ਸ਼ਹਿਣਾ, 30 ਮਾਰਚ (ਸੁਰੇਸ਼ ਗੋਗੀ)-ਸ਼ਹਿਣਾ ਵਿਖੇ ਸਾਬਕਾ ਵਿਧਾਇਕ ਪਿਰਮਲ ਸਿੰਘ ਧੌਲਾ ਵਲੋਂ ਕਾਂਗਰਸ ਦੇ ਸਰਗਰਮ ਵਰਕਰਾਂ ਨਾਲ ਪਾਰਟੀ ਦੀ ਮਜ਼ਬੂਤੀ ਲਈ ਮੀਟਿੰਗ ਕੀਤੀ ਗਈ | ਇਸ ਮੌਕੇ ਉਨ੍ਹਾਂ ਸੰਬੋਧਨ ਕਰਦਿਆਂ ਕਿਹਾ ਕਿ ਬੂਥ ਕਮੇਟੀਆਂ ਬਣਾਉਣ ਅਤੇ ਲੋਕਾਂ ਨੂੰ ਕਾਂਗਰਸ ਪਾਰਟੀ ਨਾਲ ਜੋੜਨ ਲਈ ਸਾਨੂੰ ਘਰ-ਘਰ ਪਹੁੰਚ ਕਰਨੀ ਹੋਵੇਗੀ | ਇਸ ਲਈ ਨੁੱਕੜ ਮੀਟਿੰਗਾਂ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ | ਸਾਬਕਾ ਵਿਧਾਇਕ ਨੇ ਕਿਹਾ ਕਿ ਭਦੌੜ ਹਲਕੇ ਵਿਚ ਕਾਂਗਰਸ ਪਾਰਟੀ ਨੇ ਸਮੇਂ-ਸਮੇਂ 'ਤੇ ਆਪਣੀ ਜਿੱਤ ਦੇ ਝੰਡੇ ਝੁਲਾਏ ਹਨ | ਅਜੋਕੇ ਸਮੇਂ ਦੌਰਾਨ ਕਾਂਗਰਸ ਪਾਰਟੀ ਪੂਰੀ ਮਜ਼ਬੂਤੀ ਨਾਲ ਪੰਜਾਬ ਵਿਚ ਅੱਗੇ ਵਧ ਰਹੀ ਹੈ | ਇਸ ਮੌਕੇ ਗਿਰਧਾਰੀ ਲਾਲ ਗਰਗ, ਹਰਦੇਵ ਸਿੰਘ ਗਿੱਲ, ਗੁਰਪਿੰਦਰ ਸਿੰਘ ਪਿੰਕੂ, ਬਲਜੀਤ ਸਿੰਘ ਆਜ਼ਾਦ, ਰੌਸ਼ਨ ਲਾਲ ਸ਼ਰਮਾ, ਗੋਪਾਲ ਕਿ੍ਸ਼ਨ ਭੰਗਰੀਆ, ਹਰਮੇਲ ਸਿੰਘ ਟੱਲੇਵਾਲੀਆ, ਮਲਕੀਤ ਸਿੰਘ, ਰਾਹੁਲ ਚੌਹਾਨ, ਸਾਹਬਦੀਨ, ਰਣਜੀਤ ਸਿੰਘ, ਨਰਿੰਦਰ ਸਦਿਉੜਾ, ਬੂਟਾ ਸਿੰਘ ਖਹਿਰਾ, ਬਲਵਿੰਦਰ ਸਿੰਘ ਖਹਿਰਾ, ਟੀਟੂ, ਕੁਲਵੰਤ ਸਿੰਘ, ਭੋਲਾ ਕਬਾੜੀਆ, ਨਛੱਤਰ ਸਿੰਘ, ਸੋਨੀ ਉਪਲ, ਬੰਤ ਸਿੰਘ ਝੱਜ, ਪਰਮਿੰਦਰ ਕੌਰ, ਜਸਵਿੰਦਰ ਕੌਰ ਆਦਿ ਹਾਜ਼ਰ ਸਨ |