21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-02-2026

ਪਿੰਡ ਦੀਵਾਨਾ ਦੇ ਡੇਰਾ ਬਾਬਾ ਅਗੰਧ ਸਿੰਘ ਜੀ ਵਿਖੇ ਜੋੜ ਮੇਲਾ ਸ਼ੁਰੂ <br/>

ਅਜੀਤ ਡੈਸਕ 04-02-2026
ਟੱਲੇਵਾਲ, 3 ਫਰਵਰੀ (ਸੋਨੀ ਚੀਮਾ)-ਪਿੰਡ ਦੀਵਾਨਾ ਦੇ ਪ੍ਰਸਿੱਧ ਧਾਰਮਿਕ ਸਥਾਨ ਅਤੇ ਪਿੰਡ ਦੀਵਾਨਾ ਦੇ ਮੋੜ੍ਹੀ ਗੱਡ ਮਹਾਂਪੁਰਸ਼ ਬਾਬਾ ਅਗੰਧ ਸਿੰਘ ਦੇ 65ਵੇਂ ਬਰਸੀ ਸਮਾਗਮਾਂ ਸਬੰਧੀ ਜੋੜ ਮੇਲਾ ਸ਼ੁਰੂ ਹੋ ਗਿਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਡੇਰੇ ਦੀ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਬਿੱਕਰ ਸਿੰਘ ਸੋਹੀ, ਚੰਦ ਸਿੰਘ ਸਿੱਧੂ ਖ਼ਜ਼ਾਨਚੀ, ਸਾਬਕਾ ਸਰਪੰਚ ਗੁਰਮੀਤ ਸਿੰਘ ਜੋਧਪੁਰੀ, ਪਾਲੀ ਸਿੰਘ ਫ਼ੌਜੀ, ਜਬਰ ਸਿੰਘ ਢਿੱਲੋਂ, ਗੁਰਮੇਲ ਸਿੰਘ ਢਿੱਲੋਂ, ਜਰਨੈਲ ਸਿੰਘ ਸਿੱਧੂ, ਸਤਿਨਾਮ ਸਿੰਘ, ਜਸਮੇਲ ਸਿੰਘ ਬਬਲੂ, ਕਰਨੈਲ ਸਿੰਘ ਆਦਿ ਨੇ ਦੱਸਿਆ ਕਿ ਉਕਤ ਜੋੜ ਮੇਲਾ 24 ਜਨਵਰੀ ਤੋਂ ਸ਼ੁਰੂ ਹੋਇਆ ਹੈ ਅਤੇ ਜਿਸ ਦੀ ਸੰਪੂਰਨਾ 9 ਫਰਵਰੀ ਨੂੰ ਹੋਵੇਗੀ | ਪ੍ਰਬੰਧਕੀ ਕਮੇਟੀ ਦੇ ਆਗੂਆਂ ਨੇ ਦੱਸਿਆ ਕਿ ਪਿੰਡ ਅਤੇ ਇਲਾਕੇ ਦੀ ਸ਼ਰਧਾ ਦੇ ਕੇਂਦਰ ਇਸ ਧਾਰਮਿਕ ਸਥਾਨ 'ਤੇ ਵੱਖ-ਵੱਖ ਪਰਿਵਾਰਾਂ ਵਲੋਂ ਪ੍ਰਕਾਸ਼ ਕਰਵਾਏ 80 ਸ੍ਰੀ ਅਖੰਡ ਪਾਠਾਂ ਦੇ ਭੋਗ ਪਾਏ ਅਤੇ ਜੋੜ ਮੇਲੇ ਦੇ ਆਖ਼ਰੀ ਤਿੰਨ ਦਿਨਾਂ ਦੌਰਾਨ ਰਾਗੀ, ਢਾਡੀ ਅਤੇ ਕਵੀਸ਼ਰੀ ਜਥੇ ਧਾਰਮਿਕ ਪ੍ਰਸੰਗ ਪੇਸ਼ ਕਰਨਗੇ, ੳੱੁਥੇ ਸੰਗਤਾਂ ਲਈ ਲੰਗਰ ਦੇ ਖ਼ਾਸ ਪ੍ਰਬੰਧ ਹਨ |

ਪਿਛਲੀ ਖ਼ਬਰ ਅਗਰਵਾਲ ਸਭਾ ਦੇ ਨੁਮਾਇੰਦਿਆਂ ਨੇ ਕੀਤੀ ਮੀਟਿੰਗ <br/> ਅਗਲੀ ਖ਼ਬਰ ਨਗਰ ਸੁਧਾਰ ਟਰੱਸਟ ਵਲੋਂ ਵੱਡੀ ਗਿਣਤੀ 'ਚ ਵੱਢੇ ਹਰੇ ਭਰੇ ਦਰਖਤਾਂ ਸਬੰਧੀ ਵਾਤਾਵਰਨ ਪ੍ਰੇਮੀਆਂ ਨੇ ਕੀਤਾ ਰੋਸ ਪ੍ਰਦਰਸ਼ਨ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।