂ ਦੀ ਡਿਊਟੀ ਨਾ ਲਗਾਈ ਜਾਵੇ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇ, ਭਰਤੀ ਹੋਏ ਸਹਾਇਕ ਲਾਈਨਮੈਨਾਂ ਨੂੰ ਜਲਦੀ ਲਾਈਨਮੈਨ ਬਣਾਇਆ ਜਾਵੇ ਅਤੇ ਨੇੜੇ ਦੇ ਸਟੇਸ਼ਨ 'ਤੇ ਤੈਨਾਤ ਕੀਤਾ ਜਾਵੇ | ਡੀ.ਏ. ਦਾ ਬਕਾਇਆ ਰਾਸ਼ੀ ਜਾਰੀ ਕੀਤੀ ਜਾਵੇ | ਉਨ੍ਹਾਂ ਕਿਹਾ ਕਿ ਦੂਸਰੇ ਸਰਕਲਾਂ ਵਿਚ ਡਿਊਟੀ ਕਰ ਕੇ ਟੈਕਨੀਕਲ ਕਾਮਿਆਂ ਦੀਆਂ ਡਿਊਟੀਆਂ ਨੇੜੇ ਦੇ ਸਰਕਲਾਂ ਵਿਚ ਕੀਤੀਆਂ ਜਾਣ | ਇਸ ਮੌਕੇ ਪ੍ਰਧਾਨ ਜਗਮੀਤ ਸਿੰਘ, ਰਜਿੰਦਰ ਸਿੰਘ ਸਟੇਟ ਆਗੂ, ਧਰਮਿੰਦਰ ਸਿੰਘ ਖ਼ਜ਼ਾਨਚੀ, ਰਜਿੰਦਰ ਸਿੰਘ ਭਗਤਪੁਰਾ, ਸੁਖਪਾਲ ਸਿੰਘ ਧੌਲਾ, ਸੁਖਦੇਵ ਸਿੰਘ, ਹਰਦੀਪ ਸਿੰਘ, ਜਗਸੀਰ ਰਾਮ ਅਤੇ ਸੁਖਦੇਵ ਸਿੰਘ ਹਾਜਰ ਸਨ |
ਪਿਛਲੀ ਖ਼ਬਰ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਦੇ ਨੁਮਾਇੰਦਿਆਂ ਨੇ ਕੀਤੀ ਮੀਟਿੰਗ ਅਗਲੀ ਖ਼ਬਰ ਐਡਵੋਕੇਟ ਰਾਹੀ ਨੇ ਮੌੜ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।