22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-03-2026

ਤਪਾ ਦੀ ਕੁਵੀਰਾ ਸ਼ਰਮਾ ਨੇ ਟੀ.ਵੀ ਰਿਆਲਿਟੀ ਸ਼ੋਅ 'ਕਿਸ ਮੇਂ ਕਿਤਨਾ ਹੈ ਦਮ' 'ਚੋਂ ਪਹਿਲਾ ਸਥਾਨ ਹਾਸਲ ਕਰ ਕੇ ਜ਼ਿਲੇ੍ਹ ਦਾ ਨਾਂਅ ਕੀਤਾ ਰੌਸ਼ਨ <br/>

ਅਜੀਤ ਡੈਸਕ 27-03-2026
ਤਪਾ ਮੰਡੀ, 26 ਮਾਰਚ (ਵਿਜੇ ਸ਼ਰਮਾ)-ਚੰਡੀਗੜ੍ਹ ਦੇ ਰਿਆਤ ਇੰਸਟੀਚਿਊਟ ਵਿਖੇ ਕਰਵਾਏ ਟੀ.ਵੀ ਰਿਆਲਿਟੀ ਸ਼ੋਅ 'ਕਿਸ ਮੇ ਕਿਤਨਾ ਹੈ ਦਮ' 'ਚੋਂ ਜ਼ਿਲ੍ਹਾ ਬਰਨਾਲਾ ਦੇ ਬਾਬਾ ਗਾਂਧਾ ਸਿੰਘ ਸਕੂਲ ਬਰਨਾਲਾ ਦੀ ਵਿਦਿਆਰਥਣ ਕੁਵੀਰਾ ਸ਼ਰਮਾ ਪੁੱਤਰੀ ਰਾਘਵ ਸ਼ਰਮਾ ਵਾਸੀ ਤਪਾ ਨੇ ਮਾਡਲਿੰਗ 'ਚੋਂ ਪਹਿਲਾ ਸਥਾਨ ਹਾਸਲ ਕਰ ਕੇ ਤਪਾ ਅਤੇ ਜ਼ਿਲੇ੍ਹ ਦਾ ਨਾਂਅ ਰੌਸ਼ਨ ਕੀਤਾ ਹੈ | ਇਸ ਮੌਕੇ ਕੁਵੀਰਾ ਸ਼ਰਮਾ ਤੇ ਉਸ ਦੇ ਪਿਤਾ ਰਾਘਵ ਸ਼ਰਮਾ ਨੇ ਦੱਸਿਆ ਕਿ ਉਸ ਨੇ 9 ਤੋਂ 16 ਸਾਲ ਦੀ ਉਮਰ ਤਹਿਤ ਮਾਡਲਿੰਗ ਮੁਕਾਬਲੇ ਵਿਚ ਹਿੱਸਾ ਲਿਆ | ਜਿਸ ਵਿਚੋਂ ਉਸ ਨੇ ਪਹਿਲਾ ਸਥਾਨ ਲਿਆ | ਰਿਆਲਿਟੀ ਸ਼ੋਅ ਦੇ ਡਾਇਰੈਕਟਰ ਵਰੁਣ ਬਾਂਸਲ ਅਤੇ ਹੋਰ ਪ੍ਰਬੰਧਕਾਂ ਨੇ ਕੁਵੀਰਾ ਸ਼ਰਮਾ ਨੂੰ ਟਰਾਫ਼ੀ ਦੇ ਨਾਲ ਚੈੱਕ ਦੇ ਕੇ ਸਨਮਾਨਿਤ ਕੀਤਾ | ਘਰ ਪਹੁੰਚਣ 'ਤੇ ਉਸ ਦੇ ਦਾਦਾ ਡਾ: ਰਾਜ ਕੁਮਾਰ ਸ਼ਰਮਾ, ਉਸ ਦੀ ਮਾਤਾ ਸਿਪਾਲੀ ਸ਼ਰਮਾ ਅਤੇ ਪਿਤਾ ਰਾਘਵ ਸ਼ਰਮਾ ਨੇ ਸਵਾਗਤ ਕੀਤਾ ਤੇ ਵਧਾਈ ਦਿੱਤੀ |

ਪਿਛਲੀ ਖ਼ਬਰ ਮਲੇਰਕੋਟਲਾ ਪੁਲਿਸ ਵੱਲੋਂ ਪਿੰਡਾਂ ਤੇ ਸ਼ਹਿਰੀ ਇਲਾਕਿਆਂ 'ਚ ਨਸ਼ਿਆਂ ਖ਼ਿਲਾਫ਼ ਤਲਾਸ਼ੀ ਮੁਹਿੰਮ ਚਲਾਈ <br/> ਅਗਲੀ ਖ਼ਬਰ ਗ਼ਦਰ ਲਹਿਰ ਦੇ ਮਹਾਨ ਸ਼ਹੀਦ ਰਹਿਮਤ ਅਲੀ ਵਜੀਦਕੇ ਨੂੰ ਵੱਖ-ਵੱਖ ਆਗੂਆਂ ਵਲੋਂ ਸ਼ਰਧਾਂਜਲੀਆਂ ਭੇਟ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।