14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-02-2026

ਭਾਈ ਘਨੱਈਆ ਯੁਵਕ ਸੇਵਾਵਾਂ ਕਲੱਬ ਨੇ ਕਰਵਾਇਆ ਕੁਸ਼ਤੀ ਮੇਲਾ <br/>

ਅਜੀਤ ਡੈਸਕ 01-02-2026
ਮਹਿਲ ਕਲਾਂ, 31 ਜਨਵਰੀ (ਅਵਤਾਰ ਸਿੰਘ ਅਣਖੀ)-ਕੁਸ਼ਤੀ ਮੁਕਾਬਲਿਆਂ 'ਚ ਨੌਜਵਾਨਾਂ ਦੀ ਰੁਚੀ ਬਣਾਉਣ ਦੇ ਮਕਸਦ ਨਾਲ ਭਾਈ ਘਨੱਈਆ ਜੀ ਯੁਵਕ ਸੇਵਾਵਾਂ ਕਲੱਬ ਪੰਡੋਰੀ ਵਲੋਂ ਐਨ.ਆਰ.ਆਈ ਭੈਣ ਜਸਵੰਤ ਕੌਰ ਜੰਡੂ, ਮਨਜਿੰਦਰ ਸਿੰਘ ਜੰਡੂ ਦੇ ਸਹਿਯੋਗ ਨਾਲ ਇਕ ਰੋਜ਼ਾ ਕੁਸ਼ਤੀ ਮੇਲਾ ਕੋਚ ਗੁਰਮੀਤ ਸਿੰਘ ਸਿੱਧਵਾਂ ਬੇਟ ਦੀ ਦੇਖ ਰੇਖ ਹੇਠ ਕਰਵਾਇਆ ਗਿਆ | ਇਸ ਮੌਕੇ ਵੱਖ-ਵੱਖ ਥਾਵਾਂ ਤੋਂ ਪਹੁੰਚੇ ਪਹਿਲਵਾਨਾਂ ਨੇ ਉਤਸ਼ਾਹ ਨਾਲ ਭਾਗ ਲਿਆ | ਐਲਾਨੇ ਗਏ ਅੰਤਿਮ ਨਤੀਜੇ ਅਨੁਸਾਰ ਝੰਡੀ ਦੀ ਕੁਸ਼ਤੀ 'ਚ ਸਿੱਧਵਾਂ ਬੇਟ ਦੇ ਅਮਨ ਪਹਿਲਵਾਨ ਨੇ ਪਟਿਆਲਾ ਤੋਂ ਪਹੁੰਚੇ ਪਹਿਲਵਾਨ ਚੰਦਨ ਨੂੰ ਹਰਾ ਕੇ ਪਹਿਲਾ ਇਨਾਮ ਆਪਣੇ ਨਾਂਅ ਕੀਤਾ | ਇਸ ਤੋਂ ਇਲਾਵਾ ਸਗਲ ਸਿੱਧਵਾਂ ਬੇਟ ਨੇ ਗੁਰਤੇਜ ਮਰੌੜ ਵਾਲੇ ਨੂੰ ਜ਼ਬਰਦਸਤ ਟੱਕਰ ਨਾਲ ਹਰਾਇਆ, ਅਮਰੀਕ ਬਾਲੋਕੀ, ਸਦੀ ਨਵਾਂ ਪਿੰਡ ਅਕਾਲੀਆਂ, ਸੁਨੀਲ ਕਪੂਰਥਲਾ, ਅਮਿਤ ਸ਼ਾਹਕੋਟ, ਗੌਰਵ ਬੇਨਾ ਅਤੇ ਭੋਲੂ ਮਰੌੜ ਦੀਆਂ ਕੁਸ਼ਤੀਆਂ ਬਰਾਬਰ ਰਹੀਆਂ, ਕੰਗਣਵਾਲ ਅਖਾੜੇ ਦੇ ਪਹਿਲਵਾਨਾ ਨੇ ਵੀ ਵਧੀਆ ਖੇਡ ਦਾ ਪ੍ਰਦਰਸ਼ਨ ਕੀਤਾ | ਜੇਤੂ ਪਹਿਲਵਾਨਾਂ ਨੂੰ ਇਨਾਮਾਂ ਦੀ ਵੰਡ ਕਲੱਬ ਦੇ ਪ੍ਰਧਾਨ ਹਰਵਿੰਦਰ ਸਿੰਘ ਸਿੱਧੂ, ਐਨ.ਆਰ.ਆਈ ਮਨਜਿੰਦਰ ਸਿੰਘ ਜੰਡੂ, ਭੈਣ ਜਸਵੰਤ ਕੌਰ ਜੰਡੂ, ਸਪਿੰਦਰ ਸਿੰਘ ਬੋਪਾਰਾਏ, ਸੁਖਵਿੰਦਰ ਸਿੰਘ ਨੰਬਰਦਾਰ, ਰਾਜਵਿੰਦਰ ਸਿੰਘ ਬੋਪਾਰਾਏ, ਨਾਇਬ ਸਿੰਘ ਸੋਢਾ, ਕੁਲਦੀਪ ਸਿੰਘ ਬਾਠ, ਕੁਲਜੀਤ ਸਿੰਘ ਧਾਲੀਵਾਲ, ਬਲਦੇਵ ਸਿੰਘ ਵੈਦ, ਕਾਲੂ ਸਿੰਘ ਢੀਂਡਸਾ, ਗੁਰਦੀਪ ਸਿੰਘ, ਦਲਵੀਰ ਦਰਿਆ, ਰਵੀ ਪੰਡੋਰੀ, ਯੁਧਵੀਰ ਦਰਿਆ, ਬਲਜੀਤ ਸਿੰਘ ਸਿੱਧੂ, ਜੱਗਾ ਸਿੰਘ, ਰੋਹਨਪ੍ਰੀਤ ਸਿੰਘ, ਕਰਨਪ੍ਰੀਤ ਸਿੰਘ ਸਿੱਧੂ, ਪ੍ਰਮਿੰਦਰ ਸਿੰਘ ਨੇ ਸਾਂਝੇ ਤੌਰ 'ਤੇ ਕੀਤੀ |

ਪਿਛਲੀ ਖ਼ਬਰ ਗੁਰੂ ਰਵਿਦਾਸ ਦਾ ਜਨਮ ਦਿਵਸ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ <br/> ਅਗਲੀ ਖ਼ਬਰ ਸ਼ੈਮਰੋਕ ਇੰਟਰਨੈਸ਼ਨਲ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਗੁਰਮਤਿ ਮੁਕਾਬਲਿਆਂ 'ਚ ਕੀਤੀਆਂ ਸ਼ਾਨਦਾਰ ਪ੍ਰਾਪਤੀਆਂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।