ਧਨੌਲਾ, 30 ਮਾਰਚ (ਜਤਿੰਦਰ ਸਿੰਘ ਧਨੌਲਾ)-ਫੋਟੋਗ੍ਰਾਫ਼ਰ ਐਸੋਸੀਏਸ਼ਨ ਧਨੌਲਾ ਇਕਾਈ ਦੀ ਵਿਸ਼ੇਸ਼ ਮੀਟਿੰਗ ਧਨੌਲਾ ਵਿਖੇ ਹੋਈ | ਜਿਸ ਵਿਚ ਅਨੇਕਾਂ ਜਥੇਬੰਦਕ ਮੁਸ਼ਕਲਾਂ ਦਾ ਹੱਲ ਕੀਤਾ ਗਿਆ ਅਤੇ ਕਈ ਗੱਲਾਂ 'ਤੇ ਵਿਚਾਰ ਵਟਾਂਦਰਾ ਕੀਤਾ ਗਿਆ | ਉਪਰੰਤ ਫੋਟੋਗ੍ਰਾਫ਼ਰਜ ਐਸੋਸੀਏਸ਼ਨ ਧਨੌਲਾ ਇਕਾਈ ਦੀ ਚੋਣ ਸਰਬਸੰਮਤੀ ਨਾਲ ਕੀਤੀ ਗਈ | ਜਿਸ ਵਿਚ ਸਰਪ੍ਰਸਤ ਗੁਰਚਰਨ ਸਿੰਘ ਚੰਨਾ, ਪ੍ਰਧਾਨ ਵਿਜੈ ਕੁਮਾਰ, ਸੈਕਟਰੀ ਸਰਬਜੀਤ ਸਿੰਘ, ਖ਼ਜ਼ਾਨਚੀ ਮਨੋਹਰ ਲਾਲ, ਸੀਨੀਅਰ ਮੀਤ ਪ੍ਰਧਾਨ ਲਖਵਿੰਦਰ ਸਿੰਘ ਗੋਰਾ, ਮੀਤ ਪ੍ਰਧਾਨ ਅੰਗਰੇਜ਼ ਸਿੰਘ ਹਰੀਗੜ੍ਹ, ਮੀਤ ਪ੍ਰਧਾਨ ਜਸਪਾਲ ਸਿੰਘ ਪੋਪੀ ਫ਼ਤਿਹਗੜ੍ਹ ਛੰਨਾ, ਜੁਆਇੰਟ ਸੈਕਟਰੀ ਦੀਪ ਸਿੰਘ ਕਾਲਾ, ਜੁਆਇੰਟ ਸੈਕਟਰੀ ਗੁਰਦਾਸ ਸਿੰਘ ਬਡਬਰ, ਪ੍ਰੈਸ ਸਕੱਤਰ ਅਮਨਦੀਪ ਸਿੰਘ ਚੀਮਾ ਅਤੇ ਮੈਂਬਰ ਰਾਕੇਸ਼ ਕੁਮਾਰ ਕੇਸਰ, ਅਵਤਾਰ ਸਿੰਘ ਅਤਰ ਸਿੰਘ ਵਾਲਾ, ਜੋਨੀ ਗੋਇਲ ਧਨੌਲਾ, ਬਲਦੇਵ ਸਿੰਘ ਕੁੱਬੇ, ਨਰਿੰਦਰ ਸਿੰਘ ਕਾਲੇਕੇ, ਅਵਤਾਰ ਸਿੰਘ ਨਾਨੂੰ ਚੁਣੇ ਗਏ |