10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-04-2026

ਕਿਸਾਨਾਂ ਦੀ ਸੋਨੇ ਵਰਗੀ ਕਣਕ ਦੀ ਫ਼ਸਲ ਦਾ ਬਾਰਿਸ਼ ਕਾਰਨ ਦਾਣਾ ਕਾਲਾ ਹੋਣ ਲੱਗਿਆ

ਅਜੀਤ ਡੈਸਕ 05-04-2026
ਤਪਾ ਮੰਡੀ, 4 ਅਪ੍ਰੈਲ (ਵਿਜੇ ਸ਼ਰਮਾ)-ਪਿਛਲੇ ਕਈ ਦਿਨਾਂ ਤੋਂ ਪੈ ਰਹੀ ਬਾਰਿਸ਼ ਕਾਰਨ ਸੋਨੇ ਵਰਗੀ ਕਣਕ ਦੀ ਫ਼ਸਲ ਦਾ ਦਾਣਾ ਕਾਲਾ ਹੋ ਰਿਹਾ ਹੈ ਜਿਸ ਕਰ ਕੇ ਕਿਸਾਨਾਂ ਵਲੋਂ ਦਾਤੇ ਅੱਗੇ ਅਰਦਾਸਾਂ ਦਾ ਦੌਰ ਸ਼ੁਰੂ ਹੋਇਆ ਹੈ ਤਾਂ ਜੋ ਕਣਕ ਦੀ ਵਾਢੀ ਤੱਕ ਮੌਸਮ ਸਾਫ਼ ਸੁਥਰਾ ਰਹੇ | ਇਸ ਸਬੰਧੀ ਤਪਾ ਦੇ ਕਿਸਾਨ ਗੁਰਦੀਪ ਸਿੰਘ ਬਾਸੀ ਨੇ ਦੱਸਿਆ ਕਿ ਮੌਸਮ ਦੀ ਮਾਰ ਤੋਂ ਸਿਰਫ਼ ਅਰਦਾਸਾਂ ਹੀ ਬਚਾ ਸਕਦੀਆਂ ਹਨ ਕਿਉਂਕਿ ਅਰਦਾਸਾਂ ਵਿਚ ਬਹੁਤ ਵੱਡੀ ਤਾਕਤ ਹੁੰਦੀ ਹੈ ਉਨ੍ਹਾਂ ਦੱਸਿਆ ਕਿ ਖੇਤਾਂ ਵਿਚ ਕਣਕ ਦੀ ਫ਼ਸਲ ਦੇ ਡਿਗਣ ਕਾਰਨ ਫ਼ਸਲ ਦਾ ਦਾਣਾ ਬਦਰੰਗ ਹੋ ਰਿਹਾ ਹੈ, ਜਿਸ ਕਰ ਕੇ ਕਿਸਾਨਾਂ ਨੂੰ ਕਾਫੀ ਮਾਰ ਝੱਲਣੀ ਪੈ ਸਕਦੀ ਹੈ | ਇਹ ਵੀ ਦੱਸਿਆ ਕਿ ਮੌਸਮ ਠੰਡਾ ਹੋਣ ਕਾਰਨ ਕਣਕ ਦੇ ਝਾੜ ਵਧਣ ਦੀ ਸੰਭਾਵਨਾ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਪਰ ਹਰ ਰੋਜ਼ ਮੌਸਮ ਦੇ ਖ਼ਰਾਬ ਹੋਣ ਕਾਰਨ ਕਿਸਾਨਾਂ ਨੂੰ ਚਿੰਤਾ ਸਤਾ ਰਹੀ ਹੈ | ਉਨ੍ਹਾਂ ਅਰਦਾਸ ਕੀਤੀ ਕਿ ਕਣਕ ਦੀ ਫ਼ਸਲ ਬਿਲਕੁਲ ਪੱਕ ਕੇ ਤਿਆਰ ਖੜ੍ਹੀ ਹੈ ਪਰ ਮੌਸਮ ਦੇ ਖ਼ਰਾਬ ਹੋਣ ਕਾਰਨ ਫ਼ਸਲ ਦੀ ਵਾਢੀ ਵੀ ਸ਼ੁਰੂ ਨਹੀਂ ਕਰ ਸਕਦੇ | ਉਨ੍ਹਾਂ ਕਿਹਾ ਕਿ ਜੇਕਰ ਦੋ ਹਫ਼ਤੇ ਮੌਸਮ ਸਾਫ਼ ਰਹਿੰਦਾ ਹੈ ਤਾਂ ਕਿਸਾਨਾਂ ਵਲੋਂ ਕਣਕ ਦਾ ਸੀਜ਼ਨ ਜਲਦੀ ਨਿਬੇੜ ਲਿਆ ਜਾਵੇਗਾ ਕਿਉਂਕਿ ਪੁੱਤਾਂ ਵਾਂਗੂ ਪਾਲੀ ਕਣਕ ਦੀ ਫ਼ਸਲ 'ਤੇ ਕਿਸਾਨਾਂ ਦੀਆਂ ਆਸਾਂ ਉਮੀਦਾਂ ਖੜੀਆਂ ਹਨ | ਬਾਕੀ ਸਾਰਾ ਦਾਰਮਰਦਾਰ ਮੌਸਮ 'ਤੇ ਨਿਰਭਰ ਹੈ ਪਤਾ ਨਹੀਂ ਰੱਬ ਕਿਹੜਿਆਂ ਰੰਗਾਂ ਵਿਚ ਰਾਜ਼ੀ ਹੈ |
ਪਿਛਲੀ ਖ਼ਬਰ ਮੁਲਾਜ਼ਮ ਯੂਨਾਈਟਿਡ ਆਰਗੇਨਾਈਜ਼ੇਸ਼ਨ ਦੀ ਹੋਈ ਮੀਟਿੰਗ ਅਗਲੀ ਖ਼ਬਰ ਕੁਲਚਾ-ਬਰਗਰ ਵੇਚਣ ਵਾਲੇ ਨੌਜਵਾਨ ਦੇ ਹੱਥੋਂ ਦਿਨ ਦਿਹਾੜੇ ਸੋਨੇ ਦੀ ਅੰਗੂਠੀ ਲਾਹ ਕੇ ਕਾਰ ਸਵਾਰ ਫ਼ਰਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।