20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

ਪੀ.ਆਰ.ਟੀ.ਸੀ./ਪਨਬੱਸ ਕੰਟਰੈਕਟ ਵਰਕਰ ਯੂਨੀਅਨ ਵਲੋਂ ਗੇਟ ਰੈਲੀ 9 ਨੂੰ <br/>

ਅਜੀਤ ਡੈਸਕ 07-03-2026
ਬਰਨਾਲਾ, 6 ਮਾਰਚ (ਨਰਿੰਦਰ ਅਰੋੜਾ)-ਅੱਜ ਪੰਜਾਬ ਭਰ 'ਚ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਪੀ.ਆਰ.ਟੀ.ਸੀ./ਪਨਬੱਸ ਕੰਟਰੈਕਟ ਵਰਕਰ ਯੂਨੀਅਨ ਵਲੋਂ ਗੇਟ ਰੈਲੀਆਂ ਕੀਤੀਆਂ ਗਈਆਂ | ਬਰਨਾਲਾ ਵਿਖੇ ਗੇਟ ਰੈਲੀ ਦੌਰਾਨ ਜਾਣਕਾਰੀ ਦਿੰਦਿਆਂ ਆਗੂ ਨਿਰਪਾਲ ਸਿੰਘ ਪੱਪੂ, ਸੁਖਪਾਲ ਸਿੰਘ ਪਾਲਾ, ਗੁਰਪ੍ਰੀਤ ਸਿੰਘ ਆਦਿ ਨੇ ਕਿਹਾ ਕਿ ਅਸੀਂ ਲੰਬੇ ਸਮੇਂ ਤੋਂ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਹਾਂ ਪਰ ਸਾਨੂੰ ਮੀਟਿੰਗਾਂ ਦੌਰਾਨ ਝੂਠੇ ਵਾਅਦਿਆਂ ਜਾਂ ਲਾਰਿਆਂ ਤੋਂ ਬਿਨਾਂ ਕੁੱਝ ਨਹੀਂ ਮਿਲਿਆ | ਪਿਛਲੇ ਦਿਨੀਂ ਪੰਜਾਬ ਸਰਕਾਰ ਵਲੋਂ ਧੱਕੇਸ਼ਾਹੀ ਕਰਦੇ ਹੋਏ ਸੰਘਰਸ਼ ਕਰ ਰਹੇ ਸਾਡੇ ਸਾਥੀਆਂ ਨੂੰ ਗਿ੍ਫ਼ਤਾਰ ਕਰ ਕੇ ਪਰਚੇ ਵੀ ਪਾਏ ਗਏ | ਜਿਨ੍ਹਾਂ ਨੂੰ ਅਜੇ ਵੀ ਰਿਹਾਅ ਨਹੀਂ ਕੀਤਾ ਗਿਆ | 'ਆਪ' ਸਰਕਾਰ ਲੋਕਤੰਤਰ ਦਾ ਘਾਣ ਕਰਦੇ ਹੋਏ ਸ਼ਾਮ ਦੰਡ ਭੇਦ ਦੀ ਪਾਲਿਸੀ 'ਤੇ ਚੱਲ ਰਹੀ ਹੈ | ਅੱਜ ਸਾਡੇ ਵਲੋਂ ਗੇਟ ਰੈਲੀ ਕਰਦੇ ਹੋਏ ਸਮੂਹ ਵਿਧਾਇਕਾਂ ਨੂੰ ਸਾਡੇ ਨਾਲ ਕੀਤੇ ਵਾਅਦੇ ਯਾਦ ਕਰਵਾਉਣ ਲਈ ਮੰਗ-ਪੱਤਰ ਵੀ ਦਿੱਤੇ ਗਏ ਅਤੇ 9 ਮਾਰਚ ਨੂੰ ਵਿਧਾਨ ਸਭਾ ਬਜਟ ਸੈਸ਼ਨ ਨੂੰ ਮੱੁਖ ਰੱਖਦੇ ਹੋਏ ਗੁੰਗੀ ਬੋਲੀ ਸਰਕਾਰ ਨੂੰ ਜਗਾਉਣ ਲਈ ਲੜੀਵਾਰ ਪੰਜਾਬ ਪੱਧਰ 'ਤੇ ਭੱੁਖ ਹੜਤਾਲ ਉਲੀਕੀ ਜਾਵੇਗੀ ਅਤੇ ਜੇ ਫੇਰ ਵੀ ਸਾਡੀਆਂ ਮੰਗਾਂ ਨਾ ਮੰਨੀਆਂ ਅਤੇ ਸਾਡੇ ਸਾਥੀਆਂ ਨੂੰ ਰਿਹਾਅ ਨਾ ਕੀਤਾ ਤਾਂ ਹੋਰ ਵੀ ਤਿੱਖਾ ਸੰਘਰਸ਼ ਕੀਤਾ ਜਾਵੇਗਾ | ਇਸ ਮੌਕੇ ਮੱਖਣ ਸਿੰਘ, ਮਨਪ੍ਰੀਤ ਸਿੰਘ, ਮਨਦੀਪ ਸਿੰਘ, ਅਵਤਾਰ ਸਿੰਘ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਇੰਦਰ ਕੁਮਾਰ ਗੁਦਰਾਲ ਪੀ.ਟੀ.ਯੂ ਵਲੋਂ ਦੋ ਰੋਜ਼ਾ ਅਥਲੈਟਿਕ ਮੀਟ 12, 13 ਨੂੰ ਅਗਲੀ ਖ਼ਬਰ ਇੰਸਪੈਕਟਰ ਕੁਲਵਿੰਦਰ ਸਿੰਘ ਧਾਲੀਵਾਲ ਨੇ ਥਾਣਾ ਮਹਿਲ ਕਲਾਂ ਦੇ ਮੁਖੀ ਵਜੋਂ ਚਾਰਜ ਸੰਭਾਲਿਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।