13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-01-2026

ਮਜ਼ਦੂਰਾਂ ਨੇ 'ਮਨਰੇਗਾ ਰੁਜ਼ਗਾਰ ਬਚਾਓ' ਰੈਲੀਆਂ ਕਰ ਕੇ ਮਜ਼ਦੂਰ ਸਮਾਜ ਨੂੰ ਕੀਤਾ ਲਾਮਬੰਦ <br/>

ਅਜੀਤ ਡੈਸਕ 02-01-2026
ਤਪਾ ਮੰਡੀ, 1 ਜਨਵਰੀ (ਪ੍ਰਵੀਨ ਗਰਗ)-ਪੰਜਾਬ ਸਰਕਾਰ ਵਲੋਂ ਜੂਨ 2025 ਤੋਂ ਪੰਜਾਬ ਅੰਦਰ ਮਨਰੇਗਾ ਮਜ਼ਦੂਰਾਂ ਦੇ ਬੰਦ ਕੀਤੇ ਕੰਮਾਂ ਅਤੇ ਭਾਜਪਾ ਸਰਕਾਰ ਵਲੋਂ ਮਨਰੇਗਾ ਦਾ ਨਾਂਅ ਜੀ ਰਾਮ ਜੀ ਕਰ ਕੇ ਮਜ਼ਦੂਰਾਂ ਤੋਂ ਖੋਹੇ ਰੁਜ਼ਗਾਰ ਗਰੰਟੀ ਹੱਕਾਂ ਖ਼ਿਲਾਫ਼ 'ਮਨਰੇਗਾ ਰੁਜ਼ਗਾਰ ਬਚਾਓ' ਸੰਯੁਕਤ ਮਜ਼ਦੂਰ ਮੋਰਚਾ ਦੇ ਸੂਬਾ ਪੱਧਰੀ ਸੱਦੇ ਤਹਿਤ ਅੱਜ ਮਜ਼ਦੂਰ ਮੁਕਤੀ ਮੋਰਚਾ ਆਜ਼ਾਦ ਵਲੋਂ ਪਿੰਡਾਂ ਅੰਦਰ ਭਾਜਪਾ ਭਜਾਓ, 'ਆਪ' ਭਜਾਓ ਰੁਜ਼ਗਾਰ ਬਚਾਓ ਮਜ਼ਦੂਰ ਰੈਲੀਆਂ ਕੀਤੀਆਂ ਗਈਆਂ | ਇਸ ਮੌਕੇ ਮਜ਼ਦੂਰ ਮੁਕਤੀ ਮੋਰਚਾ ਆਜ਼ਾਦ ਦੇ ਸਰਕਲ ਤਪਾ ਦੇ ਪ੍ਰਧਾਨ ਗੁਰਜੰਟ ਸਿੰਘ ਢਿੱਲਵਾਂ ਨੇ ਕਿਹਾ ਕਿ ਪੰਜਾਬ ਦੀ ਸੱਤਾਧਿਰ ਨੇ ਸੱਤਾ ਉੱਪਰ ਬੈਠਣ ਸਾਰ ਹੀ ਗ਼ਰੀਬਾਂ ਦੀ 2 ਰੁਪਏ ਵਾਲੀ ਕਣਕ ਬੰਦ ਕਰ ਕੇ ਪਹਿਲਾਂ ਹੀ ਰੋਟੀ ਖੋਹ ਲਈ ਅਤੇ ਹੁਣ ਜੂਨ 2025 ਤੋਂ ਮਨਰੇਗਾ ਦੇ ਕੰਮ ਬੰਦ ਕਰ ਕੇ ਪੇਂਡੂ ਦਲਿਤ ਮਜ਼ਦੂਰਾਂ ਨੂੰ ਬੇਰੁਜ਼ਗਾਰ ਕਰ ਦਿੱਤਾ ਹੈ | ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੇ ਆਪਣੇ ਮਜ਼ਦੂਰ ਵਿਰੋਧੀ ਨੀਤੀਆਂ ਤਹਿਤ ਮਨਰੇਗਾ ਕਾਨੂੰਨ ਦਾ ਨਵਾਂ ਨਾਂਅ ਜੀ ਰਾਮ ਜੀ ਰੱਖ ਕੇ ਸਿਰਫ਼ ਨਾਂ ਹੀ ਨਹੀਂ ਬਦਲਿਆ ਸਗੋਂ ਮਜ਼ਦੂਰਾਂ ਨੂੰ ਮਿਲੇ ਸਾਲ ਵਿਚ 100 ਦਿਨਾ ਦੇ ਰੁਜ਼ਗਾਰ ਗਰੰਟੀ ਅਧਿਕਾਰ ਨੂੰ ਵੀ ਖ਼ਤਮ ਕਰ ਦਿੱਤਾ ਗਿਆ ਹੈ | ਮਜ਼ਦੂਰ ਆਗੂਆਂ ਨੇ ਕਿਹਾ ਕਿ ਪਿੰਡ-ਪਿੰਡ ਭਾਜਪਾ ਭਜਾਓ, 'ਆਪ' ਭਜਾਓ ਰੁਜ਼ਗਾਰ ਬਚਾਓ ਰੈਲੀਆਂ ਕਰ ਕੇ ਮਜ਼ਦੂਰਾਂ ਸਮਾਜ ਨੂੰ ਲਾਮਬੰਦ ਕੀਤਾ ਜਾ ਰਿਹਾ ਹੈ | ਇਸ ਮੌਕੇ ਸਰੂਪ ਸਿੰਘ, ਦਰਸ਼ਨ ਸਿੰਘ, ਭੋਲਾ ਸਿੰਘ, ਗੁਰਜੰਟ ਸਿੰਘ, ਬੂਟਾ ਸਿੰਘ, ਗੋਰਖਾ ਸਿੰਘ, ਰਣਜੀਤ ਸਿੰਘ, ਪ੍ਰਸਿੰਨ ਕੌਰ, ਕਿਰਨਾ ਰਾਣੀ, ਚਰਨਜੀਤ ਕੌਰ, ਗੁਰਮੀਤ ਕੌਰ, ਮਹਿੰਦਰ ਕੌਰ, ਸੁਖਜਿੰਦਰ ਕੌਰ, ਅਮਨਦੀਪ ਕੌਰ, ਅਮਰਜੀਤ ਕੌਰ, ਸੁਖਪਾਲ ਕੌਰ, ਭਰਪੂਰ ਕੌਰ, ਲਛਮਣ ਸਿੰਘ, ਹਰਵਿੰਦਰ ਕੌਰ, ਹਰਬੰਸ ਕੌਰ, ਬਲਜੀਤ ਕੌਰ ਆਦਿ ਮੌਜੂਦ ਸਨ |

ਪਿਛਲੀ ਖ਼ਬਰ ਮਜ਼ਦੂਰ ਵਿਰੋਧੀ ਕਾਨੂੰਨ ਰੱਦ ਕਰਾਏ ਜਾਣ ਤੱਕ ਸੰਘਰਸ਼ ਜਾਰੀ ਰਹੇਗਾ-ਲਿਬਰੇਸ਼ਨ <br/> ਅਗਲੀ ਖ਼ਬਰ ਨਵੇਂ ਸਾਲ ਦੇ ਆਗਮਨ 'ਤੇ ਐਸ.ਡੀ.ਐਮ. ਦਫ਼ਤਰ ਮਹਿਲ ਕਲਾਂ ਵਿਖੇ ਸਮਾਗਮ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।