22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-03-2026

ਅਸ਼ਟਮੀ ਦਾ ਤਿਉਹਾਰ ਕੰਜਕਾਂ ਪੂਜ ਕੇ ਮਨਾਇਆ <br/>

ਅਜੀਤ ਡੈਸਕ 27-03-2026
ਤਪਾ ਮੰਡੀ, 26 ਮਾਰਚ (ਵਿਜੇ ਸ਼ਰਮਾ)-ਤਪਾ ਖੇਤਰ ਅੰਦਰ ਚੇਤ ਮਹੀਨੇ ਦੇ ਨਵਰਾਤਿਆਂ ਦੇ ਅਖੀਰਲੇ ਦਿਨ ਅਸ਼ਟਮੀ ਦਾ ਤਿਉਹਾਰ ਕੰਜਕਾਂ ਪੂਜ ਕੇ ਮਨਾਇਆ ਗਿਆ | ਇਸ ਮੌਕੇ ਮੰਦਰਾਂ ਵਿਚ ਭਗਤਾਂ ਦੀ ਭੀੜ ਵੇਖਣ ਨੂੰ ਮਿਲੀ ਉੱਥੇ ਘਰਾਂ ਵਿਚ ਮਾਤਾ ਦੀ ਪੂਜਾ ਅਰਾਧਨਾ ਕਰ ਕੇ ਕੰਜਕਾਂ ਨੂੰ ਪ੍ਰਸ਼ਾਦ ਦਾ ਭੋਗ ਲਵਾਇਆ ਗਿਆ ਅਤੇ ਪਰਿਵਾਰਾਂ ਵਲੋਂ ਕੰਜਕਾਂ ਨੂੰ ਮੱਥਾ ਟੇਕ ਕੇ ਤੋਹਫ਼ੇ ਦਿੱਤੇ ਗਏ | ਜ਼ਿਕਰਯੋਗ ਹੈ ਕਿ ਚੇਤ ਮਹੀਨੇ ਦੇ ਨਵਰਾਤਿਆਂ ਨੂੰ ਲੈ ਕੇ ਮੰਦਰਾਂ ਵਿਚ ਮਹਾਮਾਈ ਦਾ ਗੁਣਗਾਨ ਕੀਤਾ ਗਿਆ ਅਤੇ ਸ਼ਰਧਾਲੂਆਂ ਵਲੋਂ ਆਪਣੇ ਘਰਾਂ ਦੇ ਵਿਚ ਮਾਤਾ ਦੀ ਅਖੰਡ ਜੋਤ ਪ੍ਰਕਾਸ਼ ਕੀਤੀ ਗਈ ਅਤੇ ਅਸ਼ਟਮੀ ਦੇ ਤਿਉਹਾਰ ਮੌਕੇ ਮੱਥਾ ਟੇਕ ਕੇ ਮੁਬਾਰਕਾਂ ਦਿੱਤੀਆਂ ਗਈਆਂ |

ਪਿਛਲੀ ਖ਼ਬਰ ਆਰੀਆਭੱਟ ਕਾਲਜ ਵਿਖੇ ਉੱਦਮਤਾ ਅਤੇ ਨਵੀਨਤਾ ਵਿਸ਼ੇ ਸੰਬੰਧੀ ਵਰਕਸ਼ਾਪ ਲਗਾਈ <br/> ਅਗਲੀ ਖ਼ਬਰ ਸ੍ਰੀ ਰੀਠਾ ਸਾਹਿਬ ਵੈੱਲਫੇਅਰ ਕਲੱਬ ਵਲੋਂ ਗੁਰਮਤਿ ਸਮਾਗਮ 29 ਨੂੰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।