31-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-10-2026

ਜਦੋਂ ਬੱਸ ’ਚ ਗੁਆਚੇ ਇੱਕ ਪਰਸ ਵਿਚਲੇ ਪੈਸਿਆਂ ਦੀ ਵੰਡ ਨੂੰ ਲੈ ਕੇ ਹੋਇਆ ਝਗੜਾ..!

ਸਮਰਾਲਾ, 30 ਅਕਤੂਬਰ (ਗੋਪਾਲ ਸੋਫਤ)-ਇੱਕ ਪਾਸੇ ਇਮਾਨਦਾਰੀ ਅਤੇ ਦੂਜੇ ਪਾਸੇ ਲੋਕਾਂ ਦਾ ਘਟੀਆ ਕਿਰਦਾਰ ਇੰਜ ਵੀ ਸਾਹਮਣੇ ਆਉਂਦਾ ਹੈ ਜਿਸ ਦੀ ਇੱਕ ਤਾਜ਼ਾ ਮਿਸਾਲ ਉਸ ਵੇਲੇ ਵੇਖਣ ਨੂੰ ਮਿਲੀ। ਜਦੋਂ ਰੋਜ਼ਾਨਾ ਸਮਰਾਲਾ ਤੋਂ ਮੋਹਾਲੀ ਜਾਂਦੇ ਇੱਕ ਨੌਜਵਾਨ ਅਨੁਪ੍ਰਾਸ ਦਾ ਪਰਸ ਗ਼ਲਤੀ ਨਾਲ ਬੱਸ ਵਿਚ ਡਿਗ ਪਿਆ।

