10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-04-2026

ਸੁਖਵਿੰਦਰ ਸਿੰਘ ਸੁੱਖਾ ਆੜ੍ਹਤੀਆ ਐਸੋਸੀਏਸ਼ਨ ਸੰਗਰੂਰ ਦੇ ਪ੍ਰਧਾਨ ਬਣੇ

ਅਜੀਤ ਡੈਸਕ 05-04-2026
ਸੰਗਰੂਰ, 4 ਅਪ੍ਰੈਲ (ਧੀਰਜ ਪਸ਼ੌਰੀਆ)-ਆੜ੍ਹਤੀਆ ਐਸੋਸੀਏਸ਼ਨ ਸੰਗਰੂਰ ਦੀ ਅੱਜ ਹੋਈ ਚੋਣ ਵਿੱਚ ਸੁਖਵਿੰਦਰ ਸਿੰਘ ਸੁੱਖਾ ਪ੍ਰਧਾਨ ਚੁਣੇ ਗਏ ਹਨ | ਕੁੱਲ 156 ਵੋਟਾਂ ਵਿੱਚੋਂ ਸਾਰੀਆਂ ਦੀਆਂ ਸਾਰੀਆਂ156 ਵੋਟਾਂ ਪੋਲ ਹੋਈਆਂ ਜਿਨ੍ਹਾਂ ਵਿੱਚੋਂ ਸੁਖਵਿੰਦਰ ਸਿੰਘ ਸੁੱਖਾ ਨੂੰ 86 ਵੋਟਾਂ ਪ੍ਰਾਪਤ ਹੋਈਆਂ ਜਦ ਕਿ ਜਗਜੀਵਨ ਸਿੰਘ ਰਿੰਕੂ ਨੂੰ 70 ਵੋਟਾਂ ਪ੍ਰਾਪਤ ਹੋਈਆਂ | ਸੁਖਵਿੰਦਰ ਸਿੰਘ ਸੁੱਖਾ ਨੇ ਇਸ ਜਿੱਤ ਲਈ ਆੜ੍ਹਤੀਆਂ ਦਾ ਮੰਡੀ ਦੀ ਹਰ ਦੁਕਾਨ ਉੱਤੇ ਜਾ ਕੇ ਧੰਨਵਾਦ ਕੀਤਾ ਹੈ | ਉਨ੍ਹਾਂ ਕਿਹਾ ਕਿ ਉਹ ਮਿਲੀ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ | ਉਹ ਆੜ੍ਹਤੀਆਂ, ਕਿਸਾਨਾਂ ਅਤੇ ਮਜ਼ਦੂਰਾਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਤੌਰ ਉੱਤੇ ਹੱਲ ਕਰਵਾਉਣਗੇ | ਜਿੱਤ ਦੇ ਜਸ਼ਨ ਵਿੱਚ ਵਿਸ਼ੇਸ਼ ਤੌਰ ਤੇ ਪੁੱਜੇ ਵਿਧਾਇਕਾ ਨਰਿੰਦਰ ਕੌਰ ਭਰਾਜ ਨੇ ਸੁਖਵਿੰਦਰ ਸਿੰਘ ਸੁੱਖਾ ਨੂੰ ਮੁਬਾਰਕਬਾਦ ਦਿੰਦਿਆਂ ਸਨਮਾਨਿਤ ਕੀਤਾ | ਭਰਾਜ ਨੇ ਕਿਹਾ ਕਿ ਅਨਾਜ ਮੰਡੀ ਵਿੱਚ ਕਿਸੇ ਨੂੰ ਵੀ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ | ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦੀ ਕਣਕ ਦਾ ਦਾਣਾ ਦਾਣਾ ਚੁੱਕਿਆ ਜਾਵੇਗਾ | ਇਸ ਮੌਕੇ ਸੁਖਵਿੰਦਰ ਸਿੰਘ ਸੁੱਖਾ ਨੂੰ ਮੁਬਾਰਕਬਾਦ ਦੇਣ ਵਾਲਿਆਂ ਵਿੱਚ ਹਰਿੰਦਰ ਬਾਵਾ, ਸਾਬਕਾ ਪ੍ਰਧਾਨ ਪਵਨ ਕੁਮਾਰ ਗਰਗ, ਸਾਬਕਾ ਪ੍ਰਧਾਨ ਸ਼ੀਸ਼ਨ ਕੁਮਾਰ ਤੁੰਗਾ, ਸਾਬਕਾ ਪ੍ਰਧਾਨ ਕੁਲਵੰਤ ਸਿੰਘ, ਸਾਬਕਾ ਪ੍ਰਧਾਨ ਸੋਮਨਾਥ ਬਾਂਸਲ, ਕੌਸ਼ਲ ਕੁਮਾਰ ਸਾਬਕਾ ਵਾਇਸ ਚੇਅਰਮੈਨ ਮਾਰਕੀਟ ਕਮੇਟੀ, ਕੇਵਲ ਗੁਪਤਾ, ਮਨੋਜ ਗਰਗ, ਪ੍ਰਦੀਪ ਸਿੰਗਲਾ, ਵਿਜੇ ਜੈਨ, ਕਮਲ ਮਿੱਤਲ, ਧਰਮਿੰਦਰ ਤਿਵਾੜੀ, ਕਮਲਦੀਪ ਬਾਂਸਲ, ਯੋਗੇਸ਼ ਗਰਗ, ਕੁਲਦੀਪ ਤਿਵਾੜੀ, ਰਾਕੇਸ਼ ਕੁਮਾਰ, ਪਵਨ ਨਾਗਪਾਲ, ਗਿਰਧਾਰੀ ਲਾਲ, ਜੋਗਿੰਦਰ ਪਾਲ ਖੇੜੀ, ਗੁਰਜੰਟ ਸਿੰਘ ਮਾਨ, ਬਲਵੰਤ ਸਿੰਘ ਮਾਨ, ਚਮਕੌਰ ਸਿੰਘ ਮਾਨ, ਮੇਵਾ ਸਿੰਘ ਉਪਲੀ, ਧੀਰਾ ਭੈਣੀ ਸੁਰਜੀਤ ਸਿੰਘ ਭੁੱਲਰ, ਰਾਹੁਲ ਗਰਗ, ਹਰਦੀਪ ਸਿੰਘ ਭਿੰਡਰ, ਰਾਮ ਗੋਇਲ, ਪ੍ਰਵੀਨ ਕੁਮਾਰ, ਬਲਵੰਤ ਸਿੰਘ ਅਤੇ ਹੋਰ ਸ਼ਾਮਿਲ ਸਨ |
ਪਿਛਲੀ ਖ਼ਬਰ ਜੀ.ਜੀ.ਐੱਸ. ਵਰਲਡ ਸਕੂਲ ਵਿਖੇ ਨਵੇਂ ਵਿੱਦਿਅਕ ਸੈਸ਼ਨ ਮੌਕੇ ਧਾਰਮਿਕ ਸਮਾਗਮ ਅਗਲੀ ਖ਼ਬਰ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਨਰਕਮਈ ਜੀਵਨ ਜੀਅ ਰਹੇ ਹਨ ਮਾਤਾ ਗੁਜਰੀ ਮੁਹੱਲੇ ਦੇ ਵਸਨੀਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।