01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-01-2026

ਬਾਬਾ ਸੁਖਾਨੰਦ ਦੇ ਜਨਮ ਦਿਨ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ <br/>

ਅਜੀਤ ਡੈਸਕ 24-01-2026
ਤਪਾ ਮੰਡੀ, 23 ਜਨਵਰੀ (ਪ੍ਰਵੀਨ ਗਰਗ, ਵਿਜੇ ਸ਼ਰਮਾ)-ਸ਼ਹਿਰ ਦੇ ਧਾਰਮਿਕ ਅਸਥਾਨ ਬਾਬਾ ਮੱਠ ਪ੍ਰਬੰਧਕਾਂ ਵਲੋਂ ਬਾਬਾ ਸੁਖਾਨੰਦ ਦੇ ਜਨਮ ਦਿਨ ਨੂੰ ਸਮਰਪਿਤ ਸੱਤ ਰੋਜ਼ਾ ਧਾਰਮਿਕ ਸਮਾਗਮ ਕਰਵਾਇਆ ਗਿਆ | ਸਮਾਗਮ ਮੌਕੇ ਪੰਡਤ ਭੋਲਾ ਰਾਮ ਢਿਲਵਾਂ ਨੇ ਵੇਦ ਮੰਤਰਾਂ ਦਾ ਉਚਾਰਨ ਕਰ ਕੇ ਸਮੂਹ ਜਜਮਾਨਾਂ ਤੋਂ ਹਵਨ ਯੱਗ 'ਚ ਪੂਰਨ ਅਹੂਤੀ ਪਵਾਈ ਅਤੇ ਪ੍ਰਭੂ ਦੀ ਆਰਤੀ ਕਰਨ ਉਪਰੰਤ ਸ੍ਰੀ ਮਦ ਭਾਗਵਤ ਸਪਤਾਹ ਗਿਆਨ ਪਾਠਾਂ ਦੇ ਭੋਗ ਪਾਏ ਗਏ | ਕਥਾਵਾਚਕ ਪੰਡਿਤ ਭੋਲਾ ਰਾਮ ਢਿਲਵਾਂ ਨੇ ਸਮੁੱਚੀ ਸੰਗਤ ਨੂੰ ਪ੍ਰਭੂ ਦਾ ਨਾਮ ਸਿਮਰਨ ਕਰਨ ਲਈ ਪ੍ਰੇਰਿਤ ਕੀਤਾ ਅਤੇ ਬਾਬਾ ਸੁਖਾਨੰਦ ਦੇ ਇਤਿਹਾਸ ਬਾਰੇ ਚਾਨਣਾ ਪਾਇਆ | ਪ੍ਰਬੰਧਕਾਂ ਨੇ ਆਏ ਪਤਵੰਤਿਆਂ ਦਾ ਧੰਨਵਾਦ ਕੀਤਾ | ਇਸ ਮੌਕੇ ਮਹੰਤ ਪ੍ਰੇਮ ਦਾਸ, ਮਹੰਤ ਬਿਰਸਾ ਦਾਸ, ਮਹੰਤ ਹਰਜੋਤ ਬਾਵਾ, ਮਹੰਤ ਅਮਰਜੀਤ ਦਾਸ, ਸੋਨਾ ਮਹੰਤ, ਮਿੰਟਾਂ ਮਹੰਤ, ਮਹਾਂਕਾਂਵੜ ਸੰਘ ਦੇ ਸੂਬਾ ਪ੍ਰਧਾਨ ਤਰਲੋਚਨ ਬਾਂਸਲ, ਨਗਰ ਕੌਂਸਲ ਪ੍ਰਧਾਨ ਡਾ: ਸੋਨਿਕਾ ਬਾਂਸਲ, ਸਾਬਕਾ ਚੇਅਰਮੈਨ ਅਮਰਜੀਤ ਸਿੰਘ ਧਾਲੀਵਾਲ, ਵਪਾਰ ਮੰਡਲ ਦੇ ਚੇਅਰਮੈਨ ਸੰਦੀਪ ਕੁਮਾਰ ਵਿੱਕੀ, ਸੁਰੇਸ਼ ਕੁਮਾਰ ਕਾਲਾ ਤਾਜੋ, ਸਮਾਜ ਸੇਵੀ ਡਾ: ਬਾਲ ਚੰਦ ਬਾਂਸਲ, ਸਾਬਕਾ ਪ੍ਰਧਾਨ ਰਾਕੇਸ਼ ਕੁਮਾਰ ਟੋਨਾ, ਸਮਾਜ ਸੇਵੀ ਸਤਪਾਲ ਮੌੜ, ਵਪਾਰ ਮੰਡਲ ਦੇ ਪ੍ਰਧਾਨ ਦੀਪਕ ਬਾਂਸਲ, ਸਾਬਕਾ ਕੌਂਸਲਰ ਗੁਰਮੀਤ ਸਿੰਘ ਰੋੜ, ਜੋਗਿੰਦਰ ਸਿੰਘ ਮੋਗਾ, ਮਹਿਮਾ ਚੱਠਾ, ਜਗਦੀਸ਼ ਰਾਏ ਘੁੰਨਸ, ਡਾ: ਨਰੇਸ਼ ਬਾਂਸਲ, ਪ੍ਰਸ਼ੋਤਮ ਲਾਲ, ਜ਼ੈਲਦਾਰ ਜੁਗਰਾਜ ਸਿੰਘ, ਹੇਮਰਾਜ ਸ਼ੰਟੀ ਮੌੜ, ਰਾਹੁਲ ਭਾਗਾਂ ਵਾਲਾ, ਰੋਹਿਤ ਮਾਰਡੋਨਾ, ਵਿਨੋਦ ਗੋਗੀ, ਰਾਮ ਸਿੰਘ ਨਾਮਧਾਰੀ, ਮੁਨੀਸ਼ ਮਿੱਤਲ, ਡਾ: ਰਾਮ, ਰਣਜੀਤ ਲਾਡੀ, ਸੋਮ ਨਾਥ ਸ਼ਰਮਾ, ਅਸ਼ੋਕ ਗੁਪਤਾ, ਅਸ਼ੋਕ ਮਿੱਤਲ, ਬੇਅੰਤ ਮਾਂਗਟ, ਸੋਨੂੰ ਮਾਂਗਟ, ਐਸ. ਕੁਮਾਰ, ਭਗਵੰਤ ਸਿੰਘ ਚੱਠਾ, ਜਗਦੀਸ਼ ਰਾਏ ਘੁੰਨਸ, ਮਹੰਤ ਬੁੱਕਣ ਦਾਸ, ਮਹੰਤ ਰਘੁਬੀਰ ਦਾਸ, ਮਹੰਤ ਸੋਮ ਦਾਸ, ਮਹੰਤ ਬੀਰਬਲ ਦਾਸ, ਬਲਵੰਤ ਸਰੋਏ, ਵਿੱਕੀ ਭਗਵਤੀ, ਲਾਲੀ ਧੂਰਕੋਟੀਆ, ਜਸਵਿੰਦਰ ਸਿੰਘ ਚੱਠਾ, ਨਰਾਇਣ ਪੰਧੇਰ, ਸਰਬਜੀਤ ਸਿੰਘ ਸਰਬੀ ਪੰਧੇਰ, ਸੁਸ਼ੀਲ ਕੁਮਾਰ ਸੰਤਾਂ, ਅਸ਼ੋਕ ਗੁਪਤਾ, ਕੌਂਸਲਰ ਧਰਮਪਾਲ ਸ਼ਰਮਾ, ਕੌਂਸਲਰ ਹਰਦੀਪ ਸਿੰਘ ਪੋਪਲ, ਸਾਬਕਾ ਕੌਂਸਲਰ ਟੀਟੂ ਦੀਕਸ਼ਤ, ਡਾ: ਗੁਰਪ੍ਰੀਤ ਸਿੰਘ ਸਿੱਧੂ, ਡਾ: ਜਗਦੇਵ ਸਿੰਘ ਗੋਦੀ, ਜੱਸੀ ਚੱਠਾ, ਬਲਜੀਤ ਬਾਸੀ, ਜੀਵਨ ਅÏਜਲਾ, ਜੱਗਾ ਅÏਜਲਾ, ਸੁਖਚੈਨ ਸਿੰਘ ਆਦਿ ਸਮੂਹ ਮੰਡੀ ਨਿਵਾਸੀਆਂ ਨੇ ਹਾਜ਼ਰੀ ਲਵਾਈ |

ਪਿਛਲੀ ਖ਼ਬਰ ਸਰਕਾਰੀ ਪ੍ਰਾਇਮਰੀ ਸਕੂਲ ਠੀਕਰੀਵਾਲ 'ਚ ਤਿੰਨ ਨਵੇਂ ਕਲਾਸ ਰੂਮਾਂ ਤੇ ਕੰਪਿਊਟਰ ਲੈਬ ਦੀ ਉਸਾਰੀ <br/> ਅਗਲੀ ਖ਼ਬਰ ਭੁਪਿੰਦਰ ਸਿੰਘ ਬੇਦੀ ਦੇ ਨਾਵਲ 'ਮੇਰੀ ਨਜ਼ਰ ਵਿਚ' ਉਪਰ ਗੋਸ਼ਟੀ 25 ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।