20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

ਇੰਦਰ ਕੁਮਾਰ ਗੁਦਰਾਲ ਪੀ.ਟੀ.ਯੂ ਵਲੋਂ ਦੋ ਰੋਜ਼ਾ ਅਥਲੈਟਿਕ ਮੀਟ 12, 13 ਨੂੰ

ਅਜੀਤ ਡੈਸਕ 07-03-2026
ਮਸਤੂਆਣਾ ਸਾਹਿਬ, 6 ਮਾਰਚ (ਦਮਦਮੀ) - ਅਕਾਲ ਕਾਲਜ ਆਫ਼ ਫਾਰਮੇਸੀ ਐਂਡ ਟੈਕਨੀਕਲ ਐਜੂਕੇਸ਼ਨ ਮਸਤੂਆਣਾ ਸਾਹਿਬ ਵਿਖੇ ਇੰਦਰ ਕੁਮਾਰ ਗੁਜਰਾਲ ਪੀ ਟੀ ਯੂ ਕਪੂਰਥਲਾ ਵੱਲੋਂ 27ਵੀਂ ਦੋ ਰੋਜ਼ਾ ਅਥਲੈਟਿਕ ਮੀਟ 12 ,13 ਮਾਰਚ ਨੂੰ ਕਰਵਾਈ ਜਾ ਰਹੀ ਹੈ | ਇਸ ਸੰਬੰਧੀ ਪੀ ਟੀ ਯੂ ਦੀ ਪੂਰੀ ਪ੍ਰਬੰਧਕੀ ਟੀਮ ਇਸ ਅਥਲੈਟਿਕ ਮੀਟ ਦੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਉਚੇਚੇ ਤੌਰ 'ਤੇ ਮਸਤੂਆਣਾ ਸਾਹਿਬ ਵਿਖੇ ਪਹੁੰਚੀ ਅਤੇ ਅਕਾਲ ਕਾਲਜ ਆਫ਼ ਫਾਰਮੇਸੀ ਦੀ ਸਮੁੱਚੀ ਮੈਨੇਜਮੈਂਟ ਵੱਲੋਂ ਇਸ ਅਥਲੈਟਿਕ ਮੀਟ ਦੀਆਂ ਤਿਆਰੀਆਂ ਸਬੰਧੀ ਪੂਰੀ ਜਾਣਕਾਰੀ ਹਾਸਿਲ ਕੀਤੀ ਗਈ | ਇਸ ਮੌਕੇ ਅਕਾਲ ਕਾਲਜ ਕੌਂਸਲ ਦੇ ਸਕੱਤਰ ਜਸਵੰਤ ਸਿੰਘ ਖਹਿਰਾ ਤੋਂ ਇਲਾਵਾ ਪੀ ਟੀ ਯੂ ਕਪੂਰਥਲਾ ਦੀ ਟੀਮ ਦੇ ਅਧਿਕਾਰੀਆਂ ਹਰਜਿੰਦਰ ਸਿੰਘ ਵਿਰਕ, ਜਗਜੀਤ ਸਿੰਘ ਭੁੱਲਰ, ਭੁਪਿੰਦਰ ਸਿੰਘ, ਦਿਨੇਸ਼ ਕੁਮਾਰ ਹੋਰਾਂ ਨੇ ਦੱਸਿਆ ਕਿ ਇਸ ਇੰਟਰ ਕਾਲਜ ਅਥਲੈਟਿਕਸ ਮੀਟ ਵਿੱਚ ਪੰਜਾਬ ਦੇ ਤਕਰੀਬਨ 25 ਕਾਲਜਾਂ ਦੇ 400 ਦੇ ਕਰੀਬ ਖਿਡਾਰੀ ਭਾਗ ਲੈਣਗੇ |

ਪਿਛਲੀ ਖ਼ਬਰ ਸੀ.ਐੱਚ.ਸੀ. ਮਹਿਲ ਕਲਾਂ ਵਿਖੇ ਹੋਈ ਐੱਚ.ਪੀ.ਵੀ. ਵੈਕਸੀਨ ਦੀ ਸ਼ੁਰੂਆਤ <br/> ਅਗਲੀ ਖ਼ਬਰ ਪੀ.ਆਰ.ਟੀ.ਸੀ./ਪਨਬੱਸ ਕੰਟਰੈਕਟ ਵਰਕਰ ਯੂਨੀਅਨ ਵਲੋਂ ਗੇਟ ਰੈਲੀ 9 ਨੂੰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।