ਸਮਰਾਲਾ ਵਾਸੀ ਪਰਸ ਦੇ ਅਸਲ ਮਾਲਕ ਨੂੰ ਪੂਰੇ ਪੈਸਿਆਂ ਸਮੇਤ ਪਰਸ ਵਾਪਸ ਕਰਦੇ ਹੋਏ ਗੁਰਪ੍ਰੀਤ। ਅਜੀਤ ਤਸਵੀਰ 31-10-2026
ਸਮਰਾਲਾ, 30 ਅਕਤੂਬਰ (ਗੋਪਾਲ ਸੋਫਤ)-ਇੱਕ ਪਾਸੇ ਇਮਾਨਦਾਰੀ ਅਤੇ ਦੂਜੇ ਪਾਸੇ ਲੋਕਾਂ ਦਾ ਘਟੀਆ ਕਿਰਦਾਰ ਇੰਜ ਵੀ ਸਾਹਮਣੇ ਆਉਂਦਾ ਹੈ ਜਿਸ ਦੀ ਇੱਕ ਤਾਜ਼ਾ ਮਿਸਾਲ ਉਸ ਵੇਲੇ ਵੇਖਣ ਨੂੰ ਮਿਲੀ। ਜਦੋਂ ਰੋਜ਼ਾਨਾ ਸਮਰਾਲਾ ਤੋਂ ਮੋਹਾਲੀ ਜਾਂਦੇ ਇੱਕ ਨੌਜਵਾਨ ਅਨੁਪ੍ਰਾਸ ਦਾ ਪਰਸ ਗ਼ਲਤੀ ਨਾਲ ਬੱਸ ਵਿਚ ਡਿਗ ਪਿਆ। ਉਹ ਬੱਸ ਚੰਡੀਗੜ੍ਹ ਤੋਂ ਦਿੱਲੀ ਨੂੰ ਰਵਾਨਾ ਹੋਈ ਤਾਂ ਬੱਸ ਵਿਚ ਕੁਰੂਕਸ਼ੇਤਰ ਜਾਣ ਲਈ ਇੱਕ ਰਜਨੀ ਨਾਂ ਦੀ ਕੁੜੀ ਉਸ ਬੱਸ ਵਿਚ ਬੈਠ ਗਈ, ਜਿਸ ਨੂੰ ਇਹ ਪਰਸ ਉਸ ਦੀ ਸੀਟ ਥੱਲਿਓਂ ਮਿਲ ਗਿਆ। ਕੁੜੀ ਨੇ ਪਰਸ ਕੰਡਕਟਰ ਦੇ ਹਵਾਲੇ ਕਰ ਦਿੱਤਾ। ਪਰ ਕੰਡਕਟਰ ਨੇ ਝੱਟ ਪਰਸ ਵਿਚੋਂ ਨਕਦ ਪੈਸੇ ਕੱਢ ਕੇ ਆਪਣੇ ਜੇਬ ਦੇ ਹਵਾਲੇ ਕੀਤੇ ਅਤੇ ਖਾਲੀ ਪਰਸ ਆਪਣੇ ਝੋਲੇ ਵਿਚ ਰੱਖ ਲਿਆ। ਇਸ ’ਤੇ ਕੁੜੀ ਨੂੰ ਸ਼ੱਕ ਹੋਣ ’ਤੇ ਉਸ ਨੇ ਰੌਲਾ ਪਾਇਆ ਅਤੇ ਪਰਸ ਵਾਪਸ ਕਰਨ ਦੀ ਮੰਗ ਕੀਤੀ, ਪਰ ਕੰਡਕਟਰ ਪਰਸ ਦੇਣ ਤੋਂ ਵਾਰ ਵਾਰ ਇਨਕਾਰ ਕਰਦਾ ਰਿਹਾ। ਉਧਰ ਬੱਸ ਵਿਚ ਬੈਠੇ ਦੋ ਨੌਜਵਾਨ ਕੁੜੀ ਦੀ ਮਦਦ ਲਈ ਆਏ ਅਤੇ ਪਰਸ ਵਾਪਸ ਲੈਣ ਵਿਚ ਸਫਲ ਹੋ ਗਏ। ਫਿਰ ਇਸ ਘਟਨਾ ਨੇ ਇੱਕ ਫ਼ਿਲਮੀ ਸਟਾਈਲ ਮੋੜ ਲੈ ਲਿਆ, ਜਦੋਂ ਨੌਜਵਾਨਾਂ ਨੇ ਕੁੜੀ ਨੂੰ ਆਫ਼ਰ ਦਿੱਤੀ ਕਿ ਆਪਾਂ ਤਿੰਨੋਂ ਜਣੇ ਇਸ ਵਿਚਲੇ ਪੈਸੇ ਆਪਸ ਵਿਚ ਵੰਡ ਲੈਂਦੇ ਹਾਂ। ਪਰ ਕੁੜੀ ਨੇ ਫੇਰ ਜ਼ਿੱਦ ਫੜ੍ਹੀ ਕਿ ਉਸ ਦਾ ਪਰਸ ਵਾਪਸ ਦਿਓ, ਉਹ ਇਸ ਪਰਸ ਨੂੰ ਪੁਲਿਸ ਦੇ ਹਵਾਲੇ ਕਰੇਗੀ। ਪਰ ਨੌਜਵਾਨ ਪਰਸ ਨੂੰ ਵਾਪਸ ਨਾ ਕਰਨ ’ਤੇ ਅੜ ਗਏ। ਬੜੀ ਮਸ਼ੱਕਤ ਨਾਲ ਕੁੜੀ ਪਰਸ ਵਾਪਸ ਲੈਣ ਵਿਚ ਸਫਲ ਹੋਈ ਤਾਂ ਉਸ ਨੇ ਕੁਰੂਕਸ਼ੇਤਰ ਆਪਣੇ ਭਰਾ ਨਾਲ ਫ਼ੋਨ ’ਤੇ ਗੱਲ ਕੀਤੀ, ਜਿਸ ਨੇ ਉਸ ਨੂੰ ਪਰਸ ਪੁਲਿਸ ਦੇ ਹਵਾਲੇ ਕਰਨ ਦੀ ਬਜਾਏ ਨਾਲ ਲੈ ਕੇ ਆਉਣ ਨੂੰ ਕਿਹਾ। ਗੁਰਪ੍ਰੀਤ ਨਾਂ ਦੇ ਲੜਕੀ ਦੇ ਭਰਾ ਨੇ ਪਰਸ ਵਿਚੋਂ ਮਾਲਕ ਦਾ ਪਤਾ ਟਿਕਾਣਾ ਲੱਭ ਕੇ ਸਮਰਾਲੇ ਦੇ ’ ਅਲਿਜ਼ਾ’ ਸੈਲੂਨ ਮਾਲਕ ਨਾਲ ਸੰਪਰਕ ਕਰ ਕੇ ਪਰਸ ਦੇ ਅਸਲ ਮਾਲਕ ਅਨੁਪ੍ਰਾਸ ਨਾਂ ਦੇ ਵਿਅਕਤੀ ਦਾ ਪਤਾ ਲੱਭ ਲਿਆ। ਆਖ਼ਰ ਪਰਸ ਦੇ ਸਥਾਨਕ ਮਾਲਕ ਨੂੰ ਉਸ ਦਾ ਪਰਸ ਸਮੇਤ ਪੂਰੀ ਰਕਮ ਕੁਰੂਕਸ਼ੇਤਰ ਤੋਂ ਪਰਸ ਵਾਪਸ ਪ੍ਰਾਪਤ ਹੋਇਆ ਹੈ। ਇਹ ਘਟਨਾ ਜਿੱਥੇ ਕੁੜੀ ਦੀ ਅਤੇ ਉਸ ਦੇ ਭਰਾ ਦੀ ਇਮਾਨਦਾਰੀ ਦੀ ਮਿਸਾਲ ਹੈ ਉੱਥੇ ਇਸ ਪਰਸ ਦੀ ਰਕਮ ਨੂੰ ਹੜੱਪਣ ਵਾਲੇ ਤਿੰਨ ਵਿਅਕਤੀਆਂ ਦੇ ਕਿਰਦਾਰ ਦੀਆਂ ਪੜਤਾਂ ਵੀ ਫਰੋਲ ਰਹੀ ਹੈ। ਇਲਾਕੇ ਵਿਚ ਇਸ ਘਟਨਾ ਦੀ ਖੂਬ ਚਰਚਾ ਹੋ ਰਹੀ ਹੈ।
ਪਿਛਲੀ ਖ਼ਬਰ ਲਗਾਤਾਰ ਚਾਰ ਵਾਰ ਸੋਨ ਤਗਮਾ ਜਿੱਤਣ ਵਾਲੇ ਜੇਤੂ ਬੱਚਿਆਂ ਦਾ ਵਿਸ਼ੇਸ਼ ਸਨਮਾਨ ਅਗਲੀ ਖ਼ਬਰ ਭਗਵੰਤ ਮਾਨ ਦੀ ਅਗਵਾਈ ਵਾਲੀ ‘ਆਪ’ ਸਰਕਾਰ ਨੇ ਨੌਜਵਾਨਾਂ ਨੂੰ ਵਾਅਦੇ ਅਨੁਸਾਰ ਰੁਜ਼ਗਾਰ ਮੁਹੱਈਆ ਕਰਵਾਇਆ-ਡਾ. ਕੰਵਲ ਨੈਨ ਸ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।