13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-01-2026

ਅਗਿਆਤ ਨੌਜਵਾਨ ਦੁਕਾਨਦਾਰ ਨੂੰ ਜ਼ਖ਼ਮੀ ਕਰ ਕੇ ਰਫ਼ੂ ਚੱਕਰ

ਅਜੀਤ ਡੈਸਕ 02-01-2026
ਧਨੌਲਾ, 1 ਜਨਵਰੀ (ਜਤਿੰਦਰ ਸਿੰਘ ਧਨੌਲਾ)-ਅੱਜ ਦੁਪਹਿਰ ਸਮੇਂ ਪਿ੍ੰਸ ਮੈਡੀਕੋਜ਼ ਦੇ ਮਾਲਕ ਸੋਨੂੰ ਦਾਨਗੜ੍ਹੀਆ 'ਤੇ ਦੋ ਨੌਜਵਾਨਾਂ ਵਲੋਂ ਹਮਲਾ ਕਰ ਦਿੱਤਾ ਗਿਆ | ਕੈਮਿਸਟ ਸ਼ਾਪ ਦੇ ਮਾਲਕ ਸੋਨੰੂ ਦਾਨਗੜ੍ਹੀਆ ਨੇ ਗੱਲਬਾਤ ਦੌਰਾਨ ਦੱਸਿਆ ਕਿ ਉਹ ਆਪਣੀ ਦੁਕਾਨ ਅੱਗੇ ਗੱਡੀ ਬੈਕ ਕਰ ਰਹੇ ਸਨ, ਦੋ ਤੇਜ਼ ਰਫ਼ਤਾਰ ਮੋਟਰਸਾਈਕਲ ਸਵਾਰ ਨੌਜਵਾਨ ਆਏ ਜਿਨ੍ਹਾਂ ਤੋਂ ਮੋਟਰਸਾਈਕਲ ਕਾਬੂ ਤੱਕ ਨਹੀਂ ਹੋ ਸਕਿਆ ਤੇ ਗੱਡੀ ਨਾਲ ਟਕਰਾਉਂਦੇ-ਟਕਰਾਉਂਦੇ ਬਚ ਗਏ | ਰੋਹ ਵਿਚ ਆਏ ਨੌਜਵਾਨਾਂ ਨੇ ਸੋਨੰੂ ਦਾਨਗੜ੍ਹੀਆ 'ਤੇ ਹਮਲਾ ਕਰ ਦਿੱਤਾ ਤੇ ਉਨ੍ਹਾਂ ਨੇ ਭੱਜ ਕੇ ਜਾਨ ਬਚਾਈ | ਪੀੜਤ ਸੋਨੰੂ ਦਾਨਗੜ੍ਹੀਆ ਨੇ ਦੱਸਿਆ ਕਿ ਉਨ੍ਹਾਂ ਨੇ ਪੁਲਿਸ ਨੂੰ ਵੀ ਇਤਲਾਹ ਦਿੱਤੀ ਪ੍ਰੰਤੂ ਕੋਈ ਢੁਕਵੀਂ ਕਾਰਵਾਈ ਅਮਲ ਵਿਚ ਨਹੀਂ ਲਿਆਂਦੀ ਜਾ ਸਕੀ | ਸਮਾਜ ਸੇਵੀ ਡਾ: ਸ਼ੰਕਰ ਬਾਂਸਲ ਅਤੇ ਮਹਿਕ ਸਟੂਡੀਓ ਦੇ ਮਾਲਕ ਨੌਜਵਾਨ ਆਗੂ ਨੇ ਗੱਲਬਾਤ ਦੌਰਾਨ ਦੱਸਿਆ ਕਿ ਜੁਰਮ ਰੋਕਣ ਲਈ ਜਿੰਨੀ ਪਕੜ ਦੀ ਜ਼ਰੂਰਤ ਹੈ, ਢੁਕਵੇਂ ਯਤਨ ਅਮਲ ਵਿਚ ਨਹੀਂ ਲਿਆਂਦੇ ਜਾ ਰਹੇ | ਆਗੂ ਨੇ ਆਖਿਆ ਕਿ ਬਾਜ਼ਾਰ ਦਾ ਇਹ ਖ਼ਿੱਤਾ ਹਮੇਸ਼ਾ ਭੀੜ ਭੜੱਕਾ ਰਹਿਣ ਕਰ ਕੇ ਹਾਦਸਿਆਂ ਦਾ ਘਰ ਬਣਿਆ ਰਹਿੰਦਾ ਹੈ ਤੇ ਇੱਥੇ ਕਿਸ ਸਮੇਂ ਵੀ ਅਣਸੁਖਾਵੀਂ ਘਟਨਾ ਵਾਪਰਨ ਦਾ ਡਰ ਰਹਿੰਦਾ ਹੈ | ਪ੍ਰੰਤੂ ਇੱਥੇ ਨਾ ਤਾਂ ਦੋ ਮੋਟਰਸਾਈਕਲ ਸਵਾਰ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਜਾ ਰਹੇ ਹਨ ਤੇ ਨਾ ਹੀ ਦੋਸ਼ੀਆਂ ਨੂੰ ਗਿ੍ਫ਼ਤਾਰ ਕਰਨ ਲਈ ਯੋਗ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ | ਮੰਡੀ ਨਿਵਾਸੀਆਂ ਦੀ ਪੁਰਜ਼ੋਰ ਮੰਗ ਹੈ ਕਿ ਇੱਥੇ ਪੁਲਿਸ ਦੀ ਨਫ਼ਰੀ ਵਧਾਈ ਜਾਵੇ |

ਪਿਛਲੀ ਖ਼ਬਰ ਨਵੇਂ ਸਾਲ ਦੇ ਆਗਮਨ 'ਤੇ ਐਸ.ਡੀ.ਐਮ. ਦਫ਼ਤਰ ਮਹਿਲ ਕਲਾਂ ਵਿਖੇ ਸਮਾਗਮ <br/> ਅਗਲੀ ਖ਼ਬਰ ਵਾਈ.ਐਸ. ਪਬਲਿਕ ਸਕੂਲ ਵਲੋਂ 'ਯੰਗ ਸਕਾਲਰਸ਼ਿਪ ਇਮਤਿਹਾਨ 2025' ਦੀ ਸ਼ੁਰੂਆਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।