10-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-02-2026

ਬੱਸ ਸਟੈਂਡ ਸ਼ਹਿਣਾ ਵਿਖੇ ਜਨਤਕ ਬਾਥਰੂਮ ਪਿਛਲੇ ਤਿੰਨ ਸਾਲਾਂ ਤੋਂ ਨੇਪਰੇ ਚੜ੍ਹਨ ਦੀ ਉਡੀਕ ਵਿਚ <br/>

ਅਜੀਤ ਡੈਸਕ 02-02-2026
ਸ਼ਹਿਣਾ, 1 ਫਰਵਰੀ (ਸੁਰੇਸ਼ ਗੋਗੀ)-ਸ਼ਹਿਣਾ ਦੇ ਮੁੱਖ ਬੱਸ ਅੱਡੇ 'ਤੇ ਅਧੂਰੇ ਬਣੇ ਜਨਤਕ ਬਾਥਰੂਮ ਪਿਛਲੇ ਤਿੰਨ ਸਾਲਾਂ ਤੋਂ ਨੇਪਰੇ ਚੜ੍ਹਨ ਦੀ ਉਡੀਕ ਕਰ ਰਹੇ ਹਨ | ਜ਼ਿਕਰਯੋਗ ਹੈ ਕਿ ਸ਼ਹਿਣਾ ਦੇ ਮੱੁਖ ਬੱਸ ਅੱਡੇ 'ਤੇ ਸਵਾਰੀਆਂ ਦੇ ਬੈਠਣ ਲਈ ਬਣਾਈ ਗਈ ਇਮਾਰਤ ਪਹਿਲਾਂ ਹੀ ਨਾਜਾਇਜ਼ ਕਬਜ਼ਿਆਂ ਦੀ ਭੇਟ ਚੜ੍ਹੀ ਰਹਿੰਦੀ ਹੈ, ੳੱੁਥੇ ਸਵਾਰੀਆਂ ਖੜਨ ਦੀ ਬਜਾਏ ਬੋਹੜ ਦੇ ਦਰੱਖਤ ਹੇਠਾਂ ਸੜਕ 'ਤੇ ਖੜਦੀਆਂ ਹਨ, ਜਦਕਿ ਬੱਸ ਅੱਡੇ ਵਿਚ ਕੰਮ 'ਤੇ ਆਉਣ-ਜਾਣ ਵਾਲਿਆਂ ਦੇ ਵਹੀਕਲ ਖੜੇ ਰਹਿੰਦੇ ਹਨ | ਇਸੇ ਤਰ੍ਹਾਂ ਇੱਥੇ ਪਹਿਲਾਂ ਜਨਤਕ ਬਾਥਰੂਮ ਬਣੇ ਹੋਏ ਸਨ, ਜੋ ਖ਼ਰਾਬ ਹੋ ਗਏ | ਪਿਛਲੀ ਪੰਚਾਇਤ ਵਲੋਂ ਸਰਪੰਚ ਮਲਕੀਤ ਕੌਰ ਕਲਕੱਤਾ ਦੀ ਅਗਵਾਈ ਵਿਚ ਸੇਵਾ ਕੇਂਦਰ ਨੇੜੇ ਨਵੇਂ ਬਾਥਰੂਮ ਬਣਾਉਣ ਦਾ ਉਪਰਾਲਾ ਕੀਤਾ ਸੀ ਅਤੇ ਉਸ ਲਈ ਸੈਨੀਟੇਸ਼ਨ ਵਿਭਾਗ ਵਲੋਂ ਸਾਢੇ 3 ਲੱਖ ਦੀ ਗਰਾਂਟ ਜਾਰੀ ਕੀਤੀ ਸੀ ਪਰ ਪੰਚਾਇਤ ਵਲੋਂ ਉਕਤ ਰਾਸ਼ੀ ਖ਼ਰਚ ਕੇ ਰਹਿੰਦੇ ਕੰਮ ਲਈ ਜਦ ਹੋਰ ਗਰਾਂਟ ਦੀ ਮੰਗ ਕੀਤੀ, ਤਾਂ ਅਧਿਕਾਰੀਆਂ ਨੇ ਕੋਈ ਪੱਲਾ ਨਹੀਂ ਫੜਾਇਆ | ਸੁਖਵਿੰਦਰ ਸਿੰਘ ਧਾਲੀਵਾਲ ਸਾਬਕਾ ਪੰਚ ਨੇ ਦੱਸਿਆ ਕਿ ਉਨ੍ਹਾਂ ਵਲੋਂ ਨਿੱਜੀ ਤੌਰ 'ਤੇ ਉਸ ਸਮੇਂ ਦੇ ਡਿਪਟੀ ਕਮਿਸ਼ਨਰ ਸ੍ਰੀਮਤੀ ਪੂਨਮਦੀਪ ਕੌਰ ਨੂੰ ਲਿਖਤੀ ਤੌਰ 'ਤੇ ਬਾਥਰੂਮ ਨੇਪਰੇ ਚਾੜ੍ਹਨ ਸਬੰਧੀ ਗਰਾਂਟ ਜਾਰੀ ਕਰਨ ਦੀ ਮੰਗ ਕੀਤੀ ਸੀ, ਪਰ ਉਨ੍ਹਾਂ ਵਲੋਂ ਹਾਮੀ ਭਰਨ ਦੇ ਬਾਵਜੂਦ ਗਰਾਂਟ ਜਾਰੀ ਨਹੀਂ ਹੋ ਸਕੀ | ਮੌਜੂਦਾ ਸਰਪੰਚ ਕਰਮਜੀਤ ਕੌਰ ਨਾਲ ਸੰਪਰਕ ਨਹੀਂ ਹੋ ਸਕਿਆ |

ਪਿਛਲੀ ਖ਼ਬਰ ਜੋਗੀਆਂ ਦੀਆਂ ਝੁੱਗੀਆਂ ਤਬਾਹ ਕਰਨ 'ਤੇ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਨੇ ਕੀਤੀ ਸਖ਼ਤ ਨਿੰਦਾ ਅਗਲੀ ਖ਼ਬਰ ਪੰਜਾਬ ਸਰਕਾਰ ਜੰਗਲ, ਜ਼ਮੀਨ, ਕੁਦਰਤੀ ਸਰੋਤਾਂ ਸਮੇਤ ਅਦਾਰਿਆਂ ਨੂੰ ਕਾਰਪੋਰੇਟ ਘਰਾਣਿਆਂ ਨੂੰ ਸੌਂਪਣਾ ਚਾਹੁੰਦੀ ਹੈ-ਉਗਰਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।