04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

ਸਹਿਕਾਰੀ ਸਭਾ ਚੀਮਾ ਦੀ ਸਰਬਸੰਮਤੀ ਨਾਲ ਹੋਈ ਚੋਣ

ਅਜੀਤ ਡੈਸਕ 11-04-2026
ਟੱਲੇਵਾਲ, 10 ਅਪੈ੍ਰਲ (ਸੋਨੀ ਚੀਮਾ)-ਪਿੰਡ ਚੀਮਾ ਨਾਲ ਸਬੰਧਿਤ ਸਹਿਕਾਰੀ ਸਭਾ ਚੀਮਾ ਦੀ ਸਰਬਸੰਮਤੀ ਨਾਲ 11 ਮੈਂਬਰੀ ਕਮੇਟੀ ਦੀ ਚੋਣ ਉਪਰੰਤ ਵਿਭਾਗੀ ਏਜੰਡੇ ਦੌਰਾਨ ਅੱਜ ਅਹੁਦੇਦਾਰਾਂ ਦੀ ਚੋਣ ਵੀ ਕਮੇਟੀ ਮੈਂਬਰਾਂ ਨੇ ਸਰਬ ਸੰਮਤੀ ਨਾਲ ਕਰ ਕੇ ਮੁੜ ਭਾਈਚਾਰਕ ਸਾਂਝ ਗੂੜ੍ਹੀ ਕੀਤੀ ਹੈ | ਇਸ ਮੌਕੇ ਜਾਣਕਾਰੀ ਦਿੰਦਿਆਂ ਸੈਕਟਰੀ ਲਵਪ੍ਰੀਤ ਸਿੰਘ ਚੀਮਾ ਨੇ ਦੱਸਿਆ ਕਿ ਸਹਿਕਾਰਤਾ ਵਿਭਾਗ ਅਤੇ ਰੁਪਿੰਦਰ ਸਿੰਘ ਸਿੱਧੂ ਏ.ਆਰ ਬਰਨਾਲਾ ਦੇ ਆਦੇਸ਼ਾਂ ਤਹਿਤ ਨਵੀਂ ਕਮੇਟੀ ਦੀ ਚੋਣ ਵਿਭਾਗ ਦੀਆਂ ਸ਼ਰਤਾਂ ਤਹਿਤ ਕਰਵਾਈ ਗਈ ਸੀ | ਜਿਸ ਦੌਰਾਨ ਸਭਾ ਦੀ 11 ਮੈਂਬਰੀ ਕਮੇਟੀ ਵਿਚ 8 ਜਨਰਲ ਵਿਅਕਤੀ, 2 ਜਨਰਲ ਔਰਤਾਂ ਅਤੇ 1 ਐੱਸ.ਸੀ ਵਿਅਕਤੀ ਲਏ ਗਏ ਸਨ | ਜਿਸ ਦੌਰਾਨ ਸੁਖਵੰਤ ਸਿੰਘ ਕਾਲਾ ਬਾਰਵਾਲਾ, ਜਗਤਾਰ ਸਿੰਘ ਥਿੰਦ, ਸਵਰਨਜੀਤ ਕੌਰ, ਹਰਬੰਸ ਸਿੰਘ, ਗੁਰਜੰਟ ਸਿੰਘ, ਪਰਮਿੰਦਰ ਸਿੰਘ, ਹਰਬੰਸ ਕੌਰ, ਭੁਪਿੰਦਰ ਸਿੰਘ, ਕਰਮਜੀਤ ਸਿੰਘ, ਮਨਦੀਪ ਸਿੰਘ, ਜਸਵਿੰਦਰ ਸਿੰਘ ਆਦਿ ਮੈਂਬਰ ਸਰਬਸੰਮਤੀ ਨਾਲ ਚੁਣ ਲਏ ਗਏ ਸਨ ਅਤੇ ਅੱਜ ਮੁੜ ਅਹੁਦੇਦਾਰੀਆਂ ਸਬੰਧੀ ਮੀਟਿੰਗ ਰੱਖੀ ਗਈ ਸੀ | ਜਿਸ ਦੌਰਾਨ ਸਮੂਹ ਕਮੇਟੀ ਮੈਂਬਰਾਂ ਨੇ ਸਰਬਸੰਮਤੀ ਨਾਲ ਸੁਖਵੰਤ ਸਿੰਘ ਕਾਲਾ ਸਹਿਕਾਰੀ ਸਭਾ ਦੇ ਪ੍ਰਧਾਨ ਚੁਣਨ ਤੋਂ ਇਲਾਵਾ ਜਗਤਾਰ ਸਿੰਘ ਥਿੰਦ ਮੀਤ ਪ੍ਰਧਾਨ, ਮਨਦੀਪ ਸਿੰਘ ਅਮਨਾ ਸੀਨੀਅਰ ਮੀਤ ਪ੍ਰਧਾਨ, ਭੁਪਿੰਦਰ ਸਿੰਘ ਥਿੰਦ ਜੂਨੀਅਰ ਮੀਤ ਪ੍ਰਧਾਨ, ਜਸਵਿੰਦਰ ਸਿੰਘ ਸੋਨੀ ਪੈ੍ਰੱਸ ਸਕੱਤਰ ਤੋਂ ਇਲਾਵਾ ਕਰਮਜੀਤ ਸਿੰਘ ਕਾਲਾ, ਗੁਰਜੰਟ ਸਿੰਘ ਜੱਗਾ, ਪਰਮਿੰਦਰ ਸਿੰਘ ਭੰਗੂ, ਹਰਬੰਸ ਸਿੰਘ, ਹਰਬੰਸ ਕੌਰ ਅਤੇ ਸਵਰਨਜੀਤ ਕੌਰ ਕਮੇਟੀ ਮੈਂਬਰ ਲਏ ਗਏ ਹਨ | ਇਸ ਉਪਰੰਤ ਚੁਣੇ ਅਹੁਦੇਦਾਰਾਂ ਦਾ ਹਾਜ਼ਰ ਆਗੂਆਂ ਵਲੋਂ ਹਾਰ ਪਾ ਕੇ ਸਨਮਾਨ ਕੀਤਾ ਗਿਆ | ਇਸ ਮੌਕੇ ਪ੍ਰਧਾਨ ਸੁਖਵੰਤ ਸਿੰਘ ਕਾਲਾ ਸਮੇਤ ਸਮੂਹ ਕਮੇਟੀ ਆਗੂਆਂ ਨੇ ਕਿਸਾਨਾਂ ਅਤੇ ਮੁਲਾਜ਼ਮਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਹਿਕਾਰੀ ਸਭਾ ਪ੍ਰਬੰਧਕੀ ਕਮੇਟੀ ਕਿਸਾਨਾਂ ਨੂੰ ਖੇਤੀਬਾੜੀ ਲਈ ਸਸਤੇ ਕਰਜ਼ੇ, ਖਾਦਾਂ, ਬੀਜ ਅਤੇ ਕੀਟਨਾਸ਼ਕ ਮੁਹੱਈਆ ਕਰਵਾਉਣ ਦੇ ਨਾਲ-ਨਾਲ ਸਰਕਾਰੀ ਸਕੀਮਾਂ ਦਾ ਲਾਭ ਪਹੁੰਚਾਉਣ ਵਿਚ ਅਹਿਮ ਭੂਮਿਕਾ ਨਿਭਾਉਂਦੇ ਹੋਏ ਕਿਸਾਨਾਂ ਦੇ ਸਰਵਪੱਖੀ ਵਿਕਾਸ ਹਿਤ ਕੰਮ ਕਰੇਗੀ ਅਤੇ ਸਹਿਕਾਰੀ ਸਭਾ ਦੀ ਬਿਹਤਰੀ ਲਈ ਰਲ ਕੇ ਕੰਮ ਕਰੇਗੀ | ਇਸ ਮੌਕੇ ਮਨਦੀਪ ਸਿੰਘ ਸੈਕਟਰੀ ਝਲੂਰ, ਜਗਸੀਰ ਸਿੰਘ ਬਿੱਲਾ, ਨਵੀ ਸਿੰਘ, ਬਿੰਦਰ ਸਿੰਘ ਵੜੈਚ, ਜੀਤਾ ਸਿੰਘ ਚੀਮਾ, ਗਿੱਲ ਚੀਮਾ ਆਦਿ ਤੋਂ ਇਲਾਵਾ ਹੋਰ ਵੀ ਆਗੂ ਹਾਜ਼ਰ ਸਨ |
ਪਿਛਲੀ ਖ਼ਬਰ ਮੋਟਰਸਾਈਕਲ ਸਵਾਰਾਂ ਨੇ ਬਜ਼ੁਰਗ ਤੋਂ ਬਟੂਆ ਖੋਹਿਆ <br/> ਅਗਲੀ ਖ਼ਬਰ ਭਾਕਿਯੂ ਕਾਦੀਆਂ ਦਾ ਵਫ਼ਦ ਪਾਵਰਕਾਮ ਐੱਸ.ਡੀ.ਓ. ਬਾਂਸਲ ਨੂੰ ਮਿਲਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।