02-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

ਐਡਵੋਕੇਟ ਰਾਹੀ ਨੇ ਮੌੜ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ

ਅਜੀਤ ਡੈਸਕ 11-04-2026
ਤਪਾ ਮੰਡੀ, 10 ਅਪ੍ਰੈਲ (ਪ੍ਰਵੀਨ ਗਰਗ)-ਇਲਾਕੇ ਦੇ ਸਮਾਜ ਸੇਵੀ ਜੰਗ ਬਹਾਦਰ ਗੋਇਲ ਅਤੇ ਰੁਪਿੰਦਰ ਕੁਮਾਰ ਮੌੜ ਦੇ ਮਾਤਾ ਸ਼ਿਮਲਾ ਰਾਣੀ ਪਤਨੀ ਸਤਪਾਲ ਮੌੜ ਦਾ ਪਿਛਲੇ ਦਿਨੀਂ ਦੇਹਾਂਤ ਹੋ ਗਿਆ ਸੀ | ਉਨ੍ਹਾਂ ਦੀ ਹੋਈ ਇਸ ਬੇਵਕਤੀ ਮੌਤ 'ਤੇ ਸ਼੍ਰੋਮਣੀ ਅਕਾਲੀ ਦਲ ਹਲਕਾ ਭਦੌੜ ਦੇ ਇੰਚਾਰਜ ਐਡਵੋਕੇਟ ਸਤਨਾਮ ਸਿੰਘ ਰਾਹੀ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਪੁੱਜੇ | ਜਿੱਥੇ ਉਨ੍ਹਾਂ ਕਿਹਾ ਕਿ ਮਾਤਾ ਜੀ ਦੇ ਚਲੇ ਜਾਣ ਨਾਲ ਪਰਿਵਾਰ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ | ਇਸ ਮੌਕੇ ਉਨ੍ਹਾਂ ਪ੍ਰਮਾਤਮਾ ਅੱਗੇ ਅਰਦਾਸ ਕਰਦਿਆਂ ਕਿਹਾ ਕਿ ਉਹ ਵਿੱਛੜੀ ਰੂਹ ਨੂੰ ਆਪਣੇ ਚਰਨਾਂ 'ਚ ਨਿਵਾਸ ਬਖ਼ਸ਼ੇ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ੇ | ਇਸ ਮੌਕੇ ਮਨੋਹਰ ਲਾਲ ਮੋਹਰੀ ਮੌੜ, ਡਾ: ਬਾਂਕੇ ਬਿਹਾਰੀ, ਮਾਸਟਰ ਸ਼ਾਮ ਲਾਲ ਤੋਂ ਇਲਾਵਾ ਲੱਕੀ ਭੱਟਾ, ਹਰਜਿੰਦਰ ਸਿੰਘ ਪਾਲੀ, ਬਲਜਿੰਦਰ ਸਿੰਘ, ਬੇਅੰਤ ਮਾਂਗਟ, ਸਾਬਕਾ ਕੌਂਸਲਰ ਗੁਰਮੀਤ ਸਿੰਘ ਰੋੜ, ਸੁਰਿੰਦਰ ਸਿੰਘ, ਜੱਗੀ ਧਨੋਆ, ਉਗਰ ਸੈਨ ਮੌੜ, ਸੰਦੀਪ ਕੁਮਾਰ ਫ਼ੁੱਲ, ਦਿਆਲ ਦਾਸ, ਬਿੱਟੂ ਬਰਾੜ, ਗੋਗੀ ਮਹੰਤ, ਨੱਥੂ ਰਾਮ, ਕੇਸ਼ਵ ਕੁਮਾਰ, ਗੁਲਾਬ ਕਾਲਾ, ਜਗਤਾਰ ਬਾਸੀ, ਚਰਨਜੀਤ ਪੁਰਬਾ, ਮਾਸਟਰ ਪ੍ਰੇਮ ਨਾਥ ਆਦਿ ਮੌਜੂਦ ਸਨ |
ਪਿਛਲੀ ਖ਼ਬਰ ਮੁਲਾਜ਼ਮ ਯੂਨਾਈਟਿਡ ਆਰਗੇਨਾਈਜੇਸ਼ਨ ਵਲੋਂ ਮੰਗਾਂ ਨੂੰ ਲੈ ਕੇ ਮੀਟਿੰਗ ਅਗਲੀ ਖ਼ਬਰ ਐੱਨ.ਬੀ.ਸੀ. ਬੈਰਿੰਗ ਕੰਪਨੀ ਨੇ ਦੋ ਦਿਨਾਂ ਸੈਮੀਨਾਰ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।