04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

ਮੋਟਰਸਾਈਕਲ ਸਵਾਰਾਂ ਨੇ ਬਜ਼ੁਰਗ ਤੋਂ ਬਟੂਆ ਖੋਹਿਆ <br/>

ਅਜੀਤ ਡੈਸਕ 11-04-2026
ਤਪਾ ਮੰਡੀ, 10 ਅਪ੍ਰੈਲ (ਪ੍ਰਵੀਨ ਗਰਗ, ਵਿਜੇ ਸ਼ਰਮਾ)-ਇਲਾਕੇ ਅੰਦਰ ਵਾਪਰ ਰਹੀਆਂ ਲੁੱਟ ਖੋਹ ਦੀਆਂ ਘਟਨਾਵਾਂ ਰੁਕਣ ਦਾ ਨਾਮ ਹੀ ਨਹੀਂ ਲੈ ਰਹੀਆਂ, ਜਿਸ ਦੇ ਚੱਲਦਿਆਂ ਸ਼ਹਿਰੀਆਂ ਵਿਚ ਡਰ ਦਾ ਮਾਹੌਲ ਪਾਇਆ ਜਾ ਰਿਹਾ ਹੈ | ਅਜਿਹੀ ਹੀ ਇੱਕ ਲੁੱਟ ਖੋਹ ਦੀ ਘਟਨਾ ਦਿਨ ਦਿਹਾੜੇ ਵਾਪਰੀ ਜਦੋਂ ਮੋਟਰਸਾਈਕਲ ਸਵਾਰ ਲੁਟੇਰੇ ਬਜ਼ੁਰਗ ਦਾ ਗੀਝਾ ਝਪਟ ਕੇ ਬਟੂਆ ਖੋਹ ਕੇ ਫ਼ਰਾਰ ਹੋ ਗਏ | ਜਾਣਕਾਰੀ ਅਨੁਸਾਰ ਬਜ਼ੁਰਗ ਹਰਬੰਸ ਸਿੰਘ ਢਿੱਲਵਾਂ ਰੋਡ 'ਤੇ ਸਥਿਤ ਗੈਸ ਏਜੰਸੀ 'ਚ ਸਿਲੰਡਰ ਬੁਕਿੰਗ ਲਈ ਜਾ ਰਿਹਾ ਸੀ | ਇਸ ਦੌਰਾਨ ਰਸਤੇ ਵਿਚ ਦੋ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਉਸ ਦੇ ਕੁੜਤੇ ਦੀ ਜੇਬ ਖਿੱਚ ਲਈ ਅਤੇ ਬਟੂਆ ਲੈ ਕੇ ਫ਼ਰਾਰ ਹੋ ਗਏ | ਪੀੜਤ ਹਰਬੰਸ ਸਿੰਘ ਨੇ ਦੱਸਿਆ ਕਿ ਉਸ ਨੇ ਲੁਟੇਰਿਆਂ ਦਾ ਪਿੱਛਾ ਵੀ ਕੀਤਾ ਪਰ ਉਹ ਭੱਜਣ ਵਿਚ ਕਾਮਯਾਬ ਰਹੇ | ਉਸ ਦੇ ਬਟੂਏ ਵਿਚ ਆਧਾਰ ਕਾਰਡ, ਪੈੱਨ ਕਾਰਡ, ਦੋ ਕੈਨਟੀਨ ਕਾਰਡ, ਆਰਮੀ ਆਈ.ਡੀ. ਕਾਰਡ, ਦੋ ਏ.ਟੀ.ਐਮ. ਕਾਰਡ, ਡਰਾਈਵਿੰਗ ਲਾਇਸੈਂਸ ਅਤੇ ਲਗਭਗ 4,000 ਰੁਪਏ ਦੀ ਨਕਦੀ ਸੀ | ਉਨ੍ਹਾਂ ਨੇ ਦੱਸਿਆ ਕਿ ਇਸ ਸਬੰਧੀ ਸਿਟੀ ਪੁਲਿਸ ਚੌਕੀ ਤਪਾ ਨੂੰ ਸੂਚਿਤ ਕਰ ਦਿੱਤਾ ਗਿਆ ਹੈ |

ਪਿਛਲੀ ਖ਼ਬਰ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਜ਼ਿਲ੍ਹਾ ਬਰਨਾਲਾ ਦੀ ਹੋਈ ਮੀਟਿੰਗ ਅਗਲੀ ਖ਼ਬਰ ਸਹਿਕਾਰੀ ਸਭਾ ਚੀਮਾ ਦੀ ਸਰਬਸੰਮਤੀ ਨਾਲ ਹੋਈ ਚੋਣ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।